Pau-Organized-An-Inter-college-Cooking-Competition-To-Prepare-Healthy-Recipes-Of-Whole-Grains

ਪੀ.ਏ.ਯੂ. ਨੇ ਖਰ੍ਹਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਲਈ ਅੰਤਰ ਕਾਲਜ ਕੁਕਿੰਗ ਮੁਕਾਬਲਾ ਕਰਵਾਇਆ  

Jun13,2023 | Narinder Kumar | Ludhiana

ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵਿੱਚ ਸਥਿਤ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਇੰਡੀਅਨ ਐਸੋਸੀਏਸਨ ਫਾਰ ਪੇਰੈਂਟਰਲ ਐਂਡ ਐਂਟਰਲ ਨਿਊਟ੍ਰੀਸਨ ਇੰਡੀਆ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਖਰ•ਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਬਾਰੇ ਅੰਤਰ ਕਾਲਜ ਕੁਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ| ਯਾਦ ਰਹੇ ਕਿ ਸਾਲ 2023 ਨੂੰ ਖਰ੍ਹਵੇ ਅਨਾਜਾਂ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ | ਪੰਜਾਬ ਦੇ 15 ਵੱਖ-ਵੱਖ ਕਾਲਜਾਂ ਦੇ 30 ਪ੍ਰਤੀਯੋਗੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ| ਇਸ ਦੌਰਾਨ ਸਾਡੀ ਰੋਜਾਨਾ ਖੁਰਾਕ ਵਿੱਚ ਸਾਮਲ ਕਰਨ ਲਈ ਸਵੇਰ ਦੇ ਖਾਣੇ, ਦੁਪਹਿਰ ਦੇ ਖਾਣੇ, ਸਨੈਕਸ, ਪੀਣ ਵਾਲੇ ਪਦਾਰਥਾਂ ਅਤੇ ਆਦਿ ਲਈ ਖਰ੍ਹਵੇ ਅਨਾਜਾਂ ਦੇ ਵੱਖ-ਵੱਖ ਪਕਵਾਨ ਤਿਆਰ ਕੀਤੇ ਗਏ |  ਕਮਿਊਨਿਟੀ ਸਾਇੰਸ  ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਅਤੇ ਸਮਾਗਮ ਦੇ ਮੁੱਖ ਮਹਿਮਾਨ ਨੇ ਸਾਰੇ ਭਾਗੀਦਾਰਾਂ ਦੁਆਰਾ ਸੁਆਦਲੇ ਖਰ੍ਹਵੇ ਅਨਾਜ ਤੋਂ ਬਣੇ ਉਤਪਾਦਾਂ ਅਤੇ ਪਕਵਾਨਾਂ ਨੂੰ ਤਿਆਰ ਕਰਨ ਲਈ ਕੀਤੇ ਗਏ ਯਤਨਾਂ ਦੀ ਸਲਾਘਾ ਕੀਤੀ| ਉਨ੍ਹਾਂ ਨੇ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਲਈ ਖਰ੍ਹਵੇ ਅਨਾਜਾਂ ਦੀ ਖਪਤ ਨੂੰ ਵਧਾਉਣ ਲਈ ਕੁਕਿੰਗ ਮੁਕਾਬਲੇ ਦੇ ਸਫਲਤਾਪੂਰਵਕ ਆਯੋਜਨ ਲਈ ਵਧਾਈ ਦਿੱਤੀ| ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਖਰ੍ਹਵੇ ਅਨਾਜ ਬੀਤੇ ਸਮੇਂ ਵਿੱਚ ਸਾਡੇ ਭੋਜਨ ਦਾ ਅਨਿੱਖੜਵਾਂ ਅੰਗ ਰਹੇ ਹਨ | ਇਹਨਾਂ ਦੇ ਪੋਸ਼ਣ ਕਾਰਨ ਇਹਨਾਂ ਨੂੰ ਮਨੁੱਖੀ ਖੁਰਾਕ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ | ਉਹਨਾਂ ਕਿਹਾ ਕਿ ਖਰ੍ਹਵੇਂ ਅਨਾਜਾਂ ਨੂੰ ਅੱਜ ਦੀਆਂ ਪੋਸ਼ਣ ਸੰਬੰਧੀ ਲੋੜਾਂ ਲਈ ਖੁਰਾਕ ਵਿੱਚ ਸ਼ਾਮਿਲ ਕਰਨ ਦੀ ਰੁਚੀ ਵਧੀ ਹੈ | ਉਹਨਾਂ ਨੇ ਅੱਗੇ ਕਿਹਾ ਕਿ ਅਜਿਹੇ ਮੁਕਾਬਲਿਆਂ ਦਾ ਆਯੋਜਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੁਰਾਕ ਵਿੱਚ ਖਰ•ਵੇ ਅਨਾਜਾਂ ਦੇ ਮਹੱਤਵ ਤੋਂ ਜਾਣੂੰ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ ਕੁਕਿੰਗ ਮੁਕਾਬਲੇ ਦਾ ਨਤੀਜਾ ਤਿੰਨ ਜੱਜਾਂ ਦੀ ਟੀਮ ਵੱਲੋਂ ਕੱਢਿਆ ਗਿਆ ਜਿਸ ਵਿੱਚ ਡਾ. ਦੀਪਿਕਾ ਵਿੱਗ, ਡਾ. ਜਸਪ੍ਰੀਤ ਕੌਰ,  ਡਾਇਟੀਸ਼ੀਅਨ ਸਵੇਤਾ ਬੱਤਾ, ਹੋਟਲ ਮੈਨੇਜਮੈਂਟ ਦੇ ਇੱਕ ਖਾਨਸਾਮੇ ਅਤੇ ਵੱਖ-ਵੱਖ ਕਾਲਜਾਂ ਦੇ ਹੋਰ ਅਧਿਆਪਕ ਵੀ ਮੌਜੂਦ ਸਨ|  ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ| ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ, ਪੀਏਯੂ ਦੀ ਕੁਮਾਰੀ ਪ੍ਰੀਤਮਨ ਕੌਰ ਨੂੰ ਜੇਤੂ ਐਲਾਨਿਆ ਗਿਆ| ਦੂਜਾ ਇਨਾਮ ਕੁਮਾਰੀ ਮੁਸਕਾਨ ਕਨੌਜੀਆ, ਜੀਜੀਐਨਆਈਐਮਟੀ, ਲੁਧਿਆਣਾ ਅਤੇ ਕੁਮਾਰੀ ਲਿਪਿਕਾ, ਕਾਲਜ ਆਫ ਕਮਿਊਨਿਟੀ ਸਾਇੰਸ, ਪੀਏਯੂ ਨੂੰ ਸਾਂਝੇ ਰੂਪ ਵਿੱਚ ਮਿਲਿਆ | ਇਸੇ ਤਰ੍ਹਾਂ ਤੀਜੇ ਇਨਾਮ ਤੇ ਕੁਮਾਰੀ ਕ੍ਰਿਤਿਕਾ, ਜੀਸੀਜੀ, ਲੁਧਿਆਣਾ ਅਤੇ ਕੁਮਾਰੀ ਮਨਿੰਦਰ ਕੌਰ, ਖੇਤੀਬਾੜੀ ਕਾਲਜ, ਪੀਏਯੂ ਸਾਂਝੇ ਤੌਰ ਤੇ ਰਹੇ|  

Pau-Organized-An-Inter-college-Cooking-Competition-To-Prepare-Healthy-Recipes-Of-Whole-Grains


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB