ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੁਧਿਆਣਾ ਵਿਖੇ ਈਟ ਰਾਈਟ ਮੇਲਾ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਇਹ ਮੇਲਾ ਲੁਧਿਆਣਾ ਕਲੱਬ ਵਿਖੇ 20 ਮਾਰਚ ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ,ਜਿਸ ਵਿੱਚ ਆਮ ਲੋਕਾਂ ਨੂੰ ਸ਼ੁੱਧ ਅਤੇ ਤਾਜ਼ੀ ਖੁਰਾਕ ਖਾਣ ਦੇ ਨਾਲ ਨਾਲ ਕੁਦਰਤੀ ਪਦਾਰਥਾਂ ਦਾ ਸੇਵਨ ਕਰਨ ਅਤੇ ਚੰਗੀ ਜੀਵਨ ਸੈਲੀ ਬਾਰੇ ਜਾਗਰੂਕ ਕੀਤਾ ਜਾਵੇਗਾ।ਇਸ ਮੇਲੇ ਵਿਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕਰਨਗੇ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿਹਤ ਅਫਸਰ ਡਾ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਮੇਲਾ ਫੂਡ ਅਤੇ ਡਰੱਗਜ ਐਡਮਨਿਸਟ੍ਰੇਸ਼ਨ (ਐਫ.ਡੀ.ਏ) ਪੰਜਾਬ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਸ ਮੇਲੇ ਵਿਚ ਸ੍ਰੀ ਸੰਜੀਵ ਅਰੋੜਾ ਰਾਜ ਸਭਾ ਮੈਬਰ ਵਿਸ਼ੇਸ ਮਹਿਮਾਨ ਦੇ ਤੌਰ ਤੇ ਸਿਰਕਤ ਕਰਨਗੇ।ਮੇਲੇ ਵਿੱਚ ਵਾਕਥੋਨ (ਸੈਰ) ਕਰਵਾਈ ਜਾਵੇਗੀ ਜੋ ਗੁਰੂ ਨਾਨਕ ਸਟੇਡੀਅਮ ਤੋਂ ਚੱਲ ਕੇ ਵੱਖ ਵੱਖ ਰਸਤਿਆਂ ਰਾਹੀਂ ਹੁੰਦੀ ਹੋਈ ਲੁਧਿਆਣਾ ਕਲੱਬ ਵਿਖੇ ਸਮਾਪਤ ਹੋਵੇਗੀ।ਇਸ ਈਟ-ਰਾਈਟ ਮੇਲੇ ਵਿਚ ਲਾਈਵ ਮਿੱਲਟ ਸਟਾਲ,ਜੂੰਬਾ ਡਾਂਸ, ਨਿਊਟਰੀਸ਼ਨ ਮਾਹਿਰਾਂ ਵੱਲੋਂ ਚਰਚਾ ਕੀਤੀ ਜਾਵੇਗੀ।ਮੇਲੇ ਵਿੱਚ ਵੱਖ ਵੱਖ ਫੂਡ ਸਟਾਲ ਲਗਾਏ ਜਾਣਗੇ।ਸਿਹਤਮੰਦ ਜੀਵਨਸ਼ੈਲੀ ਵਿਸ਼ੇ ਤੇ ਬੱਚਿਆਂ ਦੇ ਪੋਸਟਰ ਮੇਕਿੰਗ,ਈਟ ਰਾਈਟ ਕੁਇਜ਼ ਮੁਕਾਬਲੇ,ਰੰਗਾਰੰਗ ਸੱਭਿਆਚਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
health-minister-dr-balbir-singh-will-be-the-chief-guest-of-the-eat-right-mela-dr-ramandeep-kaur
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)