ਓਡੀਸ਼ਾ ਰੇਲ ਹਾਦਸੇ -ਚ ਹੁਣ ਤੱਕ 288 ਲੋਕਾਂ ਦੀ ਮੌਤ, NDRF ਦੀਆਂ 9 ਟੀਮਾਂ ਤਾਇਨਾਤ, PM ਮੋਦੀ ਨੇ ਬੁਲਾਈ ਮੀਟਿੰਗ ਉੜੀਸਾ ਦੇ ਬਾਲਾਸੋਰ -ਚ 2 ਜੂਨ ਨੂੰ ਸ਼ਾਮ 7.30 ਵਜੇ ਦੇ ਕਰੀਬ 3 ਟਰੇਨਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਬਚਾਅ ਕਾਰਜ ਪਿਛਲੇ 15 ਘੰਟਿਆਂ ਤੋਂ ਲਗਾਤਾਰ ਜਾਰੀ ਹੈ। ਹਾਦਸੇ ਨੂੰ 15 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਅਜੇ ਵੀ ਬਚਾਅ ਕਾਰਜ ਜਾਰੀ ਹੈ। ਟਰੇਨ ਦੀਆਂ ਬੋਗੀਆਂ -ਚ ਅਜੇ ਵੀ ਲੋਕਾਂ ਦੇ ਫਸੇ ਹੋਣ ਦੀ ਖਬਰ ਹੈ। ਭਾਜਪਾ ਨੇ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ -ਤੇ ਅੱਜ ਹੋਣ ਵਾਲੇ ਦੇਸ਼ ਭਰ -ਚ ਹੋਣ ਵਾਲੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ। ਓਡੀਸ਼ਾ -ਚ ਰੇਲ ਹਾਦਸੇ ਕਾਰਨ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)