Cpi-Will-Raise-The-Issues-Of-Citizens-In-The-Upcoming-Municipal-Elections

ਸੀਪੀਆਈ ਆਉਂਦੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਸ਼ਹਿਰੀਆਂ ਦੇ ਮਸਲੇ ਉਭਾਰੇਗੀ

ਹਮ-ਖਿਆਲ ਲੋਕਾਂ ਨਾਲ ਮਿਲ ਕੇ ਚੋਣਾਂ ਲੜੀਆਂ ਜਾਣਗੀਆਂ

Jun14,2023 | Abhi Kandiyar | Ludhiana

  ਭਾਰਤੀ ਕਮਿਊਨਿਸਟ ਪਾਰਟੀ, ਲੁਧਿਆਣਾ ਸ਼ਹਿਰੀ ਦੀ ਮੀਟਿੰਗ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਐਡਵੋਕੇਟ ਨਵਲ ਛਿੱਬੜ ਨੇ ਕੀਤੀ ।ਐਨ.ੳ.ਸੀ ਦੀ ਸਮੱਸਿਆ ਨੂੰ ਲੈ ਕੇ ਸਾਥੀਆਂ ਨੇ ਵਿਚਾਰ ਵਟਾਂਦਰਾ ਕੀਤਾ ਅਤੇ ਜਲਦੀ ਹੀ ਇਸ ਬਾਰੇ ਇਕ ਡੈਲੀਗੇਸ਼ਨ ਸਬੰਧਤ ਅਧਿਕਾਰੀਆਂ ਨੂੰ ਮਿਲੇਗਾ। ਸ਼ਹਿਰ ਵਿਚ  ਰੇਹੜੀ-ਫੜ੍ਹੀ ਵਾਲਿਆਂ ਦੀਆਂ ਮੁਸ਼ਕਿਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਰਾਇ ਬਣਾਈ ਗਈ ਹੈ ਜੋ ਵੈੰਡਿੰਗ ਜੋਨ ਐਕਟ 2014 ਇੱਕ ਸਾਲ ਦੇ ਅੰਦਰ ਅੰਦਰ ਲਾਗੂ ਕਰਨਾ ਸੀ, ਉਸ ਐਕਟ ਨੂੰ ਲਾਗੂ ਕਰਵਾਇਆ ਜਾਵੇ ਤਾਂ ਕਿ ਜਿਥੇ ਇਕ ਪਾਸੇ ਰੇਹੜੀ-ਫੜੀ ਵਾਲੇ ਨਗਰ ਨਿਗਮ ਦੇ ਅਤਿਆਚਾਰ ਤੋਂ ਬਚ ਸਕਣਗੇ, ਉਥੇ ਆਮ ਸ਼ਹਿਰੀਆਂ ਲਈ ਵੀ ਟਰੈਫਿਕ ਦੀ ਸਮੱਸਿਆ ਹੱਲ ਹੋਵੇਗੀ। ਜਲਦੀ ਹੀ ਇੱਕ ਡੈਲੀਗੇਸ਼ਨ ਇਸ ਸਬੰਧ ਵਿੱਚ ਪ੍ਰਸ਼ਾਸਨ ਨੂੰ ਮਿਲੇਗਾ । ਮੀਟਿੰਗ ਵਿੱਚ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਵਿਚਾਰ ਕੀਤਾ ਗਿਆ ਹੈ ਇਹਨਾ ਚੋਣਾਂ ਦੌਰਾਨ ਸ਼ਹਿਰੀਆਂ ਦੇ ਮੁੱਦਿਆਂ ਨੂੰ ਉਭਾਰਿਆ ਜਾਵੇਗਾ, ਜਿਸ  ਵਿਚ ਸੜਕਾਂ ਦੀ, ਟ੍ਰੈਫ਼ਿਕ ਦੀ, ਪਾਣੀ ਦੇ ਨਿਕਾਸ ਦੀ, ਪਾਰਕਿੰਗ ਦੀ, ਅਵਾਰਾ ਪਸ਼ੂਆਂ ਦੀ ਅਤੇ  ਪ੍ਰਦੂਸ਼ਨ ਦੀ ਸਮੱਸਿਆ ਬਾਰੇ ਸ਼ਹਿਰੀਆਂ ਨੂੰ ਜਾਣੂ ਕਰਵਾਏਗੀ ਅਤੇ ਪ੍ਰਸ਼ਾਸ਼ਨ ਦੀ ਅਸਫਲਤਾ ਨੂੰ ਲੋਕਾਂ ਦੇ ਸਾਹਮਣੇ ਲਿਆਵੇਗੀ।  ਇਸ ਗੱਲ ਉੱਤੇ ਵੀ ਵਿਚਾਰ ਕੀਤਾ ਗਿਆ ਕਿ ਪਾਰਟੀ ਵੱਖ ਵੱਖ ਵਾਰਡਾਂ ਵਿਚ ਹਮ-ਖਿਆਲ ਲੋਕਾਂ ਜਾਂ ਸੰਸਥਾਵਾਂ ਨਾਲ ਮਿਲ ਕੇ ਚੋਣਾਂ ਲੜੇਗੀ,ਤਾਂ ਕਿ  ਇਮਾਨਦਾਰ ਅਤੇ ਲੋਕਾਂ ਦੇ ਹਿੱਤ ਦੇ  ਸ਼ਹਿਰੀਆਂ ਨੂੰ  ਹੀ ਨਗਰ ਨਿਗਮ  ਦੇ ਹਾਊਸ ਵਿੱਚ ਭੇਜਿਆ  ਜਾ ਸਕੇ। ਮੀਟਿੰਗ ਵਿੱਚ ਇਸ ਗੱਲ ਤੇ ਵੀ ਵਿਚਾਰ ਕੀਤਾ ਗਿਆ ਕਿ ਪਾਰਟੀ ਵੱਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਜੋ ਕਿ ਪਾਰਟੀ  ਦੇ ਸਰਗਰਮ ਮੈਂਬਰ ਸੀ, ਦੀ ਬਰਸੀ 15 ਅਗਸਤ ਨੂੰ ਈਸੜੂ ਵਿਖੇ ਮਨਾਈ ਜਾਵੇਗੀ ਜਿਸ ਵਿਚ ਵੱਡੀ ਗਿਣਤੀ ਵਿਚ ਸਾਥੀ ਸ਼ਹਿਰ ਵਿੱਚੋੰ ਸ਼ਾਮਲ ਹੋਣਗੇ।  ਮੀਟਿੰਗ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੇ ਸੰਬੰਧ ਵਿੱਚ ਕੋਈ ਵੀ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਕਨਵੀਨਰ ਰਮੇਸ਼ ਰਤਨ ਹੋਣਗੇ ਅਤੇ ਇਹ ਕਮੇਟੀ ਆਪਣੀ ਰਿਪੋਰਟ ਸਿਟੀ ਕਮੇਟੀ ਨੂੰ ਸੌਂਪੇਗੀ। ਹੋਰਨਾਂ ਤੋਂ ਇਲਾਵਾ ਜਿਨ੍ਹਾਂ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ ਹੈ ਉਨ੍ਹਾਂ ਵਿੱਚ ਡੀ ਪੀ ਮੌੜ, ਐਮ.ਐਸ.ਭਾਟੀਆ, ਡਾਕਟਰ ਅਰੁਣ ਮਿੱਤਰਾ, ਚਮਕੌਰ ਸਿੰਘ, ਰਮੇਸ਼ ਰਤਨ, ਨਵਲ ਛਿੱਬੜ,  ਵਿਨੋਦ ਕੁਮਾਰ, ਰਣਧੀਰ ਸਿੰਘ ਧੀਰਾ, ਕਾਮੇਸ਼ਵਰ ਯਾਦਵ ਅਤੇ ਅਜੀਤ ਜਵੱਦੀ ਆਦਿ ਸ਼ਾਮਲ ਸਨ।

Cpi-Will-Raise-The-Issues-Of-Citizens-In-The-Upcoming-Municipal-Elections


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB