ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਵਿਚ ਪੀ ਐਚ ਡੀ ਦੀ ਖੋਜਾਰਥੀ ਕੁਮਾਰੀ ਸ਼ਰਨਜੀਤ ਕੌਰ ਬਰਾੜ ਨੇ ਐਮ.ਐਸ.ਸੀ. ਦੌਰਾਨ ਕੀਤੇ ਗਏ ਆਪਣੇ ਖੋਜ ਕਾਰਜ ਦੇ ਅਧਾਰ ਤੇ ਬਣਾਏ ਪੋਸਟਰ ਦੀ ਪੇਸ਼ਕਾਰੀ ਕਰਕੇ ਦੂਜਾ ਪੁਰਸਕਾਰ ਹਾਸਲ ਕੀਤਾ । ਉਸਦੀ ਐੱਮ ਐੱਸ ਐੱਸ ਖੋਜ ਪੰਜਾਬ ਵਿੱਚ ਫਸਲੀ ਵਿਭਿੰਨਤਾ ਕਾਰਨ ਸੂਖਮ ਪੌਸ਼ਟਿਕ ਤੱਤਾਂ ਮੌਜੂਦਗੀ ਬਾਰੇ ਸੀ। ਵਿਦਿਆਰਥਣ ਨੂੰ ਇਹ ਵੱਕਾਰੀ ਪੁਰਸਕਾਰ ਸ਼੍ਰੀ ਚੰਦਰ ਕੁਮਾਰ, ਮਾਨਯੋਗ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ, ਸਰਕਾਰ ਹਿਮਾਚਲ ਪ੍ਰਦੇਸ਼ ਦੇ ਅਤੇ ਪ੍ਰੋ. ਐਚ.ਕੇ. ਚੌਧਰੀ ਵਾਈਸ ਚਾਂਸਲਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵਵਿਦਿਆਲਿਆ, ਪਾਲਮਪੁਰ ਨੇ ਇਕ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ। ਇਹ ਕਾਨਫਰੰਸ ਪਾਲਮਪੁਰ ਵਿਖੇ ਵਾਤਾਵਰਣ, ਆਰਥਿਕ ਅਤੇ ਪੌਸ਼ਟਿਕ ਸੁਰੱਖਿਆ ਲਈ ਕੁਦਰਤੀ ਅਤੇ ਜੈਵਿਕ ਖੇਤੀ ਵਿਸ਼ੇ -ਤੇ ਕਰਵਾਈ ਗਈ। ਕੁਮਾਰੀ ਬਰਾੜ ਨੇ ਉੱਤਰ-ਪੱਛਮੀ ਭਾਰਤ ਵਿੱਚ ਫਸਲੀ ਵਿਭਿੰਨਤਾ ਦੇ ਤਹਿਤ ਪੌਸ਼ਟਿਕ ਤੱਤਾਂ ਰਾਹੀਂ ਮਿੱਟੀ ਦੀ ਸੰਭਾਲ ਅਤੇ ਉਤਪਾਦਕਤਾ ਵਧਾਉਣ ਬਾਰੇ ਇੱਕ ਪੋਸਟਰ ਪੇਸ਼ ਕੀਤਾ। ਕੁਮਾਰੀ ਸ਼ਰਨਜੀਤ ਕੌਰ ਬਰਾੜ ਨੇ ਮੁੱਖ ਭੂਮੀ ਵਿਗਿਆਨੀ ਡਾ ਸਲਵਿੰਦਰ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਸੂਖਮ ਪੌਸ਼ਟਿਕ ਤੱਤਾਂ -ਤੇ ਆਪਣੀ ਐਮ.ਐਸ.ਸੀ. ਖੋਜ ਸੰਪੂਰਨ ਕੀਤੀ। ਵਰਤਮਾਨ ਵਿੱਚ ਉਹ ਪੀਏਯੂ ਦੇ ਭੂਮੀ ਵਿਗਿਆਨ ਵਿਭਾਗ ਦੇ ਪ੍ਰਿੰਸੀਪਲ ਭੂਮੀ ਰਸਾਇਣ ਵਿਗਿਆਨੀ ਡਾ ਅਮਰਦੀਪ ਸਿੰਘ ਤੂਰ ਦੀ ਅਗਵਾਈ ਵਿੱਚ ਆਪਣੀ ਪੀਐਚ.ਡੀ.ਕਰ ਰਹੀ ਹੈ। ਪੀ ਏ ਯੂ ਦੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ ਪਰਦੀਪ ਕੁਮਾਰ ਛੁਨੇਜਾ, ਡੀਨ ਖੇਤੀਬਾੜੀ ਕਾਲਜ ਡਾ: ਰਵਿੰਦਰ ਕੌਰ ਧਾਲੀਵਾਲ, ਅਤੇ ਡਾ: ਧਨਵਿੰਦਰ ਸਿੰਘ, ਮੁਖੀ, ਭੂਮੀ ਵਿਗਿਆਨ ਵਿਭਾਗ ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ।
Pau-Soil-Science-Student-Wins-Second-Prize-For-Research-On-Crop-Diversity
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)