pau-surjit-patar-memorial-event-will-be-held-on-june-11

ਪੀ.ਏ.ਯੂ. ਵੱਲੋਂ ਸੁਰਜੀਤ ਪਾਤਰ ਯਾਦਗਾਰੀ ਸਮਾਗਮ 11 ਜੂਨ ਨੂੰ ਹੋਵੇਗਾ

Jun6,2024 | Narinder Kumar | Ludhiana

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੰਜਾਬੀ ਦੇ ਉਘੇ ਸ਼ਾਇਰ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਗਿਆਰਾਂ ਜੂਨ ਦਿਨ ਮੰਗਲਵਾਰ ਨੂੰ ਸ਼ਾਮੀ ਪੰਜ ਵਜੇ ਕਰਵਾਇਆ ਜਾ ਰਿਹਾ ਹੈ|ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਡਾਇਰੈਕਟਰ ਡਾ ਨਿਰਮਲ ਜੌੜਾ ਨੇ ਦੱਸਿਆ ਕਿ ਡਾ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਇਹ ਸਮਾਗਮ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਹੋਵੇਗਾ ਜਿਸ ਵਿੱਚ ਪਾਤਰ ਪਰਿਵਾਰ ਖਾਸ ਤੌਰ ਤੇ ਸ਼੍ਰੀਮਤੀ ਭੁਪਿੰਦਰ ਕੌਰ ਪਾਤਰ ਅੰਕੁਰ ਪਾਤਰ, ਮਨਰਾਜ ਪਾਤਰ ਅਤੇ ਉਪਕਾਰ ਸਿੰਘ ਵਿਸ਼ੇਸ ਮਹਿਮਾਨ ਹੋਣਗੇ| ਯੂਨੀਵਰਸਿਟੀ ਦੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਸਮੇਤ ਸਮੂੰਹ ਡੀਨਜ਼, ਡਾਇਰੈਕਟਰਜ਼, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਡਾ ਪਾਤਰ ਨੂੰ ਆਪਣੀ ਅਕੀਦਦ ਭੇਟ ਕਰਨਗੇ|


ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਡਾ ਰੁਪਿੰਦਰ ਕੌਰ ਤੂਰ ਨੇ ਦੱਸਿਆ ਕਿ ਇਸ ਸ਼ਰਧਾਜ਼ਲੀ ਸਮਾਗਮ ਦੌਰਾਨ ਸਾਹਿਤਕ ਗਤੀਵਿਧੀਆਂ ਨਾਲ ਜੁੜੇ ਵਿਦਿਆਰਥੀ ਡਾ ਸੁਰਜੀਤ ਪਾਤਰ ਨੂੰ ਸ਼ਬਦ ਸਤਿਕਾਰ ਅਰਪਤ ਕਰਨਗੇ| ਡਾ ਰੁਪਿੰਦਰ ਕੌਰ ਨੇ ਕਿਹਾ ਕਿ ਡਾ ਸੁਰਜੀਤ ਪਾਤਰ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਇਸ ਯੂਨੀਵਰਸਿਟੀ ਵਿੱਚ ਪੜਾਇਆ ਅਤੇ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਦੀ ਸਿਰਜਣਾ ਇਥੇ ਕੀਤੀ ਹੈ ਇਸ ਲਈ ਡਾ ਪਾਤਰ ਦੇ ਸੰਗੀਆਂ ਸਾਥੀਆਂ ਅਤੇ ਦੋਸਤਾਂ ਵੱਲੋਂ ਸਾਹਿਤਕ ਯਾਦਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ|

pau-surjit-patar-memorial-event-will-be-held-on-june-11


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com