ਮਾਨਸਾ (ਰੀਤਵਾਲ) ਜਿਲੇ• ਦੇ ਪਿੱਡ ਬੁਰਜ ਹਰੀ ਤੋਂ ਭਾਰਤੀ ਫੌਜ ਵਿੱਚ ਭਰਤੀ ਹੋਏ ਅਤੇ ਸਿਪਾਹੀ ਵੱਜੋਂ ਸੇਵਾ ਨਿਭਾਅ ਰਹੇ 21 ਸਾਲਾ ਨੌਜਵਾਨ ਗੁਰਜਿੱਦਰ ਸਿੱਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਫੌਜੀ ਜਵਾਨ ਦਾ ਉਸਦੇ ਪਿੱਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੱਤਿਮ ਸੱਸਕਾਰ ਕਰ ਦਿੱਤਾ ਗਿਆ। ਮ੍ਰਿਤਕ ਜਵਾਨ ਦੀ ਦੇਹ ਨੂੰ ਪਿੱਡ ਲਿਆਂਦਾ ਗਿਆ। ਜਿੱਥੇ ਪਿੱਡ ਵਾਸੀਆਂ ਅਤੇ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਮ੍ਰਿਤਕ ਜਵਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਤੇ ਫੌਜ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਮ੍ਰਿਤਕ ਜਵਾਨ ਦੀ ਭੈਣ ਅਤੇ ਪਿਤਾ ਨੇ ਚਿਖਾ ਨੂੰ ਅਗਨੀ ਦਿੱਤੀ। ਗੁਰਜਿੰਦਰ ਸਿੰਘ ਬਾਰਵੀਂ ਜਮਾਤ ਦੀ ਪੜ•ਾਈ ਪੂਰੀ ਕਰਨ ਤੋਂ ਬਾਅਦ ਸਾਲ 2019 ਵਿੱਚ ਭਾਰਤੀ ਫੌਜ ਦੀ 29 ਪੱਜਾਬ ਰੈਜੀਮੈਂਟ ਵਿੱਚ ਭਰਤੀ ਹੋਏ ਤੇ ਆਸਾਮ ਦੇ ਰੱਗੀਆ ਵਿੱਚ ਡਿਊਟੀ ਤੇ ਤਾਇਨਾਤ 21 ਸਾਲਾ ਦੇ ਫ਼ੌਜੀ ਜਵਾਨ ਗੁਰਜਿੱਦਰ ਸਿੱਘ ਪੁੱਤਰ ਮਲਕੀਤ ਸਿੱਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਅੱਜ ਤੱਕ ਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤੀ ਫੌਜ ਵੱਲੋਂ ਪਿੱਡ ਬੁਰਜ ਹਰੀ ਵਿਖੇ ਲਿਆਂਦਾ ਗਿਆ । ਜਿਥੇ ਪਿੱਡ ਵਾਸੀਆਂ ਵੱਲੋਂ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਜਵਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਮ੍ਰਿਤਕ ਜਵਾਨ ਗੁਰਜਿੱਦਰ ਸਿੱਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਘਰ ਵਿੱਚ ਇੱਕ ਭੈਣ ਕੁਆਰੀ ਹੈ । ਇਸ ਦੌਰਾਨ ਮਾਪਿਆਂ ਦਾ ਰੋ-ਰੋ ਬੁਰਾ ਹਾਲ ਸੀ । ਭਾਰਤੀ ਫੌਜ ਵੀ ਪਹੁੱਚੀ ਟੁਕੜੀ ਵੱਲੋਂ ਮ੍ਰਿਤਕ ਜਵਾਨ ਦੀ ਇਹਨੂੰ ਸਲਾਮੀ ਦਿੱਤੀ ਗਈ। ਜਿਸ ਤੋਂ ਬਾਅਦ ਅੱਤਿਮ ਸੱਸਕਾਰ ਦੀ ਰਸਮ ਪਿਤਾ ਮਲਕੀਤ ਸਿੱਘ ਅਤੇ ਭੈਣ ਵੱਲੋਂ ਕੀਤੀ ਗਈ। ਫੌਜੀ ਜਵਾਨ ਦੇ ਪਿਤਾ ਮਲਕੀਤ ਸਿੱਘ ਅਤੇ ਮਾਤਾ ਕੁਲਵਿੱਦਰ ਕੌਰ ਨੇ ਦੱਸਿਆ ਕਿ ਉਨ•ਾਂ ਨੂੰ ਆਪਣੇ ਪੁੱਤਰ ਤੇ ਮਾਣ ਹੈ । ਜਿਸ ਨੇ ਭਾਰਤੀ ਫੌਜ ਦੇ ਵਿੱਚ ਸੇਵਾਵਾਂ ਦਿੱਤੀਆਂ ਅਤੇ ਅੱਜ ਫ਼ੌਜ ਦੇ ਵਿੱਚ ਹੀ ਸ਼ਹੀਦ ਹੋ ਗਿਆ। ਉਨ•ਾਂ ਕਿਹਾ ਕਿ ਤਿੱਨ ਦਿਨ ਪਹਿਲਾਂ ਪੁੱਤਰ ਦੇ ਨਾਲ ਗੱਲ ਹੋਈ ਸੀ ਅਤੇ ਕੁਝ ਦਿਨਾਂ ਤਕ ਛੁੱਟੀ ਆਉਣ ਲਈ ਕਹਿ ਰਿਹਾ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ਤੇ ਮਾਣ ਤਾਂ ਹੈ ਪਰ ਕਿਤੇ ਨਾ ਕਿਤੇ ਦਰਦ ਵੀ ਹੈ ਕਿਉਂਕਿ ਇਕਲੌਤਾ ਪੁੱਤਰ ਸੀ ਜਿਸ ਕਾਰਨ ਅੱਜ ਇਸ ਦੁਨੀਆਂ ਤੇ ਨਹੀਂ ਰਿਹਾ। ਸ਼ਹੀਦ ਫੌਜੀ ਨੌਜਵਾਨ ਗੁਰਜਿੱਦਰ ਸਿੱਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੱਚੇ ਮਾਨਸਾ ਦੇ ਵਿਧਾਇਕ ਵਿਜੇ ਸਿੱਗਲਾ ਨੇ ਕਿਹਾ ਕਿ ਅੱਜ ਅਫਸੋਸ ਵੀ ਹੈ ਅਤੇ ਗਰਵ ਵੀ ਹੈ ਕਿ ਸਾਡੇ ਨੌਜਵਾਨ ਦੇਸ਼ ਦੀ ਰਾਖੀ ਕਰਦੇ ਸ਼ਹੀਦ ਹੋ ਜਾਂਦੇ ਹਨ। ਉਨ•ਾਂ ਕਿਹਾ ਕੇ ਗੁਰਜਿੱਦਰ ਸਿੱਘ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਜੋ ਭਾਰਤੀ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਉਨ•ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਮਾਤਾ ਪਿਤਾ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਪੱਜਾਬ ਸਰਕਾਰ ਵੱਲੋਂ ਬਣਦਾ ਮਾਣ-ਸਨਮਾਨ ਪਰਿਵਾਰ ਨੂੰ ਦਿੱਤਾ ਜਾਵੇਗਾ।
Gurjidar-Singh-Was-Cremated-With-Official-Honors
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)