ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਹਲਕੇ ਨੂੰ ਖਾਲੀ ਐਲਾਨ ਦਿੱਤਾ ਗਿਆ ਹੈ ਅਤੇ 10 ਜੁਲਾਈ ਤੋਂ ਪਹਿਲਾਂ ਵਿਧਾਨ ਸਭਾ ਚੋਣ ਕਰਵਾਉਣ ਲਈ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ I ਗੁਰਰੀਤ ਗੋਗੀ ਦੇ ਭੋਗ ਤੋਂ ਬਾਅਦ ਕਈ ਆਪ ਲੀਡਰਾਂ ਵਲੋਂ ਲੁਧਿਆਣਾ ਪਛੱਮੀ ਹਲਕੇ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ I ਲੀਡਰਾਂ ਵਲੋਂ ਹਲਕੇ ਵਿੱਚ ਗਣਤੰਤਰ ਦਿਵਸ ਦੀਆਂ ਵਧਾਈਆਂ ਦੇ ਬੋਰਡ ਵੀ ਲਗਾਏ ਗਏ ਹਨ I
ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਅਤੇ ਯੂਥ ਵਿੰਗ ਦੀ ਜੋਇੰਟ ਸੈਕਰੇਟਰੀ ਖੁਬਸ਼ੂ ਬਾਂਸਲ ਵਲੋਂ ਪੂਰੇ ਹਲਕੇ ਵਿੱਚ ਗਣਤੰਤਰ ਦਿਵਸ ਅਤੇ ਮਹਾਂਸ਼ਿਵਰਾਤਰੀ ਦੇ ਬੋਰਡ ਲਗਾਏ ਗਏ ਹਨ I ਇਸ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਵੀ ਬੋਰਡ ਲਗਵਾ ਕੇ ਆਪਣੀ ਸਰਗਰਮੀ ਦਿਖਾ ਰਹੇ ਹਨ I ਸੂਤਰਾਂ ਅਨੁਸਾਰ ਦੂਜਿਆਂ ਪਾਰਟੀਆਂ ਤੋਂ ਵੀ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਜੁਗਤ ਲੜਾ ਰਹੇ ਹਨ ਅਤੇ ਚੋਣ ਲੜਨ ਲਈ ਪਾਰਟੀ ਦੀ ਟਿਕਟ ਤੇ ਅੱਖ ਰੱਖ ਕੇ ਬੈਠੇ ਹਨ I
ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੀ ਆਗੂ ਖੁਸ਼ਬੂ ਬਾਂਸਲ ਜੋ ਇੱਕ NGO ਵੀ ਚਲਾਉਂਦੇ ਹਨ ਨੇ ਕਿਹਾ ਕਿ ਪਾਰਟੀ ਜਿਸ ਮਰਜ਼ੀ ਨੂੰ ਵਿਧਾਨ ਸਭਾ ਟਿਕਟ ਦੇਵੇ ਉਹਨਾਂ ਨੂੰ ਮਨਜ਼ੂਰ ਹੈ I ਉਹਨਾਂ ਕਿਹਾ ਕਿ ਮੈਂ ਵੀ ਲੰਬੇ ਸਮੇਂ ਤੋਂ ਸਮਾਜ ਸੇਵਾ ਅਤੇ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹਾਂ ਅਤੇ ਜੇਕਰ ਪਾਰਟੀ ਵਿਧਾਨ ਸਭਾ ਟਿਕਟ ਦਿੰਦੀ ਹੈ ਤਾਂ ਸੀਟ ਜਿੱਤ ਕੇ ਪਾਰਟੀ ਦੀ ਖੋਲੀ ਵਿੱਚ ਪਾਵਾਂਗੀ I ਉਹਨਾਂ ਕਿਹਾ ਕਿ ਗੁਰਪ੍ਰੀਤ ਗੋਗੀ ਜੀ ਨੇ ਜੋ ਵਾਰਡ ਦੇ ਵਿਕਾਸ ਲਈ ਸੁਪਨੇ ਦੇਖੇ ਸਨ ਅਸੀਂ ਉਸਨੂੰ ਪੂਰਾ ਕਰਨ ਲਈ ਜ਼ੋਰ ਲਾਵਾਂਗੇ I
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)