ਪੰਥ ਦੀ ਸਿਰਮੌਰ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਿੱਥੇ ਸਮਾਜ ਵਿੱਚ ਅਨੇਕਾਂ ਲੋਕ ਭਲਾਈ ਕਾਰਜ ਨਿਰੰਤਰ ਜਾਰੀ ਹਨ, ਉੱਥੇ ਜੱਥੇਬੰਦੀ ਦੀ ਅਕਾਦਮਿਕ ਕੌਂਸਲ ਵਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਅੰਡੇਮਾਨ ਦੇ ਸਕੂਲਾਂ ਵਿਚ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ਵਿਚ 1430 ਸਕੂਲਾਂ ਦੇ ਇੱਕ ਲੱਖ ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਸਕੱਤਰ ਸ੍ਰ. ਹਰਮੋਹਿੰਦਰ ਸਿੰਘ ਨੰਗਲ, ਸਟੇਟ ਪ੍ਰਧਾਨ ਸ੍ਰ. ਹਰਜੀਤ ਸਿੰਘ ਨੰਗਲ, ਸਟੇਟ ਸਕੱਤਰ ਸ੍ਰ. ਸ਼ਿਵਰਾਜ ਸਿੰਘ ਅਤੇ ਇਮਤਿਹਾਨ ਦੇ ਕੋਆਰਡੀਨੇਟਰ ਸ੍ਰ. ਹਰਜਿੰਦਰ ਸਿੰਘ ਮਾਣਕਪੂਰਾ ਹੁਰਾਂ ਜਾਣਕਾਰੀ ਦਿੱਤੀ ਕਿ ਇਸ ਇਮਤਿਹਾਨ ਲਈ ਪੰਜਾਬ ਵਿੱਚ 15 ਜ਼ੋਨ ਬਣਾਏ ਗਏ ਸਨ। ਪਹਿਲੀ ਤੋਂ ਬਾਰਵੀਂ ਕਲਾਸ ਤੱਕ ਕਰਵਾਏ ਗਏ ਇਸ ਇਮਤਿਹਾਨ ਦੇ ਸਿਲੇਬਸ ਲਈ ਪੁਸਤਕਾਂ ਮਾਰਗਿ ਮੋਤੀ, ਗੁਣਤਾਸ ਅਤੇ ਬਾਲ-ਵਿਰਸਾ ਨਿਰਧਾਰਤ ਕੀਤੀਆਂ ਗਈਆਂ ਸਨ। ਜੋ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪਹਿਲਾਂ ਮੁੱਹਈਆ ਕਰਵਾਈਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਇਮਤਿਹਾਨ ਦੀ ਸਫਲਤਾ ਲਈ ਪਠਾਨਕੋਟ-ਗੁਰਦਾਸਪੁਰ ਸ੍ਰ. ਰਛਪਾਲ ਸਿੰਘ, ਸ੍ਰ. ਗੁਰਨਾਮ ਸਿੰਘ ਅੰਮ੍ਰਿਤਸਰ ਜ਼ੋਨ ਦੇ ਡਾ. ਅਮਨਦੀਪ ਸਿੰਘ, ਸ੍ਰ. ਜਸਵੰਤ ਸਿੰਘ, ਸ੍ਰ. ਗੁਰਜੋਤ ਸਿੰਘ, ਡਾ. ਮਲਕੀਤ ਸਿੰਘ ਹੁਸ਼ਿਆਰਪੁਰ ਜ਼ੋਨ ਦੇ ਸ੍ਰ. ਨਵਪ੍ਰੀਤ ਸਿੰਘ, ਸ੍ਰ. ਜਗਜੀਤ ਸਿੰਘ, ਸ੍ਰ. ਹਰਵਿੰਦਰ ਸਿੰਘ, ਚੰਡੀਗੜ੍ਹ ਜ਼ੋਨ ਦੇ ਸ੍ਰ. ਧਰਮਵੀਰ ਸਿੰਘ, ਬੀਬੀ ਮਨਮੀਤ ਕੌਰ, ਫਤਹਿਗੜ੍ਹ ਸਾਹਿਬ ਜ਼ੋਨ ਦੇ ਪ੍ਰੋ. ਅਮਰਪ੍ਰੀਤ ਸਿੰਘ, ਸ੍ਰ. ਬਲਤੇਜ ਸਿੰਘ, ਰੂਪ ਨਗਰ-ਸ਼ਹੀਦ ਭਗਤ ਸਿੰਘ ਨਗਰ ਜ਼ੋਨ ਦੇ ਸ੍ਰ. ਬਿਕਰਮਜੀਤ ਸਿੰਘ, ਸ੍ਰ. ਹਰਚਰਨ ਸਿੰਘ, ਸੰਗਰੂਰ-ਬਰਨਾਲਾ-ਮਾਨਸਾ ਜ਼ੋਨ ਦੇ ਸ੍ਰ. ਕੁਲਵੰਤ ਸਿੰਘ, ਸ੍ਰ. ਅਜਮੇਰ ਸਿੰਘ, ਸ੍ਰ. ਲਾਭ ਸਿੰਘ, ਸ੍ਰ. ਸੁਰਿੰਦਰਪਾਲ ਸਿੰਘ ਸਿਦਕੀ, ਡਾ. ਗੁਰਮੀਤ ਸਿੰਘ ਬਰਨਾਲਾ, ਸ੍ਰ. ਅਵਤਾਰ ਸਿੰਘ ਬਰਨਾਲਾ, ਬੀਬੀ ਅਮਨਦੀਪ ਕੌਰ ਅਮਰਗੜ੍ਹ, ਸ੍ਰ. ਗੁਰਵਿੰਦਰ ਸਿੰਘ, ਸ੍ਰ. ਦਵਿੰਦਰ ਸਿੰਘ, ਲੁਧਿਆਣਾ ਜ਼ੋਨ ਦੇ ਸ੍ਰ. ਜਸਪਾਲ ਸਿੰਘ ਕੋਚ, ਸ੍ਰ. ਹਰਨਮਨ ਸਿੰਘ, ਸ੍ਰ. ਮਿਲਨਪ੍ਰੀਤ ਸਿੰਘ, ਸ੍ਰ. ਸਤਨਾਮ ਸਿੰਘ, ਸ੍ਰ. ਨਵਜੋਤ ਸਿੰਘ, ਸ੍ਰ. ਪਰਮਜੀਤ ਸਿੰਘ, ਬੀਬੀ ਕੁਦਰਤ ਕੌਰ ਅਤੇ ਬੀਬੀ ਸੁਖਮਨਮੀਤ ਕੌਰ, ਫਿਰੋਜ਼ਪੁਰ-ਮੋਗਾ ਜ਼ੋਨ ਦੇ ਸ੍ਰ. ਇੰਦਰਪਾਲ ਸਿੰਘ, ਸ੍ਰ. ਕੁਲਵਿੰਦਰ ਸਿੰਘ, ਸ੍ਰ. ਗੁਰਭੇਜ ਸਿੰਘ, ਸ੍ਰ. ਗੁਰਮੀਤ ਸਿੰਘ, ਫਰੀਦਕੋਟ-ਸ੍ਰੀ ਮੁਕਤਸਰ ਜ਼ੋਨ ਦੇ ਸ੍ਰ. ਰਣਜੀਤ ਸਿੰਘ, ਸ੍ਰ. ਨਵਨੀਤ ਸਿੰਘ, ਅਬੋਹਰ-ਸ੍ਰੀ ਗੰਗਾ ਨਗਰ ਜ਼ੋਨ ਦੇ ਸ੍ਰ. ਮਨਮੋਹਨ ਸਿੰਘ ਅਰਨੀਵਾਲਾ, ਡਾ. ਮਨਦੀਪ ਸਿੰਘ, ਹਰਿਆਣਾ ਦੇ ਬੀਬੀ ਗੁਰਮੀਤ ਕੌਰ, ਸ੍ਰ. ਗੁਰਸਿਮਰਨ ਸਿੰਘ, ਸ੍ਰ. ਅਜਿੰਦਰਪਾਲ ਸਿੰਘ, ਹਿਮਾਚਲ ਪ੍ਰਦੇਸ਼ ਦੇ ਸ੍ਰ. ਕੰਵਲਜੀਤ ਸਿੰਘ, ਸ੍ਰ. ਚਰਨਜੀਤ ਸਿੰਘ ਨੇ ਇਮਤਿਹਾਨ ਨੂੰ ਸਫਲ ਕਰਨ ਵਿਚ ਆਪਣਾ ਯੋਗਦਾਨ ਪਾਇਆ।
ਇਸ ਸਮੇਂ ਜਥੇਬੰਦੀ ਦੇ ਚੇਅਰਮੈਨ ਸ੍ਰ. ਬਲਜੀਤ ਸਿੰਘ, ਵਾਈਸ ਚੇਅਰ ਪਰਸਨ ਪ੍ਰਿੰ. ਕਵਲਜੀਤ ਕੌਰ, ਸਕੱਤਰ ਜਨਰਲ ਸ੍ਰ. ਗੁਰਚਰਨ ਸਿੰਘ ਅਤੇ ਚੀਫ਼ ਆਰਗੇਨਾਈਜਰ ਸ ਪਿਰ੍ਥੀ ਸਿੰਘ ਹੁਰਾਂ ਨੈਤਿਕ ਸਿੱਖਿਆ ਇਮਤਿਹਾਨ ਕਰਵਾਉਣ ਵਿੱਚ ਸਹਿਯੋਗ ਦੇਣ ਲਈ ਸਮੂੰਹ ਪ੍ਰਿੰਸੀਪਲ ਸਾਹਿਬਾਨ, ਇਮਤਿਹਾਨ ਸੁਪਰਡੈਂਟ, ਸੁਪਰਵਾਈਜ਼ਰ ਅਤੇ ਜ਼ੋਨਲ ਕੋਆਰਡੀਨੇਟਰਾਂ ਨੂੰ ਇਮਤਿਹਾਨ ਦੀ ਸਫ਼ਲਤਾ ਦੀ ਵਧਾਈ ਦਿੱਤੀ ਅਤੇ ਕੀਤੇ ਉਦਮਾਂ ਲਈ ਧੰਨਵਾਦ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਜ਼ੋਨਲ ਪੱਧਰ 'ਤੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਗਦ, ਕਿਤਾਬਾਂ ਰੂਪੀ ਆਕਰਸ਼ਕ ਇਨਾਮ ਅਤੇ ਸਰਟੀਫਿਕੇਟ ਦੇ ਕੇ ਉਤਸ਼ਾਹਤ ਕੀਤਾ ਜਾਵੇਗਾ।
100000-Students-From-1430-Schools-Participated-In-The-Moral-Education-Exam
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)