honest-dhillon-and-akali-have-no-equal-majithia

ਨੇਕ ਇਮਾਨਦਾਰ ਢਿੱਲੋਂ ਅਤੇ ਅਕਾਲੀ ਦਾ ਕੋਈ ਸਾਨ੍ਹੀ ਨਹੀਂ-ਮਜੀਠੀਆ*

May26,2024 | Narinder Kumar | Ludhiana

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਰਣਜੀਤ ਸਿੰਘ ਢਿੱਲੋਂ ਦੇ ਚੋਣ ਪ੍ਰਚਾਰ ਦੇ ਸੰਬੰਧ ਵਿੱਚ ਆਪਣੀ ਲੁਧਿਆਣਾ ਫੇਰੀ ਦੌਰਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੌਰਾਨ ਉਨਾਂ ਕਿਹਾ ਕਿ ਸਾਡੇ ਸੂਬੇ ਦੀ ਸਭ ਤੋਂ ਵੱਡੀ ਕਮੀ ਲਾ ਐਂਡ ਆਰਡਰ ਦੀ ਮਾੜੀ ਸਥਿਤੀ ਹੈ ਜੋ ਕਿ ਮਾਨ ਸਰਕਾਰ ਦੀਆਂ ਨਕਾਮੀਆਂ ਦਾ ਸਬੂਤ ਹੈ ਕਿਉਂਕਿ ਸਾਡੇ ਵੇਲੇ ਹਰ ਵਰਗ ਖੁਸ਼ਹਾਲ ਸੀ ਤੇ ਬਾਹਰਲੀਆਂ ਇੰਡਸਟਰੀਆਂ ਹਜ਼ਾਰਾਂ ਕਰੋੜ ਰੁਪਏ ਨਿਵੇਸ਼ ਕਰ ਰਹੀਆਂ ਸਨ। ਪਰੰਤੂ ਇਹਨਾਂ ਬਾਹਰਲਿਆਂ ਨੇ ਸੱਤਾ ਅੱਠਾਂ ਸਾਲਾਂ ਦੇ ਵਿੱਚ ਹੀ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਉਹਨਾਂ ਕਿਹਾ ਕਿ ਗੱਲ ਕਰੀਏ ਵਿਕਾਸ ਦੀ ਗੱਡੀ ਦੀ ਜਾਂ ਬਿਜਲੀ ਸਰ ਪਲੱਸ ਦੀ, ਏਅਰ ਕਨੈਕਟੀਵਿਟੀ, ਰੇਲ ਕਨੈਕਟੀਵਿਟੀ, ਟਰੈਫਿਕ ਵਿਵਸਥਾ, ਸਾਡੀਆਂ ਮੁੱਖ ਲੋੜਾਂ ਪਾਣੀ, ਸੀਵਰੇਜ, ਬਿਜਲੀ ਸਭ ਕੁਝ ਸਹੀ ਚੱਲ ਰਿਹਾ ਸੀ ਤੇ ਹਰ ਵਰਗ ਖੁਸ਼ਹਾਲ ਨਜ਼ਰ ਆ ਰਿਹਾ ਸੀ। ਜਦ ਕਿ ਮਾਨ ਦੇ ਰਾਜ ਵਿੱਚ ਪੰਜਾਬ ਦੀ ਇੰਡਸਟਰੀ ਬਾਹਰ ਜਾਣ ਨੂੰ ਮਜਬੂਰ ਹੋਈ ਪਈ ਹੈ ਤੇ ਸੂਬਾ ਕੰਗਾਲੀ ਦੇ ਰਸਤੇ ਤੇ ਵੱਲ ਤੁਰਿਆ ਹੈ। ਉਹਨਾਂ ਕਿਹਾ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਨਹੀਂ ਹੋਇਆ ਉਹ ਸ਼ਰਾਬੀ ਕਬਾਬੀ ਬੰਦੇ ਨੂੰ ਆਪਾਂ ਸੱਤਾ ਤੇ ਬਿਠਾ ਕੇ ਬਹੁਤ ਵੱਡੀ ਗਲਤੀ ਕਰ ਲਈ।
ਉਹਨਾਂ ਨਰਿੰਦਰ ਮੋਦੀ ਜੀ ਤੇ ਸਿਆਸੀ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਉਹ ਜਦ ਪੰਜਾਬ ਚ ਆਉਂਦੇ ਨੇ ਤਾਂ ਪੱਗ ਬੰਨ ਲੈਂਦੇ ਨੇ। ਜਦ ਕਿ ਦਿੱਲੀ ਦੀ ਕੁਰਸੀ ਤੇ ਬੈਠਦਿਆਂ ਹੀ ਪੱਗ ਵਾਲੇ ਪੰਜਾਬੀਆਂ ਦਾ ਸਵਾਗਤ ਗੋਲੀਆਂ, ਪਾਣੀ ਦੀਆਂ ਬੁਛਾਰਾ ਨਾਲ ਕਰਦੇ ਨੇ। ਉਹਨਾਂ ਕਿਹਾ ਕਿ ਉਹ ਜੁਮਲੇਬਾਜ ਅਤੇ ਡਰਾਮੇਬਾਜ ਸ਼ਖਸ਼ੀਅਤ ਦੇ ਮਾਲਕ ਨੇ। ਕਿਉਂਕਿ ਇੱਕ ਪਾਸੇ ਉਹ ਸਿੱਖਾਂ ਦੇ ਹਮਦਰਦੀ ਹੋਣ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਗਿਆਨ ਗੋਦੜੀ, ਮੰਗੂ ਮੱਠ ਜਿਹੇ ਤੀਰਥ ਅਸਥਾਨਾਂ ਦੇ ਮਸਲਿਆਂ ਬਾਰੇ ਅੱਖਾਂ ਬੰਦ ਕਰੀ ਬੈਠੇ ਹਨ। ਉਹਨਾਂ ਕਿਹਾ ਕਿ ਸਿਰਫ ਇਨਾ ਹੀ ਨਹੀਂ ਮੋਦੀ ਸਰਕਾਰ ਨੇ ਗੁਜਰਾਤ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦਾ ਸਾਰਾ ਕਾਰੋਬਾਰ ਬੰਦ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਜਦ ਕਿ ਉਹਨਾਂ ਦੇ ਦਸਾਂ ਸਾਲਾਂ ਦੇ ਰਾਜ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਲਗਾਤਾਰ ਵਧਣ ਨਾਲ ਦੇਸ਼ ਆਰਥਿਕ ਸਥਿਤੀ ਨਾਲ ਜੂਝ ਰਿਹਾ ਹੈ।


ਇਸ ਮੌਕੇ ਉਹਨਾਂ ਬਿੱਟੂ ਤੇ ਤੰਜ਼ ਕਸਦੇ ਹੋਏ ਕਿਹਾ ਕਿ ਉਹ ਬੇਸ਼ਰਮ, ਮੌਕਾ ਪ੍ਰਸਤ, ਮਤਲਬੀ ਆਗੂ ਹੈ। ਪਹਿਲਾਂ ਉਹ ਕਾਂਗਰਸ ਨੂੰ ਆਪਣੀ ਮਾਂ ਮੰਨਦੇ ਸਨ ਜਦਕਿ ਮੋਦੀ ਦੀ ਗੋਦੀ ਚ ਜਾਂਦੇ ਹੀ ਮੋਦੀ ਨੂੰ ਆਪਣਾ ਬਾਪੂ ਬਣਾ ਲਿਆ। ਉਹਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਜਿਹੜਾ ਬਿੱਟੂ ਮੋਦੀ ਦੀ ਗੋਦੀ ਚ ਬੈਠਣ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਦੇ ਬਾਰੇ ਮਾੜਾ ਬੋਲ ਸਕਦਾ ਹੈ ਤੇ ਜਿਸ ਕਾਂਗਰਸ ਪਾਰਟੀ ਤੋਂ ਸਾਲਾਂ ਤੱਕ ਮਿਲੇ ਮਾਣ ਸਨਮਾਨ ਤੋਂ ਬਾਅਦ ਪਾਰਟੀ ਨਾਲ ਹੀ ਦਗਾ ਕਰ ਸਕਦਾ ਹੈ ਤੇ ਉਸ ਨੂੰ ਹੀ ਨਿੰਦੀ ਜਾਂਦਾ, ਉਸ ਤੋਂ ਲੁਧਿਆਣੇ ਵਾਲੇ ਕੀ ਉਮੀਦ ਕਰ ਸਕਦੇ ਨੇ?

ਇਸ ਮੌਕੇ ਉਹਨਾਂ ਰਾਜਾ ਬੜਿੰਗ ਤੇ ਬਿੱਟੂ ਦੀ ਗੱਲ ਕਰਦਿਆਂ ਕਿਹਾ ਕਿ ਇਹ ਲੋਕ ਸਿਰਫ ਤੇ ਸਿਰਫ ਬਲੇਮ ਗੇਮ ਖੇਡਕੇ ਲੋਕਾਂ ਨੂੰ ਫਿਰ ਤੋਂ ਭਰਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਦਕਿ ਮੁੱਦਿਆਂ ਦੀ ਗੱਲ ਕੋਈ ਨਹੀਂ ਕਰ ਰਿਹਾ।

ਇਸ ਮੌਕੇ ਉਹਨਾਂ ਕਾਂਗਰਸ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕਾਂਗਰਸ ਤਾਂ ਪਹਿਲਾ ਹੀ ਸਿਰੰਡਰ ਕਰ ਗਈ ਸੀ ਕਿਉਂਕਿ ਆਸੂ ਜੀ ਸਮੇਤ ਕਈ ਹੋਰ ਵੱਡੇ ਲੋਕਲ ਲੀਡਰ ਟਿਕਟ ਦੀ ਦਾਵੇਦਾਰੀ ਲਈ ਕਤਾਰ ਵਿੱਚ ਸਨ। ਪਰੰਤੂ ਕਾਂਗਰਸ ਲੀਡਰਸ਼ਿਪ ਨੇ ਉਹਨਾਂ ਸਾਰਿਆਂ ਨੂੰ ਨਕਾਰ ਕੇ ਮੰਨ ਲਿਆ ਕਿ ਸਾਡੀ ਕਾਰੁਜਕਾਰੀ ਮਾੜੀ ਹੈ।ਜਿਸ ਦੇ ਚਲਦਿਆਂ ਗਿੱਦੜਬਾਹੇ ਤੋਂ ਵੜਿੰਗ ਨੂੰ ਲੈ ਤਾਂ ਆਏ ਪਰੰਤੂ ਜਿਸ ਨੂੰ ਗਿੱਦੜਬਾਹੇ ਚ ਕੋਈ ਨਹੀਂ ਪੁੱਛਦਾ ਉਸ ਨੂੰ ਇੱਥੇ ਕੌਣ ਪੁੱਛੂ?

ਇਸ ਮੌਕੇ ਉਹਨਾਂ ਲੁਧਿਆਣਾ ਤੋਂ ਆਪ ਆਗੂਆਂ ਦੀ ਆਪਸ ਵਿੱਚ ਫੋਨ ਹੋਈ ਗੱਲਬਾਤ ਦੀ ਰਿਕਾਰਡਿੰਗ ਆਪਣੇ ਕੋਲ ਹੋਣ ਦੀ ਗੱਲ ਕਰਦਿਆਂ ਅਤੇ ਇਸ ਸਬੰਧੀ ਤੰਜ ਕਸਦਿਆਂ ਕਿਹਾ ਕਿ ਆਪ ਵਾਲੇ ਹੀ ਦੂਜੀਆਂ ਪਾਰਟੀਆਂ ਨਾਲ ਮਿਲੀ ਭੁਗਤ ਕਰਕੇ ਆਪਣੇ ਨਟਵਰ ਲਾਲ ਜਿਹੇ ਉਮੀਦਵਾਰ ਨੂੰ ਆਪ ਹੀ ਮਾੜਾ ਉਮੀਦਵਾਰ ਕਹਿ ਕੇ ਹਰਾਉਣ ਦੀਆਂ ਗੱਲਾਂ ਕਰ ਰਹੇ ਹਨ।

ਉਹਨਾਂ ਕਿਹਾ ਕਿ ਲੁਧਿਆਣੇ ਤੋਂ ਚਾਰੋ ਉਮੀਦਵਾਰਾਂ ਦੀ ਗੱਲ ਅਗਰ ਕੀਤੀ ਜਾਵੇ ਤਾਂ ਰਣਜੀਤ ਸਿੰਘ ਢਿੱਲੋਂ ਦੇ ਬਰਾਬਰ ਤਾਂ ਕੀ? ਨੇੜੇ ਤੇੜੇ ਵੀ ਕੋਈ ਨਹੀਂ ਢੁੱਕਦਾ। ਕਿਉਂਕਿ ਲੁਧਿਆਣੇ ਵਾਲੇ ਬੇਦਾਗ ਛਵੀ ਦੇ ਮਾਲਕ ਅਤੇ ਉਸ ਵੱਲੋਂ ਕਰਵਾਏ ਕੰਮਾਂ ਨੂੰ ਬਖੂਬੀ ਜਾਣਦੇ ਨੇ। ਇਸ ਮੌਕੇ ਉਹਨਾਂ ਵਿਰੋਧੀਆਂ ਨੂੰ ਚੁਣੌਤੀ ਦਿੰਦੇ ਕਿਹਾ ਕਿ ਨੇਕ ਤੇ ਇਮਾਨਦਾਰ ਢਿੱਲੋਂ ਅਤੇ ਅਕਾਲੀ ਦਲ ਦਾ ਕੋਈ ਸਾਨ੍ਹੀ ਨਹੀਂ ਹੈ, ਜਿਸ ਦੇ ਚਲਦਿਆਂ ਬਾਕੀਆਂ ਦੇ ਦਾਵੇ ਖੋਖਲੇ ਸਾਬਤ ਹੋਣਗੇ ਤੇ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ।

honest-dhillon-and-akali-have-no-equal-majithia


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com