ਪੰਜਾਬ ਵਿਚ ਫਲਾਂ ਵਿਸ਼ੇਸ਼ ਕਰਕੇ ਅੰਬਾਂ ਦੀ ਕਾਸ਼ਤ ਅਤੇ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਐੱਮ ਐੱਸ ਰੰਧਾਵਾ ਫਲ ਖੋਜ ਕੇਂਦਰ ਗੰਗੀਆ ਨੇ ਹੁਸ਼ਿਆਰਪੁਰ ਦੇ ਦਸੂਹਾ ਵਿਚ ਅੰਬ ਦੇ ਕਾਸ਼ਤਕਾਰਾਂ ਨੂੰ ਇਕੱਤਰ ਕੀਤਾ। ਇਸ ਇਕੱਤਰਤਾ ਵਿਚ ਦੇਸੀ ਅੰਬਾਂ ਦੀਆਂ ਕਿਸਮਾਂ ਦੇ ਪ੍ਰਦਰਸ਼ਨ ਨੇ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ। ਇਸ ਨਾਲ ਨਵੇਂ ਕਾਸ਼ਤਕਾਰਾਂ ਨੂੰ ਅੰਬਾਂ ਦੀ ਸੰਭਾਲ ਅਤੇ ਕਿਸਮਾਂ ਦੇ ਸੁਧਾਰ ਲਈ ਪ੍ਰੇਰਨਾ ਹਾਸਲ ਹੋਈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੰਜਾਬ ਵਿਚ ਅੰਬਾਂ ਦੀ ਕਾਸ਼ਤ ਦੇ ਮਹੱਤਵ ਬਾਰੇ ਗੱਲ ਕੀਤੀ। ਵਿਸ਼ੇਸ਼ ਤੌਰ ਤੇ ਨੀਮ ਪਹਾੜੀ ਖੇਤਰਾਂ ਵਿਚ ਚੂਪਣ ਵਾਲੇ ਦੇਸੀ ਅੰਬਾਂ ਦੀ ਇਤਿਹਾਸਕ ਰਵਾਇਤ ਬਾਰੇ ਗੱਲ ਕਰਦਿਆਂ ਉਹਨਾਂ ਨੇ ਇਸਨੂੰ ਇਲਾਕੇ ਦੇ ਜੀਵਨ ਦਾ ਅਭਿੰਨ ਅੰਗ ਕਿਹਾ। ਡਾ. ਗੋਸਲ ਨੇ ਕਿਹਾ ਕਿ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬੀਅਤ ਦੇ ਪਹਿਰੇਦਾਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਅੰਬਾਂ ਦੀ ਇਸ ਕਿਸਮ ਨੂੰ ਸੰਭਾਲਣ ਲਈ ਕੰਢੀ ਇਲਾਕੇ ਵਿਚ ਵਿਸ਼ੇਸ਼ ਯਤਨ ਕੀਤੇ ਗਏ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਰਵਾਇਤੀ ਤੌਰ ਤੇ ਇਸ ਇਲਾਕੇ ਵਿਚ ਅੰਬਾਂ ਦਾ ਵਾਧਾ ਗੁਠਲੀਆਂ ਰਾਹੀਂ ਬਿਜਾਈ ਤੋਂ ਹੁੰਦਾ ਸੀ ਇਸਲਈ ਪੁਰਾਣੇ ਅੰਬਾਂ ਦੀਆਂ ਕਿਸਮਾਂ ਦੀਆਂ ਕਈ ਪ੍ਰਜਾਤੀਆਂ ਇਸ ਇਲਾਕੇ ਵਿਚ ਪਾਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਕਿਸਮਾਂ ਦੀ ਇਹ ਭਿੰਨਤਾ ਅੰਬ ਦੇ ਫਲਾਂ ਨੂੰ ਰੂਪ, ਅਕਾਰ, ਰੰਗ, ਸੁਆਦ, ਲੱਜ਼ਤ, ਪੱਕਣ ਦਾ ਸਮਾਂ, ਝਾੜ ਆਦਿ ਪੱਖਾਂ ਤੋਂ ਵਖਰਿਆਉਂਦੀ ਹੈ। ਇਹਨਾਂ ਕਿਸਮਾਂ ਨਾਲ ਮਿਲਾ ਕੇ ਹੀ ਕਈ ਬਿਹਤਰੀਨ ਕਿਸਮਾਂ ਦੇ ਵਿਕਾਸ ਦਾ ਰਾਹ ਪੱਧਰਾ ਹੋਇਆ ਹੈ।
ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਦੇਸੀ ਅੰਬਾਂ ਦੀਆਂ 60 ਤੋਂ ਵਧੇਰੇ ਕਿਸਮਾਂ ਵਿਲੱਕਣ ਅਕਾਰ ਅਤੇ ਰਸ ਦੇ ਸਵਾਦ ਦੇ ਨਾਲ ਛੋਟੀ ਗਿੱਟਕ ਅਤੇ ਸਵਾਦਲੇ ਰੇਸ਼ਿਆਂ ਸਮੇਤ ਪਤਲੀ ਛਿੱਲੜ ਦੇ ਗੁਣਾਂ ਦੀਆਂ ਧਾਰਨੀ ਹੋਣ ਕਾਰਨ ਇਥੇ ਬੀਜੀਆਂ ਗਈਆਂ। ਇਹਨਾਂ ਨੂੰ ਜੀ ਐੱਨ-1 ਅਤੇ ਜੀ ਐੱਨ-60 ਨਾਂ ਦੇ ਕੇ ਗੰਗੀਆ ਦੇ ਫਲ ਖੋਜ ਕੇਂਦਰ ਤੇ ਬਰੀਡਿੰਗ ਪ੍ਰੋਗਰਾਮ ਦਾ ਹਿੱਸਾ ਬਣਾਇਆ ਗਿਆ। ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜੀ ਐੱਨ-1, ਜੀ ਐੱਨ-7 ਅਤੇ ਗੰਗੀਆ ਸੰਧੂਰੀ-19 ਫਲਾਂ ਦੇ ਮਿਆਰ ਅਤੇ ਝਾੜ ਕਾਰਨ ਰਾਜ ਵਿਚ ਬੀਜੀਆਂ ਜਾਂਦੀਆਂ ਹਨ।
ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ ਐੱਸ ਰਤਨਪਾਲ ਨੇ ਦੱਸਿਆ ਕਿ ਦੇਸੀ ਅੰਬਾਂ ਦੀਆਂ ਕਈ ਕਿਸਮਾਂ ਜਿਵੇਂ ਅੰਡਾ ਦੁਸਹਿਰੀ, ਲੱਡੂ ਅੰਬ, ਗੋਲਾ ਘਾਸੀਪੁਰ ਅਤੇ ਬੇਰ ਅੰਬ ਫਲਾਂ ਦੇ ਅਕਾਰ ਪੱਖੋਂ ਪਛਾਣੀਆਂ ਗਈਆਂ ਹਨ। ਪੰਜਾਬੀ ਵਿਰਸੇ ਵਿਚ ਇਹਨਾਂ ਨੂੰ ਛੱਲੀ ਅੰਬ ਵੀ ਕਿਹਾ ਗਿਆ। ਫਲ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਨਵਪ੍ਰੇਮ ਸਿੰਘ ਨੇ 7 ਕਿਸਮਾਂ ਬਾਰੇ ਦੱਸਿਆ ਜਿਨ੍ਹਾਂ ਵਿਚ ਅਨਾਮੀ ਛੱਲੀ ਅਤੇ ਸਿੰਧੂਰੀ ਚੌਂਸਾ ਆਪਣੇ ਵਿਸ਼ੇਸ਼ ਗੁਣਾਂ ਕਰਕੇ ਇਲਾਕੇ ਵਿਚ ਵਧ ਮੁੱਲ ਤੇ ਵਿਕਣ ਵਾਲੀਆਂ ਕਿਸਮਾਂ ਹਨ।
ਫਲ ਖੋਜ ਕੇਂਦਰ ਗੰਗੀਆ ਦੇ ਨਿਰਦੇਸ਼ਕ ਡਾ. ਸੁਮਨਜੀਤ ਕੌਰ ਨੇ ਦੱਸਿਆ ਕਿ ਮੌਜੂਦਾ ਸਮੇਂ ਕੇਂਦਰ ਕੋਲ ਚੂਪਣ ਵਾਲੇ ਅੰਬਾਂ ਦੀਆਂ 80 ਤੋਂ ਵਧੇਰੇ ਵੰਨਗੀਆਂ ਹਨ, ਪੰਦਰਾਂ ਅਚਾਰ ਵਾਲੇ ਅਤੇ 55 ਪਿਉਂਦੀ ਕਿਸਮਾਂ ਵੀ ਖੇਤਰ ਵਿਚ ਬੀਜੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਚੂਪਣ ਵਾਲੀਆਂ ਕਿਸਮਾਂ ਜਿਵੇਂ ਜੀ ਐੱਨ-ਗੰਗੀਆ ਪੂਰੇ ਪੰਜਾਬ ਵਿਚ ਕਾਸ਼ਤ ਕੀਤੀ ਜਾਂਦੀ ਹੈ। ਨਾਲ ਹੀ ਜੀ ਐੱਨ-1 ਗੁਰਮੇਲ ਦਾ ਅੰਬ, ਜੀ ਐੱਨ-2 ਸਮਰਾਲੀ, ਜੀ ਐੱਨ-3 ਕੂਕਿਆਂ ਦੀ ਛੱਲੀ, ਜੀ ਐੱਨ-4 ਬਿਜਰੋਰੇ ਦੀ ਬੱਡ, ਜੀ ਐੱਨ-5 ਹਰਿਆਣਾ ਕੰਘੀ, ਜੀ ਐੱਨ-6 ਪੰਜਾਬ ਬਿਊਟੀ, ਜੀ ਐੱਨ-7 ਮੱਲੀਆਂ ਵਾਲੀ ਛੱਲੀ ਅਤੇ ਜੀ ਐੱਨ-19 ਗੰਗੀਆਂ ਸਿੰਧਰੀ ਵੀ ਚੂਪਣ
pau-captivated-the-mind-with-the-display-of-his-mango-varieties-in-dasuha
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)