priyanka-gandhi-reached-punjab-said-in-the-nyan-sankalp-rally-central-government-cheated-the-farmers

ਪੰਜਾਬ ਪਹੁੰਚੀ ਪ੍ਰਿਅੰਕਾ ਗਾਂਧੀ, ਨਿਆਂ ਸੰਕਲਪ ਰੈਲੀ 'ਚ ਕਿਹਾ- ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਧੋਖਾ

May26,2024 | Narinder Kumar | Sri Fatehgarh Sahib

ਪੰਜਾਬ 'ਚ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਸਿਆਸੀ ਪਾਰਟੀਆਂ ਨੇ ਚੋਣ ਰੈਲੀਆਂ 'ਚ ਆਪਣੀ ਵਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਪੰਜਾਬ ਦੌਰੇ 'ਤੇ ਹਨ। ਪ੍ਰਿਅੰਕਾ ਖੰਨਾ ਦੀ ਰਹੌਣ ਮੰਡੀ 'ਚ ਚੋਣ ਪ੍ਰਚਾਰ ਨੂੰ ਧਾਰ ਦੇਣ ਲਈ ਪੰਜਾਬ ਪਹੁੰਚੀ ਹਨ। ਉਨ੍ਹਾਂ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ 'ਚ ਜਨਤਾ ਨੂੰ ਸੰਬੋਧਨ ਕੀਤਾ। ਰੈਲੀ ਲਈ ਰਹੌਣ ਮੰਡੀ 'ਚ ਸ਼ਾਨਦਾਰ ਪੰਡਾਲ ਬਣਾਇਆ ਗਿਆ ਹੈ।


ਪ੍ਰਿਅੰਕਾ ਗਾਂਧੀ ਨੇ ਫਤਿਹ ਬੁਲਾਈ ਤੇ ਸਤਿਸ੍ਰੀ ਅਕਾਲ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਹ ਸ਼ਹੀਦਾਂ ਦੀ ਧਰਤੀ ਹੈ ਤੇ ਮੈਂ ਸ਼ਹੀਦ ਦੀ ਧੀ ਤੇ ਪੋਤੀ ਹਾਂ। ਪੰਜਾਬ ਕਿਸਾਨਾਂ ਦੀ ਧਰਤੀ ਹੈ। ਕਿਸਾਨਾਂ ਦਾ ਸਤਿਕਾਰ ਕਰਨ ਦੀ ਪਰੰਪਰਾ ਹੈ, ਕਿਸਾਨ ਸਾਡਾ ਅੰਨਦਾਤਾ ਹੈ, ਸਰਹੱਦ 'ਤੇ ਖੜ੍ਹਾ ਫ਼ੌਜੀ ਵੀ ਕਿਸਾਨ ਦਾ ਪੁੱਤ ਹੈ। ਸਾਰੀਆਂ ਪਾਰਟੀਆਂ ਕਿਸਾਨਾਂ ਦਾ ਸਤਿਕਾਰ ਕਰਦੀਆਂ ਹਨ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਐਮਐਸਪੀ ਨਹੀਂ ਦਿੱਤੀ ਗਈ, ਕਾਲੇ ਕਾਨੂੰਨ ਲਿਆਂਦੇ ਗਏ। ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ। ਪ੍ਰਿਅੰਕਾ ਗਾਂਧੀ ਨੇ ਖੰਨਾ ਦੀ ਫੀਡ ਇੰਡਸਟਰੀ ਤੇ ਮੰਡੀ ਗੋਬਿੰਦਗੜ੍ਹ ਦੇ ਲੋਹਾ ਉਦਯੋਗ ਦੀ ਹਿਜਰਤ ਬਾਰੇ ਗੱਲ ਕੀਤੀ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।


ਪ੍ਰਿਅੰਕਾ ਗਾਂਧੀ ਦੀ ਅੱਜ ਪਟਿਆਲਾ 'ਚ ਹੋਣ ਵਾਲੀ ਰੈਲੀ ਨੂੰ ਨਾਰੀ ਨਿਆਂ ਸੰਮੇਲਨ ਦਾ ਨਾਂ ਦਿੱਤਾ ਗਿਆ ਹੈ। ਕਾਂਗਰਸ ਲੀਡਰਸ਼ਿਪ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਮੁੜ ਜਾਰੀ ਕੀਤੇ ਗਏ ਨਿਆਂ ਪੱਤਰ 'ਚ ਔਰਤਾਂ ਲਈ ਹਰ ਨੌਕਰੀ 'ਚ 50 ਫੀਸਦੀ ਹਿੱਸੇਦਾਰੀ ਦੀ ਗਾਰੰਟੀ ਤੇ ਲੋੜਵੰਦ ਔਰਤਾਂ ਲਈ 100,000 ਰੁਪਏ ਸਾਲਾਨਾ ਵਿੱਤੀ ਸਹਾਇਤਾ ਸ਼ਾਮਲ ਕੀਤੀ ਗਈ ਹੈ। ਪਟਿਆਲਾ ਦੀ ਇਹ ਰੈਲੀ ਪੂਰੀ ਤਰ੍ਹਾਂ ਔਰਤਾਂ 'ਤੇ ਕੇਂਦਰਿਤ ਹੈ ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਪੰਜਾਬ ਦਾ ਦੌਰਾ ਕੀਤਾ ਸੀ। ਰਾਹੁਲ ਨੇ ਅੰਮ੍ਰਿਤਸਰ 'ਚ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ 'ਚ ਚੋਣ ਰੈਲੀ ਕੀਤੀ। ਰਾਹੁਲ ਨੇ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਭਾਜਪਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

priyanka-gandhi-reached-punjab-said-in-the-nyan-sankalp-rally-central-government-cheated-the-farmers


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com