ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਜੁੰਮੇ ਦੀ ਨਮਾਜ ਤੋ ਬਾਅਦ ਮਜਲਿਮ ਅਹਿਰਾਰ ਇਸਲਾਮ ਹਿੰਦ ਵੱਲੋਂ ਕਾਦੀਆਨੀ ਜਮਾਤ ਦੇ ਮੁੱਖੀ ਰਹੇ ਮਿਰਜਾ ਗੁਲਾਮ ਕਾਦੀਆਨੀ ਦਾ ਪੁਤਲਾ ਫੂਕ ਰੋਸ਼ ਮੁਜਾਹਿਰਾ ਕੀਤਾ ਗਿਆ। ਇਸ ਮੌਕੇ 'ਤੇ ਮਜਲਿਮ ਅਹਿਰਾਰ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਤੋਂ ਕਾਦੀਆਨ ਆਉਣ ਵਾਲੀਆਂ ਦਾ ਵੀਜਾ ਫੌਰੀ ਤੌਰ 'ਤੇ ਰੱਦ ਕਰੇ, ਕਿਉਂਕਿ ਇਹ ਯਾਤਰੀਆਂ ਦੇ ਭੇਸ਼ 'ਚ ਅੱਤਵਾਦੀ ਸੰਗਠਨਾਂ ਦੇ ਗੁਰਗੇ ਹਨ, ਜੋ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਸਮੇਂ ਕਾਦੀਆਨੀ ਜਮਾਤ ਅੰਗ੍ਰੇਜਾਂ ਦੇ ਨਾਲ ਰਹੀ ਅਤੇ ਸੁਤੰਤਰਤਾ ਸੰਗ੍ਰਾਮ ਤੋਂ ਬਾਅਦ ਵੀ ਲਗਾਤਾਰ ਇਹਨਾਂ ਦੇ ਕਈ ਮੈਂਬਰ ਅੱਤਵਾਦੀ ਗਤੀਵਿਧਿਆਂ 'ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਕਿਹਾ ਕਿ ਪਾਕਿਸਤਾਨ ਤੋ ਕਾਦੀਆਨ ਆਉਣ ਵਾਲੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਕਿਉਕਿ ਜੱਦ ਵੀ ਯਾਤਰਾ ਦੇ ਨਾਮ 'ਤੇ ਇਹ ਲੋਕ ਭਾਰਤ ਆਉਂਦੇ ਹਨ ਤਾਂ ਉਸ ਤੋਂ ਬਾਅਦ ਦੇਸ਼ 'ਚ ਕਿਤੇ ਨਾ ਕਿਤੇ ਕੋਈ ਅੱਤਵਾਦੀ ਵਾਰਦਾਤ ਹੋ ਜਾਂਦੀ ਹੈ। ਉਹਨਾਂ ਇਹ ਵੀ ਕਿਹਾ ਕਿ ਦੇਸ਼ 'ਚ ਜੋ ਵੀ ਰਾਜਨੀਤਕ ਲੋਕ ਧਰਮ ਦੇ ਨਾਮ 'ਤੇ ਰਾਜਨੀਤੀ ਕਰਦੇ ਹੋਏ ਮੁਸਲਮਾਨਾਂ ਦੀ ਵਿਰੋਧਤਾ 'ਚ ਕਾਦੀਆਨੀਆਂ ਦਾ ਸਾਥ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਇਕ ਵਾਰ ਕਾਦੀਆਨੀ ਜਮਾਤ ਦਾ ਇਤਿਹਾਸ ਅਤੇ ਮੌਜੂਦਾ ਸਮੇਂ 'ਚ ਇਹਨਾਂ ਵੱਲੋਂ ਧਰਮ ਪਰਿਵਰਤਣ ਦੀਆਂ ਗਤੀਵਿਧਿਆਂ ਅਤੇ ਅੱਤਵਾਦੀ ਗਤੀਵਿਧਿਆਂ ਨੂੰ ਦੇਖ ਲੈਣਾ ਚਾਹੀਦਾ ਹੈ, ਕਿਤੇ ਇਹਦਾ ਨਾ ਹੋਵੇ ਕਿ ਉਹ ਇਸਲਾਮ ਦੀ ਵਿਰੋਧਤਾ ਦੇ ਚੱਕਰ 'ਚ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਣ ਵਾਲੀਆਂ ਦਾ ਸਾਥ ਦਿੰਦੇ ਰਹਿਣ। ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ਦੇ ਮੁਸਲਮਾਨਾਂ ਨੇ ਹਮੇਸ਼ਾ ਹੀ ਆਪਣੇ ਵਤਨ ਲਈ ਕੁਰਬਾਨੀਆਂ ਦਿੱਤੀਆਂ ਹਨ, ਲੇਕਿਨ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਜੱਦ ਅਸੀਂ ਅੰਗ੍ਰੇਜ ਦੇ ਖਿਲਾਫ ਲੜ ਰਹੇ ਸੀ ਤਾਂ ਜਮਾਤ-ਏ-ਕਾਦੀਆਨ ਦੇ ਮੁੱਖੀ ਅਤੇ ਉਹਨਾਂ ਦੇ ਲੋਕ ਅੰਗ੍ਰੇਜਾਂ ਦਾ ਸਾਥ ਦੇ ਰਹੇ ਸਨ ਅਤੇ ਸੁਤੰਤਰਤਾ ਸੈਨਾਨੀਆਂ ਦੀ ਵਿਰੋਧਤਾ ਕਰਦੇ ਅੰਗ੍ਰੇਜ ਸਰਕਾਰ ਨੂੰ ਮਜਬੂਤ ਕਰਨ ਲਈ ਕਿਤਾਬਾਂ ਲਿਖਦੇ ਰਹੇ ਜੋਕਿ ਇਤਿਹਾਸ ਦਾ ਇੱਕ ਸ਼ਰਮਨਾਕ ਹਿੱਸਾ ਹੈ। ਜਿਕਰਯੋਗ ਹੈ ਕਿ ਜਮਾਤ-ਏ-ਕਾਦੀਆਨ ਦੀ ਸਥਾਪਨਾ 1890 ਦੇ ਕਰੀਬ ਮਿਰਜਾ ਕਾਦੀਆਨੀ ਨੇ ਅੰਗ੍ਰੇਜ ਸਰਕਾਰ ਦਾ ਸਾਥ ਦੇਣ ਲਈ ਕੀਤੀ ਸੀ, ਜਿਸਦਾ ਮੁੱਖ ਟੀਚਾ ਸੀ ਕਿ ਮੁਸਲਮਾਨਾਂ ਨੂੰ ਆਜਾਦੀ ਦੀ ਲੜਾਈ ਤੋਂ ਵੱਖ ਕੀਤਾ ਜਾਵੇ ਤਾਂਕਿ ਅੰਗ੍ਰੇਜ ਜਿਆਦਾ ਸਮੇਂ ਤੱਕ ਭਾਰਤ 'ਤੇ ਆਪਣਾ ਕਬਜ਼ਾ ਬਰਕਰਾਰ ਰੱਖ ਸਕਣ।
the-effigy-of-jamaat-e-qadiyan-was-blown-up-in-ludhiana