ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ (ਐੱਸ.ਆਰ.ਐੱਚ.) ਖਿਲਾਫ ਸ਼ਾਨਦਾਰ ਸੈਂਕੜਾ ਜੜ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) -ਚ ਚਾਰ ਸਾਲ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰ ਦਿੱਤਾ। ਆਈਪੀਐਲ ਵਿੱਚ ਇਹ ਉਸਦਾ ਛੇਵਾਂ ਸੈਂਕੜਾ ਹੈ। ਸਟਾਰ ਬੱਲੇਬਾਜ਼ ਨੇ ਅਪ੍ਰੈਲ 2019 ਤੋਂ ਬਾਅਦ ਆਪਣਾ ਪਹਿਲਾ IPL ਸੈਂਕੜਾ ਲਗਾਇਆ। IPL 2023 ਵਿੱਚ ਕੋਹਲੀ ਦਾ ਇਹ ਪਹਿਲਾ ਸੈਂਕੜਾ ਸੀ; ਉਸਨੇ ਲੀਗ ਇਤਿਹਾਸ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਸਾਬਕਾ ਸਾਥੀ ਕ੍ਰਿਸ ਗੇਲ (6) ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ ਹੈ। ਕੋਹਲੀ ਹੁਣ ਕ੍ਰਿਸ ਗੇਲ (6) ਦੇ ਨਾਲ ਲੀਗ ਦੇ ਇਤਿਹਾਸ ਵਿੱਚ ਸਾਂਝੇ ਤੌਰ -ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਸਥਾਨ -ਤੇ ਹਨ।
Virat Kohli scored a century in IPL
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)