Pau-The-Student-Received-The-Best-Research-Award

ਪੀ.ਏ.ਯੂ. ਦੇ ਵਿਦਿਆਰਥੀ ਨੂੰ ਸਰਵੋਤਮ ਖੋਜ ਐਵਾਰਡ ਮਿਲਿਆ

Jun9,2023 | Anupam | Ludhiana

    ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਇਰਿਨ ਦਾਸ ਨੂੰ ਬੀਤੇ ਦਿਨੀਂ ਸਰਵੋਤਮ ਖੋਜ ਪੁਰਸਕਾਰ ਨਾਲ ਸਨਮਾਨਿਆ ਗਿਆ | ਇਹ ਪੁਰਸਕਾਰ ਡਾ. ਭੀਮ ਰਾਓ ਅੰਬੇਦਕਰ ਯੂਨੀਵਰਸਿਟੀ ਆਗਰਾ ਵਿੱਚ ਬੀਤੇ ਦਿਨੀਂ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਦਿੱਤਾ ਗਿਆ | ਭਾਰਤ ਸਰਕਾਰ ਨੇ ਖੋਜ ਅਤੇ ਸਥਿਰ ਵਿਕਾਸ ਕੌਂਸਲ ਵੱਲੋਂ ਇੰਜੀਨੀਅਰਿੰਗ, ਸਾਇੰਸ ਐਗਰੀਕਲਚਰ ਅਤੇ ਸੋਸਲ ਸਟੱਡੀਜ ਵਿੱਚ ਬਹੁ-ਅਨੁਸਾਸਨੀ ਪਹੁੰਚਾਂ ਵਿਸੇ ’ਤੇ ਇਹ ਅੰਤਰਰਾਸਟਰੀ ਕਾਨਫਰੰਸ ਕਰਵਾਈ ਗਈ |  ਜ਼ਿਕਰਯੋਗ ਹੈ ਕਿ ਕੁਮਾਰੀ ਦਾਸ ਯੂ ਜੀ ਸੀ ਦੀ ਜੂਨੀਅਰ ਖੋਜ ਫੈਲੋਸ਼ਿਪ ਪ੍ਰਾਪਤਕਰਤਾ ਵੀ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪਰਦੀਪ ਕੁਮਾਰ ਛੁਨੇਜਾ, ਕਮਿਊਨਟੀ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਅਤੇ ਮਨੁੱਖੀ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਦੇ ਮੁਖੀ ਡਾ. ਦੀਪਿਕਾ ਵਿਗ ਨੇ ਕੁਮਾਰੀ ਇਰਿਨ ਦਾਸ ਅਤੇ ਉਹਨਾਂ ਦੇ ਨਿਗਰਾਨ ਡਾ. ਆਸਾ ਚਾਵਲਾ ਠਾਕਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ| 

Pau-The-Student-Received-The-Best-Research-Award



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB