ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਤਿੰਨ ਦਿਨ ਚੱਲਣ
ਵਾਲੇ 51ਵੇਂ ਸਾਲਾਨਾ ਕੇਂਦਰੀ ਸਮਾਗਤ ਦੀ ਆਰੰਭਤਾ ਕੱਲ 17 ਨਵੰਬਰ, 2023 ਨੂੰ ਇਥੇ ਜਥੇਬੰਦੀ ਦੇ ਕੇਂਦਰੀ
ਦਫ਼ਤਰ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਜਥੇਬੰਦੀ ਦੀ ਰਿਵਾਇਤ ਅਨੁਸਾਰ ਕੇਸਰੀ ਨਿਸ਼ਾਨ
ਲਹਿਰਾਉਣ ਉਪਰੰਤ ਹੋਵੇਗਾ। ਨਿਸ਼ਾਨ ਸਾਹਿਬ ਨੂੰ ਲਹਿਰਾਉਣ ਦੀ ਰਸਮ "ਦੇਹਿ ਸਿਵਾ ਬਰਿ ਮੋਹਿ ਇਹੈ" ਸ਼ਬਦ
ਉਪਰੰਤ ਜਥੇਬੰਦੀ ਦੀਆਂ ਪੰਜ ਕੌਂਸਲਾਂ ਦੇ ਮੁਖੀ ਸਾਹਿਬਾਨ ਵਲੋਂ ਅਦਾ ਕੀਤੀ ਜਾਵੇਗੀ।
ਇਥੇ ਇਹ ਵਰਨਣਯੋਗ ਹੈ ਕਿ 19 ਨਵੰਬਰ, 2023 ਤੱਕ ਚੱਲਣ ਵਾਲੇ ਇਸ ਸਮਾਗਮ ਵਿਚ ਪੰਜਾਬ, ਹਰਿਆਣਾ,
ਚੰਡੀਗੜ੍ਹ, ਪੱਛਮੀ ਬੰਗਾਲ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਅਤੇ ਮਹਾਂਰਾਸ਼ਟਰਾ ਤੋਂ
250 ਤੋਂ ਵੱਧ ਪ੍ਰਤੀਨਿੱਧ ਹਿੱਸਾ ਲੈਣਗੇ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)