pau-received-the-prestigious-five-year-recognition-award

ਪੀ.ਏ.ਯੂ. ਨੂੰ ਪੰਜ ਸਾਲਾ ਮਾਨਤਾ ਦਾ ਵੱਕਾਰੀ ਐਵਾਰਡ ਹਾਸਲ ਹੋਇਆ

Jul23,2024 | Narinder Kumar | Ludhiana

ਰਾਸ਼ਟਰੀ ਖੇਤੀ ਸਿੱਖਿਆ ਮਾਣਤਾ ਬੋਰਡ ਨੇ ਪੀ.ਏ.ਯੂ. ਨੂੰ 1 ਅਪ੍ਰੈਲ 2024 ਤੋਂ 31 ਮਾਰਚ 2029 ਤੱਕ ਪੰਜ ਸਾਲਾ ਲਈ ਮਾਨਤਾ ਨਾਲ ਨਿਵਾਜਿਆ ਹੈ। ਯੂਨੀਵਰਸਿਟੀ ਨੂੰ ਕੁੱਲ ਮਿਲਾ ਕੇ 4.00 ਵਿੱਚੋਂ 3.59 ਅੰਕ ਹਾਸਲ ਹੋਏ ਅਤੇ ਏ+ ਦਾ ਸਰਵੋਤਮ ਗਰੇਡ ਮਿਲਿਆ। ਇਹ ਗਰੇਡ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਪ੍ਰਦਾਨ ਕੀਤਾ ਗਿਆ। ਪੀ.ਏ.ਯੂ. ਦੇ ਸਾਰੇ ਕਾਲਜਾਂ ਨੂੰ ਵੀ ਮਾਨਤਾ ਦੀ ਪ੍ਰਵਾਨਗੀ ਹਾਸਲ ਹੋ ਗਈ।

ਵਾਈਸਚਾਂਸਲਰਡਾ.ਸਤਿਬੀਰਸਿੰਘਗੋਸਲਨੇਇਸਪ੍ਰਾਪਤੀਉੱਪਰਖੁਸ਼ੀਦਾਇਜ਼ਹਾਰਕਰਦਿਆਂਇਸਨੂੰਯੂਨੀਵਰਸਿਟੀਦੀਖੇਤੀਸਿੱਖਿਆਬਾਰੇਸਮਰਪਣੀਪਹੁੰਚਦਾਸਦਕਾਕਿਹਾ।ਉਹਨਾਂਕਿਹਾਕਿਵਿਗਿਆਨੀਆਂ,ਕਰਮਚਾਰੀਆਂਅਤੇਵਿਦਿਆਰਥੀਆਂਦੀਸਖਤਮਿਹਨਤ,ਲਗਨਅਤੇਸਮਰਪਣਸਦਕਾਇਹਪ੍ਰਾਪਤੀਹਾਸਲਹੋਈਹੈ।ਉਹਨਾਂਕਿਹਾਕਿਪ੍ਰੀਸ਼ਦਨੇਦੇਖਿਆਕਿਅਸੀਂਸਰਵੋਤਮਮਿਆਰਬਰਕਰਾਰਰੱਖੇਹਨਅਤੇਲਗਾਤਾਰਮਿਹਨਤਸਦਕਾਤਰੱਕੀਦੀਆਂਸਿਖਰਾਂਛੂਹੀਆਂਹਨ।ਡਾ.ਗੋਸਲਨੇਮੁਕਾਬਲੇਬਾਜ਼ੀਦੇਇਸਦੌਰਵਿਚਸਿਖਰਦੇਪਹੁੰਚਣਅਤੇਉਸਸਥਾਨਨੂੰਬਰਕਰਾਰਰੱਖਣਬਾਰੇਗੱਲਕੀਤੀ।ਉਹਨਾਂਕਿਹਾਕਿਪੀ.ਏ.ਯੂ.ਦੀਅਕਾਦਮਿਕਉੱਚਤਾਸਦਕਾਬਹੁਤਚੰਗੇਵਿਦਿਆਰਥੀਆਂਦਾਇਥੇਆਉਣਾਅਤੇਵਿਗਿਆਨੀਆਂਮੁਹਾਰਤਨਾਲਨਵੇਂਖੇਤੀਮਾਹਿਰਾਂਦੀਸਮਰਥਾਦਾਨਿਰਮਾਣਸੰਭਵਹੁੰਦਾਹੈ।ਡਾ.ਗੋਸਲਨੇਇਹਵੀਕਿਹਾਕਿਇਸਨਾਲਪੀ.ਏ.ਯੂ.ਦੀਖੇਤੀਸਿੱਖਿਆਲਈਨਵਾਂਅਧਿਆਏਸ਼ੁਰੂਹੋਵੇਗਾ।

ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰ ਸਿੰਘ ਗਿੱਲ ਇਸ ਮਾਨਤਾ ਪ੍ਰਕਿਰਿਆ ਦੇ ਜ਼ਿੰਮੇਵਾਰ ਅਧਿਕਾਰੀ ਸਨ। ਉਹਨਾਂ ਨੇ ਪੀ.ਏ.ਯੂ. ਭਾਈਚਾਰੇ ਦੀਆਂ ਸਾਂਝੀਆਂ ਕੋਸ਼ਿਸ਼ਾਂ ਨੂੰ ਵਡਿਆਇਆ। ਉਹਨਾਂ ਕਿਹਾ ਕਿ ਇਹ ਮਾਨਤਾ ਮਿਲਣਾ ਸਿਰਫ ਇਕ ਘਟਨਾ ਨਹੀਂ ਬਲਕਿ ਇਸ ਨਾਲ ਸਮੁੱਚੀ ਸੰਸਥਾ ਦੇ ਕੰਮਾਂ ਨੂੰ ਸੰਨਦ ਹਾਸਲ ਹੋਈ ਹੈ। ਡਾ. ਗਿੱਲ ਨੇ ਕਿਹਾ ਕਿ ਅਸੀਂ ਹਰ ਖੇਤਰ ਵਿਚ ਸਰਵੋਤਮ ਮਿਆਰ ਸਿਰਜੇ ਹਨ ਅਤੇ ਇਹ ਪ੍ਰਕਿਰਿਆ ਬਦਸਤੂਰ ਜਾਰੀ ਰਹੇਗੀ।

pau-received-the-prestigious-five-year-recognition-award


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com