ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਦੇ ਹੁਕਮਾਂ ਐਫ ਡੀ ਏ ਪੰਜਾਬ ਦਿਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸਿਵਲ ਸਰਜਨ ਡਾ.ਰਮਨਦੀਪ ਕੌਰ ਦੀ ਅਗਵਾਈ ਵਿੱਚ ਜਿਲ੍ਹੇ ਭਰ ਵਿੱਚ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਖਾਣ ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਕੀਤੀ ਜਾਂ ਰਹੀ ਹੈ।ਇਸੇ ਮੁਹਿੰਮ ਤਹਿਤ ਅੱਜ ਦਿਨ ਬੁੱਧਵਾਰ ਨੂੰ ਤੜਕਸਾਰ ਫੂਡ ਸੇਫਟੀ ਟੀਮ ਵੱਲੋ ਡੇਹਲੋ ਮਲੇਰਕੋਟਲਾ ਰੋਡ ਨੇੜੇ ਆਲਮਗੀਰ ਵਿਖੇ ਨਾਕਾ ਲਾਕੇ ਵੱਖ—ਵੱਖ ਜਿ਼ਲਿਆਂ ਅਤੇ ਕਸਬਿਆਂ ਤੋ ਆਉਣ ਵਾਲੇ ਦੋਧੀਆਂ ਦੇ ਦੁੱਧ ਦੇ ਸੈਪਲ ਭਰੇ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਜਿਲ੍ਹਾ ਸਿਹਤ ਫੂਡ ਸੇਫਟੀ ਅਫਸਰ ਡਾ.ਅਮਰਜੀਤ ਕੌਰ ਨੇ ਦੱਸਿਆ ਕਿ ਜਿਲ੍ਹਾ ਲੁਧਿਆਣਾ ਨਾਲ ਲੱਗਦੇ ਵੱਖ—ਵੱਖ ਜਿ਼ਲਿਆਂ ਅਤੇ ਕਸਬਿਆਂ ਤੋ ਉਨਾਂ ਨੂੰ ਨਕਲੀ ਦੁੱਧ ਆਉਣ ਦੀਆਂ ਿ਼ਸਕਾਇਤਾਂ ਮਿਲ ਰਹੀਆਂ ਸਨ,ਜਿਸ ਤਹਿਤ ਅੱਜ ਉਨਾਂ ਦੀ ਟੀਮ ਵੱਲੋ ਤੜਕਸਾਰ ਐਸ.ਐਚ.ਓ ਡੇਹਲੋਂ ਦੀ ਪੁਲਿਸ ਟੀਮ ਦੀ ਮਦਦ ਨਾਲ ਡੇਹਲੋ ਮਲੇਰਕੋਟਲਾ ਰੋਡ ਨੇੜੇ ਆਲਮਗੀਰ ਨੇੜੇ ਨਾਕਾ ਲਾਕੇ ਇਸ ਰਸਤੇਓ ਦੁੱਧ ਲੈਕੇ ਆਉਣ ਵਾਲੇ ਦੋਧੀਆਂ ਦੀਆਂ ਗੱਡੀਆਂ ਅਤੇ ਮੋਟਰ ਸਾਈਕਲਾਂ ਦੀ ਚੈਕਿੰਗ ਕਰਕੇ ਦੁੱਧ ਦੇ ਲਗਭਗ 16 ਸੈਪਲ ਭਰੇ ਗਏ।ਉਨਾਂ ਦੱਸਿਆ ਕਿ ਲਏ ਗਏ ਦੁੱਧ ਦੇ ਇਨਾਂ ਸੈਪਲਾਂ ਨੂੰ ਜਾਂਚ ਲਈ ਸਟੇਟ ਫੂਡ ਲੈਬ ਖਰੜ ਨੂੰ ਭੇਜ ਦਿੱਤਾ ਗਿਆ ਹੈ,ਜੇਕਰ ਜਾਂਚ ਤੋ ਬਾਅਦ ਕੋਈ ਸੈਪਲ ਫੇਲ੍ਹ ਪਾਇਆ ਜਾਂਦਾ ਹੈ ਤਾਂ ਉਸ ਦੁੱਧ ਵਿਕੇਰਤਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਦੁੱਧ ਤੋ ਇਲਾਵਾ ਫੂਡ ਸੇਫਟੀ ਟੀਮ ਵੱਲੋ ਖਾਣ ਪੀਣ ਵਾਲੀਆਂ ਵਸਤਾਂ ਦੀ ਜਾਂਚ ਲਗਾਤਾਰ ਜਾਰੀ ਹੈ।ਉਨਾਂ ਖਾਣ ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਉਹ ਆਮ ਲੋਕਾਂ ਨੂੰ ਸੁੱਧ ਅਤੇ ਸਾਫ ਸੁਥਰੀਆਂ ਵਸਤਾਂ ਮੁਹਾਇਆ ਕਰਨ,ਜੇਕਰ ਕੋਈ ਵਿਕੇਰਤਾ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖਸਿ਼ਆ ਨਹੀ ਜਾਵੇਗਾ।ਇਸ ਮੌਕੇ ਉਨਾਂ ਨਾਲ ਫੂਡ ਇੰਨਸਪੈਕਟਰ ਜਤਿੰਦਰ ਸਿੰਘ ਵਿਰਕ,ਦਿਵਿਆ ਜੋਤ ਅਤੇ ਮਨਜਿੰਦਰ ਆਦਿ ਹਾਜ਼ਰ ਸਨ।
those-who-adulterate-food-items-will-not-be-spared-dho
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)