Pau-The-Student-Has-Been-Selected-For-The-India-Food-System-Fellowship-2023

ਪੀ.ਏ.ਯੂ. ਦੇ ਵਿਦਿਆਰਥੀ ਦੀ ਚੋਣ ਇੰਡੀਆ ਫੂਡ ਸਿਸਟਮ ਫੈਲੋਸ਼ਿਪ 2023 ਲਈ ਹੋਈ

Jun5,2023 | Meenu Galhotra | Ludhiana

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿੱਚ ਐਮ ਐਸ ਸੀ ਦੀ ਵਿਦਿਆਰਥਣ ਕੁਮਾਰੀ ਕਾਜਲ ਨੂੰ ਫੂਡ ਫਿਊਚਰ ਫਾਊਂਡੇਸਨ ਵੱਲੋਂ ਦਿ ਇੰਡੀਆ ਫੂਡ ਸਿਸਟਮਜ ਫੈਲੋਸ਼ਿਪ ਤਹਿਤ ਸ਼ੁਰੂ ਕੀਤੇ ਗਏ ਵੱਕਾਰੀ ਫੈਲੋਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ| ਇਹ ਫੈਲੋਸ਼ਿਪ ਪ੍ਰੋਗਰਾਮ ਭਾਰਤੀ ਭੋਜਨ ਪ੍ਰਣਾਲੀ ਵਿੱਚ ਤਬਦੀਲੀ ਲਿਆਉਣ ਲਈ ਉਸਦੇ ਹੁਨਰ ਅਤੇ ਗਿਆਨ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ| ਉਹ ਇੰਡੀਆ ਫੂਡ ਸਿਸਟਮ ਲੀਡਰਜ ਨੈੱਟਵਰਕ ਦਾ ਹਿੱਸਾ ਬਣੇਗੀ ਅਤੇ ਭਾਰਤ ਵਿੱਚ ਭੁੱਖ, ਕੁਪੋਸਣ, ਗਰੀਬੀ, ਵਾਤਾਵਰਣ ਦੀ ਗਿਰਾਵਟ, ਜਲਵਾਯੂ ਤਬਦੀਲੀ ਅਤੇ ਰੋਜੀ-ਰੋਟੀ ਸਮੇਤ ਚੁਣੌਤੀਆਂ ਨੂੰ ਹੱਲ ਕਰਨ ਲਈ ਲੋਕ ਪੱਖੀ ਭੋਜਨ ਪ੍ਰਣਾਲੀ ਸਥਾਪਿਤ ਕਰਨ ਲਈ ਯਤਨਸ਼ੀਲ ਰਹੇਗੀ |  ਕੁਮਾਰੀ ਕਾਜਲ ਨੇ ਹਾਲ ਹੀ ਵਿੱਚ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਦੇ ਮਾਰਗਦਰਸਨ ਵਿੱਚ ਆਪਣੀ ਮਾਸਟਰਸ ਪੂਰੀ ਕੀਤੀ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ,  ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪਰਦੀਪ ਕੁਮਾਰ ਛੁਨੇਜਾ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਅਤੇ ਡਾ. ਕਿਰਨ ਗਰੋਵਰ ਨੇ ਵਿਦਿਆਰਥਣ ਨੂੰ ਉਸਦੀ ਸਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ |  

Pau-The-Student-Has-Been-Selected-For-The-India-Food-System-Fellowship-2023



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB