11-linked-to-illegal-arms-and-drug-supply-networks-held-with-2-hand-grenades-12-pistols-310gm-heroin

ਗ਼ੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਸਪਲਾਈ ਨੈਟਵਰਕਾਂ ਦੇ 11 ਕਾਰਕੁੰਨ ਕਾਬੂ ; 2 ਹੈਂਡ ਗ੍ਰਨੇਡ,12 ਪਿਸਤੌਲਾਂ ਸਮੇਤ 310 ਗ੍ਰਾਮ ਹੈਰੋਇਨ ਬਰਾਮਦ

Nov3,2026 | Narinder Kumar | Amritsar

*ਲੋਕਾਂ ਨੂੰ ਧਮਕਾ ਕੇ ਫਿਰੌਤੀ ਵਸੂਲਣ ਲਈ ਵਰਤੇ ਜਾਣੇ ਸਨ ਬਰਾਮਦ ਕੀਤੇ ਹਥਿਆਰ: ਡੀਜੀਪੀ ਗੌਰਵ ਯਾਦਵ*


*ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ ਗ੍ਰਿਫਤਾਰ ਕੀਤੇ ਮੁਲਜ਼ਮ: ਸੀ.ਪੀ. ਅੰਮ੍ਰਿਤਸਰ ਹਰਮਨਬੀਰ ਗਿੱਲ*



ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਾਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ ਦੋ ਨਾਬਾਲਗਾਂ ਸਮੇਤ ਕੁੱਲ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮੁਲਜ਼ਮਾਂ ਕੋਲੋਂ ਦੋ ਹੈਂਡ ਗ੍ਰਨੇਡ, 12 ਆਧੁਨਿਕ ਪਿਸਤੌਲ ਅਤੇ 310.10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ  ਬੌਬੀ (21), ਵਾਸੀ ਨਿਰੰਕਾਰੀ ਕਲੋਨੀ ; ਸਮਾਇਲ ਸਿੰਘ (18) ਵਾਸੀ ਪਿੰਡ ਚੀਮਾਂ ਖੁਰਦ ਤਰਨ ਤਾਰਨ ; ਸਤਮੋਲ ਸਿੰਘ ਉਰਫ਼ ਠੇਕੇਦਾਰ (20) ਵਾਸੀ ਰਤਨ ਸਿੰਘ ਚੌਕ ; ਹਰਪ੍ਰੀਤ ਸਿੰਘ ਉਰਫ਼ ਹੈਪੀ ਉਰਫ਼ ਭੂੰਡੀ (23), ਆਕਾਸ਼ਦੀਪ ਸਿੰਘ (22) ਅਤੇ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ (20) ਸਾਰੇ ਵਾਸੀ ਨਾਰਾਇਣਗੜ੍ਹ ,ਛੇਹਰਟਾ; ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ (20) ਅਤੇ ਗੁਰਬੀਰ ਸਿੰਘ ਉਰਫ਼ ਬਿੱਲਾ (18) ਵਾਸੀ ਪਿੰਡ ਬੈਂਕਾ, ਤਰਨ ਤਾਰਨ ; ਵਿਸ਼ਾਲ ਸਿੰਘ ਉਰਫ਼ ਕਾਲੂ (24) ਵਾਸੀ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ਅਤੇ ਦੋ ਨਾਬਾਲਗਾਂ, ਵਜੋਂ ਹੋਈ ਹੈ।

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ .30 ਬੋਰ (ਚੀਨ ਦੇ ਬਣੇ)ਪਿਸਤੌਲ, ਦੋ .30 ਬੋਰ ਪੀਐਕਸ5 ਸਟੌਰਮ, ਇੱਕ 9ਐਮਐਮ ਜ਼ਿਗਾਨਾ, ਇੱਕ 9 ਐਮਐਮ ਗਲੋਕ , ਤਿੰਨ .30 ਬੋਰ ਪਿਸਤੌਲਾਂ, ਇੱਕ .32 ਬੋਰ ਪਿਸਤੌਲ ਅਤੇ ਇੱਕ .315 ਬੋਰ ਦੇਸੀ ਹਥਿਆਰ ਸਮੇਤ 33 ਜ਼ਿੰਦਾ ਕਾਰਤੂਸ ਸ਼ਾਮਲ ਹਨ। ਇਸ ਤੋਂ ਇਲਾਵਾ, ਪੁਲਿਸ ਟੀਮਾਂ ਨੇ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ੀ ਹੈਂਡਲਰਾਂ ਅਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਸਨ, ਜੋ ਕਿ ਮੁਲਜ਼ਮਾਂ ਨੂੰ  ਡਰੋਨ ਰਾਹੀਂ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਭੇਜਦੇ ਸਨ ਤਾਂ ਜੋ ਇਹਨਾਂ ਨੂੰ ਅੱਗੇ ਸਪਲਾਈ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਇਨ੍ਹਾਂ ਹਥਿਆਰਾਂ ਦੀ ਵਰਤੋਂ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਫਿਰੌਤੀ ਵਸੂਲਣ ਲਈ ਕਰਦੇ ਸਨ।

ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਅਗਲੇ-ਪਿਛਲੇ ਸਥਾਪਤ ਕੀਤੇ ਜਾ ਰਹੇ ਹਨ  ਹੋਰ ਕਾਰਕੁੰਨਾਂ ਦੀ ਪਛਾਣ ਕਰਨ ਅਤੇ ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਵੱਡੇ ਗੈਰ-ਕਾਨੂੰਨੀ ਨੈੱਟਵਰਕਾਂ ਨੂੰ ਬੇਅਸਰ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਪਹਿਲੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (ਸੀਪੀ) ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਰਣਜੀਤ ਐਵੇਨਿਊ ਦੀਆਂ ਟੀਮਾਂ ਨੇ ਬੌਬੀ, ਸਮਾਇਲ ਸਿੰਘ ਅਤੇ ਸਤਮੋਲ ਸਿੰਘ ਉਰਫ਼ ਠੇਕੇਦਾਰ ਨੂੰ ਗ੍ਰਿਫਤਾਰ  ਕੀਤਾ ਅਤੇ  ਉਨ੍ਹਾਂ ਕੋਲੋਂ ਚਾਰ ਨਾਜਾਇਜ਼ ਪਿਸਤੌਲਾਂ ਸਮੇਤ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨਾਂ ਦੇ ਖੁਲਾਸੇ ’ਤੇ ਤਿੰਨ ਹੋਰ ਪਿਸਤੌਲ ਬਰਾਮਦ ਹੋਏ, ਜਿਸ ਨਾਲ ਪਿਸਤੌਲਾਂ ਦੀ ਕੁੱਲ ਗਿਣਤੀ ਸੱਤ ਹੋ ਗਈ ।

ਦੂਜੀ ਕਾਰਵਾਈ ਬਾਰੇ ਉਨ੍ਹਾਂ ਦੱਸਿਆ ਕਿ ਥਾਣਾ ਛੇਹਰਟਾ ਦੀਆਂ ਟੀਮਾਂ ਨੇ ਹਰਪ੍ਰੀਤ ਉਰਫ਼ ਭੂੰਡੀ ਅਤੇ ਇੱਕ ਨਾਬਾਲਗ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ ਦੋ ਪਿਸਤੌਲਾਂ ਸਮੇਤ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਸ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਇੱਕ ਹੋਰ ਨਾਬਾਲਗ ਅਤੇ ਕਾਰਕੁੰਨ—ਆਕਾਸ਼ਦੀਪ ਸਿੰਘ ਅਤੇ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਦੋ ਜ਼ਿੰਦਾ ਹੈਂਡ ਗ੍ਰਨੇਡ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਤੀਜੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸੀ.ਪੀ. ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ ਦੀਆਂ ਟੀਮਾਂ ਨੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ, ਵਿਸ਼ਾਲ ਸਿੰਘ ਉਰਫ਼ ਕਾਲੂ ਅਤੇ ਗੁਰਬੀਰ ਸਿੰਘ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਕੋਲੋਂ ਤਿੰਨ ਪਿਸਤੌਲ, ਚਾਰ ਜ਼ਿੰਦਾ ਕਾਰਤੂਸਾਂ ਸਮੇਤ  310.10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਇਸ ਸਬੰਧ ਵਿੱਚ ਤਿੰਨ ਵੱਖ-ਵੱਖ ਕੇਸ- ਐਫਆਈਆਰ  ਨੰਬਰ 164 ਮਿਤੀ 28.10.2026 ਨੂੰ ਅਸਲਾ ਐਕਟ ਦੀ ਧਾਰਾ 25(8) ਤਹਿਤ  ਥਾਣਾ ਰਣਜੀਤ ਐਵੇਨਿਊ ਵਿਖੇ; ਐਫਆਈਆਰ  ਨੰਬਰ 270 ਮਿਤੀ 30.10.2026 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25(7) ਤਹਿਤ ਥਾਣਾ ਛੇਹਰਟਾ ਵਿਖੇ ਅਤੇ ਐਫਆਈਆਰ ਨੰਬਰ 232 ਮਿਤੀ 30.10.2026 ਨੂੰ ਐਨਡੀਪੀਅਸ ਐਕਟ ਦੀਆਂ ਧਾਰਾਵਾਂ 21-ਸੀ ਅਤੇ 29, ਆਰਮਜ਼ ਐਕਟ  ਦੀ ਧਾਰਾ 25(6, 7, 8) ਅਤੇ ਬੀਐਨਐਸ ਦੀ ਧਾਰਾ 111  ਤਹਿਤ ਪੁਲਿਸ ਥਾਣਾ ਸੁਲਤਾਨਵਿੰਡ ਵਿਖੇ ,ਦਰਜ ਕੀਤੇ ਗਏ ਹਨ।

11-linked-to-illegal-arms-and-drug-supply-networks-held-with-2-hand-grenades-12-pistols-310gm-heroin


Related News

pbpunjab ad banner image pbpunjab ad banner image pbpunjab ad banner image Run by: WebHead

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com