breast-cancer-survivor-actress-hina-khan-and-pdc-vice-chairperson-seema-bansal-motivate-for-self-detection

ਬ੍ਰੈਸਟ ਕੈਂਸਰ ਨੂੰ ਮਾਤ ਦੇਣ ਵਾਲੀ ਅਦਾਕਾਰਾ ਹਿਨਾ ਖਾਨ ਅਤੇ ਪੀ.ਡੀ.ਸੀ. ਵਾਈਸ ਚੇਅਰਪਰਸਨ ਸੀਮਾ ਬਾਂਸਲ ਨੇ ਸੈਲਫ ਡਿਟੈਕਸ਼ਨ ਲਈ ਕੀਤਾ ਪ੍ਰੇਰਿਤ

Oct31,2025 | Narinder Kumar | Ludhiana

- ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ''ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ'' ਵੱਲੋਂ ਬ੍ਰੈਸਟ ਕੈਂਸਰ ਜਾਗਰੂਕਤਾ ਪ੍ਰੋਗਰਾਮ - ਯੂਨਾਈਟ ਫਾਰ ਪਿੰਕਟੋਬਰ ਦਾ ਆਯੋਜਨ

''ਬ੍ਰੈਸਟ ਕੈਂਸਰ' ਜਾਗਰੂਕਤਾ ਅਤੇ ਮੁਫ਼ਤ ਡਾਕਟਰੀ ਜਾਂਚ ਪ੍ਰਦਾਨ ਕਰਨ ਲਈ ਆਪਣੀ ਦ੍ਰਿੜ ਵਚਨਬੱਧਤਾ ਨੂੰ ਕਾਇਮ ਰੱਖਦਿਆਂ, ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਵਾਲੇ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਇੱਕ ਸਾਲਾਨਾ ਬ੍ਰੈਸਟ ਕੈਂਸਰ ਜਾਗਰੂਕਤਾ ਪ੍ਰੋਗਰਾਮ, ਯੂਨਾਈਟ ਫਾਰ ਪਿੰਕਟੋਬਰ ਦਾ ਆਯੋਜਨ ਕੀਤਾ।

ਇਸ ਪ੍ਰੋਗਰਾਮ ਵਿੱਚ ਬ੍ਰੈਸਟ ਕੈਂਂਸਰ ਨੂੰ ਮਾਤ ਪਾਉਣ ਵਾਲੀਆਂ, ਮਸ਼ਹੂਰ ਭਾਰਤੀ ਟੀ.ਵੀ. ਅਤੇ ਫਿਲਮ ਅਦਾਕਾਰਾ ਹਿਨਾ ਖਾਨ ਅਤੇ ਪੰਜਾਬ ਵਿਕਾਸ ਕਮਿਸ਼ਨ ਦੀ ਵਾਈਸ-ਚੇਅਰਪਰਸਨ ਸੀਮਾ ਬਾਂਸਲ ਵੱਲੋਂ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ ਗਈ, ਜਿਨ੍ਹਾਂ ਡੁੰਘਾਈ ਨਾਲ ਆਪਣੇ ਨਿੱਜੀ ਵਿਚਾਰ ਸਾਂਝੇ ਕੀਤੇ। ਸੈਸ਼ਨ ਦਾ ਸੰਚਾਲਨ ਨੋਮਿਤਾ ਖੰਨਾ ਅਤੇ ਸ਼ਵੇਤਾ ਜਿੰਦਲ ਦੁਆਰਾ ਕੀਤਾ ਗਿਆ।

ਇੱਕ ਦਿਲਚਸਪ ਗੱਲਬਾਤ ਦੌਰਾਨ, ਹਿਨਾ ਖਾਨ, ਜਿਸਨੂੰ 2024 ਵਿੱਚ ਤੀਸਰੇ ਪੜਾਅ 'ਚ ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਸੀ, ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਕੈਂਸਰ ਜਾਗਰੂਕਤਾ, ਖਾਸ ਕਰਕੇ ਬ੍ਰੈਸਟ ਕੈਂਸਰ ਦੇ ਸੰਦੇਸ਼ ਨੂੰ ਵਧਾਉਣ ਲਈ ਸੱਦਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਬਿਮਾਰੀ ਨਾਲ ਆਪਣੀ ਲੜਾਈ ਅਤੇ ਉਹ ਕਿਵੇਂ ਮਜ਼ਬੂਤੀ ਨਾਲ ਇਸ 'ਤੇ ਫਤਿਹ ਹਾਸਲ ਕੀਤੀ ਬਾਰੇ ਚਾਨਣਾ ਪਾਇਆ

ਖਾਨ ਨੇ ਦਰਸ਼ਕਾਂ ਨੂੰ ਸੁਚੇਤ ਰਹਿਣ ਅਤੇ ਆਪਣੇ ਸਰੀਰ ਦੇ ਸੰਕੇਤਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸੈਲਫ ਡਿਟੈਕਸ਼ਨ ਦੀ }ੋਰਦਾਰ ਵਕਾਲਤ ਕੀਤੀ, ਕੈਂਸਰ ਬਾਰੇ ਗੱਲਬਾਤ ਨੂੰ ਆਮ ਬਣਾਉਣ ਅਤੇ ਬਿਨਾਂ ਕਿਸੇ ਡਰ ਦੇ ਇਸਦਾ ਸਾਹਮਣਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਸਲਾਹ ਦਿੱਤੀ ਕਿ ''ਹਰ ਪੰਦਰਵਾੜੇ ਸਵੈ-ਜਾਂਚ ਕਰੋ, ਕੋਈ ਵੀ ਅਸਾਧਾਰਨ ਤਬਦੀਲੀਆਂ - ਗੰਢਾਂ, ਚਮੜੀ ਦੇ ਡਿੰਪਲਿੰਗ, ਜਾਂ ਡਿਸਚਾਰਜ ਲਈ ਤੁਰੰਤ ਡਾਕਟਰੀ ਸਲਾਹ ਲੈਣ ਦੀ ਵੀ ਅਪੀਲ ਕੀਤੀ।

ਖਾਨ ਨੇ ਆਪਣਾ ਜੀਵਨ ਦਰਸ਼ਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ''ਹਮੇਸ਼ਾਂ ਵਰਤਮਾਨ ਵਿੱਚ ਜੀਓ, ਭੂਤਕਾਲ ਬਾਰੇ ਨਾ ਸੋਚੋ ਜਾਂ ਭਵਿੱਖ ਤੋਂ ਨਾ ਡਰੋ। ਇੱਛਾ ਸ਼ਕਤੀ ਅਤੇ ਸਕਾਰਾਤਮਕਤਾ ਨਾਲ ਚੁਣੌਤੀਆਂ ਦਾ ਸਾਹਮਣਾ ਕਰੋ।''

ਸੀਮਾ ਬਾਂਸਲ ਨੇ ਸਾਂਝਾ ਕੀਤਾ ਕਿ ਰੋਗ ਬਾਰੇ ਛੇਤੀ ਪਤਾ ਲਗਾਉਣਾ ਸਫਲ ਇਲਾਜ ਦੀ ਨੀਂਹ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੈਮੋਗ੍ਰਾਮ ਵਰਗੇ ਸਰਲ, ਪਹੁੰਚਯੋਗ ਟੈਸਟ ਸ਼ੁਰੂਆਤੀ ਪੜਾਅ 'ਤੇ ਕੈਂਸਰ ਤੋਂ ਬਚਾਅ ਸਕਦੇ ਹਨ, ਜਿਸ ਨਾਲ ਬਚਾਅ ਦਰਾਂ ਵਿੱਚ ਕਾਫ਼ੀ ਸੁਧਾਰ ਹੁੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ''ਬ੍ਰੈਸਟ ਕੈਂਸਰ ਦਾ ਜਲਦ ਪਤਾ ਲੱਗਣ 'ਤੇ ਇਲਾਜਯੋਗ ਹੈ ਅਤੇ ਇਸ ਬਾਰੇ ਲੋਕਾਂ ਨੂੰ ਸੁਚੇਤ ਕਰਨ ਦੀ ਲੋੜ ਹੈ।''

ਆਪਣੇ ਭਾਵਨਾਤਮਕ ਸੰਬੋਧਨ ਵਿੱਚ, ਕੈਬਨਿਮ ਮੰਤਰੀ ਸੰਜੀਵ ਅਰੋੜਾ ਨੇ ਅਕਤੂਬਰ ਦੇ ਵਿਸ਼ਵਵਿਆਪੀ ਮਹੱਤਵ ਨੂੰ ਗੁਲਾਬੀ ਮਹੀਨੇ ਵਜੋਂ ਰੇਖਾਂਕਿਤ ਕੀਤਾ - ਜੋ ਕਿ 1985 ਤੋਂ ਦੁਨੀਆ ਭਰ ਵਿੱਚ ਬ੍ਰੈਸਟ ਕੈਂਸਰ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਹਿਨਾ ਖਾਨ ਅਤੇ ਸੀਮਾ ਬਾਂਸਲ ਦਾ ਇਸ ਮਹੱਤਵਪੂਰਨ ਸਮਾਗਮ ਮੌਕੇ ਜਾਗਰੂਕਤਾ ਲਈ ਦਿਲੋਂ ਧੰਨਵਾਦ ਕੀਤਾ।

ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ''ਬ੍ਰੈਸਟ ਕੈਂਸਰ ਦੀ ਮੌਤ ਦਰ ਨੂੰ ਘਟਾਉਣ ਲਈ ਸੈਲਫ ਡਿਟੈਕਸ਼ਨ ਸਾਡੇ ਕੋਲ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਇਹ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ, ਜਾਨਾਂ ਬਚਾਉਂਦਾ ਹੈ, ਅਤੇ ਬਚਣ ਦੀ ਦਰ ਨੂੰ ਨਾਟਕੀ ਢੰਗ ਨਾਲ ਵਧਾਉਂਦਾ ਹੈ। ਕਦੇ ਵੀ ਲੱਛਣਾਂ ਨੂੰ ਨਜ਼ਰਅੰਦਾਜ਼ ਜਾਂ ਘੱਟ ਨਾ ਸਮਝੋ - ਜਲਦ ਕਾਰਵਾਈ ਹੀ ਸਭ ਕੁਝ ਹੈ।''

ਭਾਵੁਕ ਹੋਏ ਕੈਬਨਿਟ ਮੰਤਰੀ ਅਰੋੜਾ ਨੇ ਆਪਣੇ ਸਵਰਗਵਾਸੀ ਮਾਪਿਆਂ, ਕ੍ਰਿਸ਼ਨਾ ਅਤੇ ਪ੍ਰਾਣ ਅਰੋੜਾ ਨੂੰ ਸ਼ਰਧਾਂਜਲੀ ਭੇਟ ਕੀਤੀ - ਜਿਨ੍ਹਾਂ ਦੇ ਨਾਮ 'ਤੇ ਟਰੱਸਟ ਦਾ ਨਾਮ ਰੱਖਿਆ ਗਿਆ ਸੀ। ਆਪਣੀਆਂ ਅੱਖਾਂ ਭਰਕੇ ਉਨ੍ਹਾਂ ਸਾਂਝਾ ਕੀਤਾ ਕਿ ''ਜੇ ਮੇਰੀ ਮਾਂ ਦੇ ਰੋਗ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਇਲਾਜ ਨਾਲ ਉਨ੍ਹਾਂ ਦੀਂ ਜਾਨ ਬਚਾਈ ਜਾ ਸਕਦੀ ਸੀ। ਉਹ ਦਰਦ ਮੈਨੂੰ ਇਹ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਦਾ ਹੈ ਕਿ ਦੇਰ ਨਾਲ ਪਤਾ ਲੱਗਣ ਕਾਰਨ ਕੋਈ ਵੀ ਪਰਿਵਾਰ ਇਸ ਤਰ੍ਹਾਂ ਦਾ ਨੁਕਸਾਨ ਨਾ ਝੱਲੇ।ਂ ਉਨ੍ਹਾਂ ਮਾਣ ਨਾਲ ਐਲਾਨ ਕੀਤਾ ਕਿ ਕ੍ਰਿਸ਼ਨਾ ਪ੍ਰਾਣ ਚੈਰੀਟੇਬਲ ਟਰੱਸਟ ਨੇ 350 ਤੋਂ ਵੱਧ ਮਰੀਜ਼ਾਂ ਨੂੰ ਗੋਦ ਲਿਆ ਹੈ ਅਤੇ ਨਿਯਮਤ ਜਾਗਰੂਕਤਾ ਮੁਹਿੰਮਾਂ ਅਤੇ ਮੈਡੀਕਲ ਕੈਂਪ ਚਲਾਉਂਦਾ ਹੈ। ਉਨ੍ਹਾਂ ਕਿਹਾ, ਸਾਡਾ ਮਿਸ਼ਨ ਸਿਰਫ਼ ਇਲਾਜ ਨਹੀਂ ਹੈ - ਇਹ ਸਿੱਖਿਆ ਅਤੇ ਸ਼ੁਰੂਆਤੀ ਪਹਿਲਕਦਮੀ ਰਾਹੀਂ ਰੋਕਥਾਮ ਹੈ।ਂ''

ਅਰੋੜਾ ਨੇ ਸਮੂਹਿਕ ਕਾਰਵਾਈ ਦੀ ਅਪੀਲ ਕੀਤੀ ਅਤੇ ਜਾਗਰੂਕਤਾ, ਪਹੁੰਚ ਅਤੇ ਤੁਰੰਤ ਇਲਾਜ ਰਾਹੀਂ ਬ੍ਰੈਸਟ ਕੈਂਸਰ ਨੂੰ ਬੀਤੇ ਸਮੇਂ ਦੀ ਬਿਮਾਰੀ ਬਣਾਉਣ ਲਈ - ਸਿਰਫ਼ ਅਕਤੂਬਰ ਵਿੱਚ ਹੀ ਨਹੀਂ, ਸਗੋਂ ਹਰ ਰੋਜ਼ - ਇੱਕਜੁੱਟ ਹੋਣ ਦੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਬ੍ਰੈਸਟ ਕੈਂਸਰ ਵਿਰੁੱਧ ਜਨਤਕ ਜਾਗਰੂਕਤਾ ਪੈਦਾ ਕਰਨ ਅਤੇ ਕੈਂਸਰ ਦੇ ਮਰੀਜ਼ਾਂ ਦੀ ਵਿੱਤੀ ਮਦਦ ਕਰਨ ਵਾਲੇ ਇਸ ਨੇਕ ਕਾਰਜ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟਰੱਸਟ ਸਾਰਿਆਂ ਲਈ ਕਿਫਾਇਤੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਵੀ ਇੱਕ ਸ਼ਾਨਦਾਰ ਕੰਮ ਕਰ ਰਿਹਾ ਹੈ।

ਡਾ. ਗੁਰਪ੍ਰੀਤ ਵਾਂਡਰ, ਡਾ. ਸੰਧਿਆ, ਡਾ. ਬਿਸ਼ਵ ਮੋਹਨ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਇਸ ਮੌਕੇ ਬੋਲਿਆ ਅਤੇ ਬ੍ਰੈਸਟ ਕੈਂਸਰ ਅਤੇ ਕੈਂਸਰ ਦੇ ਹੋਰ ਰੂਪਾਂ ਨੂੰ ਰੋਕਣ ਲਈ ਆਪਣੀ ਡਾਕਟਰੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਿਰਫ਼ ਔਰਤਾਂ ਹੀ ਨਹੀਂ, ਸਗੋਂ ਮਰਦ ਵੀ ਬ੍ਰੈਸਟ ਕੈਂਸਰ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਕੈਂਸਰ ਹੁਣ ਇਲਾਜਯੋਗ ਹੈ ਅਤੇ ਹਰ ਸਮੇਂ ਦੇ ਨਾਲ ਨਵੇਂ ਇਲਾਜ ਆ ਰਹੇ ਹਨ ਅਤੇ ਬਿਮਾਰੀ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।

ਇਸ ਮੌਕੇ, ਰਾਜ ਸਭਾ ਮੈਂਬਰ ਰਜਿੰਦਰ ਗੁਪਤਾ, ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ, ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਰਾਣੀ, ਪਾਇਲ ਗੋਇਲ, ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਸਿਵਲ ਸਰਜਨ ਡਾ. ਰਮਨਦੀਪ ਕੌਰ, ਪ੍ਰਸਿੱਧ ਉਦਯੋਗਪਤੀ ਪਦਮਾ ਗਮੀਤ ਥਾਪਰਨਾ, ਏ.ਜੀ.ਪੀ.ਆਰ.ਐਸ. ਰਜਨੀ ਗੁਪਤਾ, ਮਧੂ ਗੁਪਤਾ, ਸੰਜਨਾ, ਇਸ਼ਿਤਾ ਆਦਿ ਹਾਜ਼ਰ ਸਨ।

breast-cancer-survivor-actress-hina-khan-and-pdc-vice-chairperson-seema-bansal-motivate-for-self-detection


pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB