Bjp-Held-A-Massive-Rally-At-Longowal-Union-Minister-Mansukh-Mandavi-Ashwini-Sharma-And-Other-Big-Bjp-Leaders-Addressed

ਭਾਜਪਾ ਨੇ ਲੌਂਗੋਵਾਲ ਵਿਖੇ ਕੀਤੀ ਵਿਸ਼ਾਲ ਰੈਲੀ  ਕੇਂਦਰੀ ਮੰਤਰੀ ਮਨਸੁਖ ਮਾਂਡਵੀਆਂ, ਅਸ਼ਵਨੀ ਸ਼ਰਮਾ ਸਮੇਤ ਕਈ ਵੱਡੇ ਬੀਜੇਪੀ ਆਗੂਆਂ ਨੇ ਕੀਤਾ ਸੰਬੋਧਨ

Jun18,2023 | Abhi Kandiyara | Sangrur

ਭਾਜਪਾ ਵੱਲੋਂ ਸੰਗਰੂਰ ਜ਼ਿਲੇ ਦੇ ਕਸਬਾ ਲੌਂਗੋਵਾਲ ਵਿਖੇ ਭਾਜਪਾ ਨੇਤਰੀ ਮੈਡਮ ਦਾਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਵਿਸ਼ਾਲ ਰੈਲੀ ਵਿਚ ਵਿਚ ਕੇਂਦਰੀ ਮੰਤਰੀ ਮਨਸੁਖ ਮਾਂਡਵੀਆਂ , ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਸ੍ਰੀ ਮਹਿੰਦਰ ਸਿੰਘ ਸਾਬਕਾ ਮੰਤਰੀ ਯੂ. ਪੀ,ਜੈਇੰਦਰ ਕੌਰ, ਗੁਰਪ੍ਰੀਤ ਕਾਂਗੜ, ਦਿਆਲ ਸਿੰਘ ਸੋਢੀ, ਅਰਵਿੰਦ ਖੰਨਾ, ਸ੍ਰ ਕੇਵਲ ਸਿੰਘ ਢਿੱਲੋਂ ਸਮੇਤ ਕਈ ਵੱਡੇ ਨੇਤਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੀ ਸਿਆਸਤ ਵਿੱਚ ਅਹਿਮ ਸਥਾਨ ਰੱਖਣ ਵਾਲੇ ਖਿੱਤੇ ਮਾਲਵੇ ਦੇ ਜ਼ਿਲਾ ਸੰਗਰੂਰ ਵਿੱਚ ਭਾਰਤੀ ਜਨਤਾ ਪਾਰਟੀ ਆਪਣੀ ਵੱਡੀ ਹਾਜ਼ਰੀ ਲਵਾਉਦੀ ਨਜ਼ਰ ਆ ਰਹੀ ਹੈ, ਜਿਸਦਾ ਮੁੱਖ ਕਾਰਨ ਵਿਧਾਨ ਸਭਾ ਹਲਕਾ ਸੁਨਾਮ ਤੋਂ ਭਾਰਤੀ ਜਨਤਾ ਪਾਰਟੀ ਦੀ ਨੌਜਵਾਨ ਆਗੂ ਦਾਮਨ ਬਾਜਵਾ ਹੈ, ਜਿਨ੍ਹਾਂ ਦੀ ਟੀਮ ਵੱਲੋ ਜੀ ਤੋੜ ਮਿਹਨਤ ਕਰਕੇ ਰਿਕਾਰਡ ਤੋੜ ਇਕੱਠ ਕੀਤਾ ਗਿਆ । ਇਸ ਮੌਕੇ ਕੇਂਦਰੀ ਮੰਤਰੀ ਮਨਸੁਖ ਮਾਡਵੀਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਹੀ ਗਰੀਬਾਂ,ਕਿਸਾਨਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ,ਬੀਜੇਪੀ ਦੇ ਝੰਡੇ ਵਾਲੀ ਸਰਕਾਰ ਸਦਾ ਲੋਕਾਂ ਦੀ ਸੇਵਾ ਕਰਦੀ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਯੂਰੀਆ ਲਈ 2.5 ਲੱਖ ਕਰੋੜ ਦੀ ਸਬਸਿਡੀ ਦਿੱਤੀ ਹੈ,ਅਤੇ ਯੂਕ੍ਰੇਨ - ਰੂਸ ਯੁੱਧ ਦੌਰਾਨ ਉਥੇ ਮੈਡੀਕਲ ਦੀ ਸਿੱਖਿਆ ਪ੍ਰਾਪਤ ਕਰਨ ਭਾਰਤ ਦੇ ਲਗਭਗ 22 ਹਜ਼ਾਰ ਸਟੂਡੈਂਟਾਂ ਨੂੰ ਬਿਲਕੁਲ ਸੁਰੱਖਿਅਤ ਤਰੀਕੇ ਨਾਲ ਦੇਸ਼ ਵਾਪਸ ਲਿਆਂਦਾ ਗਿਆ ਸੀ, ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ  ਹੇਠ ਸਰਕਾਰ ਨੇ ਕਰੋਨਾ ਵਰਗੀ ਮਾਹਮਾਰੀ ਤੇ ਵੀ ਕਾਬੂ ਪਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਹੈ, ਆਪ ਵਾਲੇ ਨਾਂ ਤਾ ਕਿਸਾਨਾਂ ਦਾ ਕਰਜ ਮਾਫ ਕਰ ਸਕੇ ਤੇ ਨਾ ਹੀ ਮਹਿਲਾਵਾਂ ਦੇ ਖਾਤੇ ਵਿੱਚ ਪੈਸੇ ਪਾ ਸਕੇ, ਅੱਜ ਸਾਰੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਾਫੀ ਮਾੜੀ ਹੈ । ਇਸ ਮੌਕੇ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਡਰੇ ਹੋਏ ਹਨ ਕਦੇ ਮੋਗੇ ਦੇ ਵਿੱਚ ਸੁਨਿਆਰ ਦਾ ਕਤਲ, ਲੁਧਿਆਣੇ ਦੇ ਵਿੱਚ ਕੈਸ਼ ਲੁੱਟ ਦੀ ਵਾਰਦਾਤ,ਸੰਦੀਪ ਦਾ ਕਤਲ, ਮੂਸੇਵਾਲੇ ਦਾ ਕਤਲ ਪੰਜਾਬ ਦੇ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਪਰ ਸਾਡਾ ਮੁੱਖ ਮੰਤਰੀ ਕੇਜਰੀਵਾਲ ਨੂੰ ਆਪਣੇ ਹੈਲੀਕਾਪਟਰ ਵਿੱਚ ਬਿਠਾ ਕੇ ਭਾਰਤ ਯਾਤਰਾ ਤੇ ਘੁਮਾ ਰਿਹਾ ਹੈ । ਇਸ ਸਮੇਂ ਯੂਪੀ ਦੇ ਸਾਬਕਾ ਮੰਤਰੀ ਮਹਿੰਦਰ ਸਿੰਘ ਨੇ ਕਿਹਾ ਕਿ 2014 ਚ ਨਮੋਂ ਨਮੋਂ ਦਾ ਨਾਅਰਾ ਗੂੰਜਿਆ ਅਤੇ ਸ੍ਰੀ ਨਰਿੰਦਰ ਮੋਦੀ  ਵਾਲੀ ਭਾਜਪਾ ਸਰਕਾਰ ਨੇ 370,35ਏ ਨੂੰ ਖਤਮ ਕੀਤਾ,ਅੱਜ ਅਮਰੀਕਾ, ਇਜ਼ਰਾਇਲ ਅਤੇ ਭਾਰਤ ਅਜਿਹੇ  ਦੇਸ਼ਾਂ ਦੇ ਵਿਚ ਹਨ ਜੋ ਦੁਸ਼ਮਣਾਂ ਨੂੰ ਉਨ੍ਹਾਂ ਦੇ ਘਰ ਜਾਕੇ ਮਾਰਦੇ ਹਨ । ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੁਨਾਮ ਲਈ ਮੈਡੀਕਲ ਸੁਵਿਧਾਵਾਂ ਟਰੋਮਾ ਸੈਂਟਰ ਅਤੇ ਲੌਂਗੋਵਾਲ ਲਈ ਵਧੀਆ ਹਸਪਤਾਲ ਦੀ ਮੰਗ ਰੱਖੀ ਗਈ ਹੈ ।ਉਹਨਾਂ ਕਿਹਾ ਕਿ ਸੂਬੇ ਵਿਚ ਅੱਜ ਹਾਲਾਤ ਬਹੁਤ ਖ਼ਰਾਬ ਹਨ, ਪੰਜਾਬੀ ਡਰੇ ਹੋਏ ਹਨ ਪਰ ਪੰਜਾਬ ਸਰਕਾਰ ਤੇ ਕੋਈ ਅਸਰ ਨਹੀ ਆਉਣ ਵਾਲੀ ਪੰਜਾਬ ਦੇ ਵਿੱਚ ਸਰਕਾਰ ਭਾਜਪਾ ਦੀ ਹੋਵੇਗੀ ਕਿਉਂਕਿ ਅੱਜ ਲੋਕਾਂ ਦੇ ਵਿਸ਼ਾਲ ਇਕੱਠ ਨੇ ਦੱਸ ਦਿੱਤਾ ਕਿ ਲੋਕ ਭਾਜਪਾ ਦੀ ਸਰਕਾਰ ਚਾਹੁੰਦੇ ਹਨ ।ਇਸ ਇਸ ਮੌਕੇ ਸ਼੍ਰੀ ਅਰਵਿੰਦ ਖੰਨਾ ਸਮੇਤ ਕਈ ਵੱਡੇ ਨੇਤਾਵਾਂ ਨੇ ਸੰਬੋਧਨ ਕੀਤਾ। ਇਸ ਸਮੇਂ ਹਰਮਨ ਬਾਜਵਾ ਹਰਚੰਦ ਕੌਰ, ਪ੍ਰੇਮ ਗੁਗਨਾਨੀ ਰਨਦੀਪ ਦਿਓਲ, ਰਿਸ਼ੀਪਾਲ ਖੇਰਾ, ਐਡਵੋਕੇਟ ਅੰਮ੍ਰਿਤਰਾਜ ਚੱਠਾ,ਰਾਜੀਵ ਮੱਖਣ, ਜਤਿੰਦਰ ਕਾਲੜਾ ,ਮਾਸਟਰ ਅਜੈਬ ਰਟੋਲ, ਅਸ਼ਵਨੀ ਸਿੰਗਲਾ,ਸੰਜੀਵ ਕੁਮਾਰ,ਹਿੰਮਤ ਬਾਜਵਾ, ਗੋਬਿੰਦ ਖਾਗੂੜਾ ਭਾਜਪਾ ਦੇ ਮੰਡਲ ਲੌਂਗੋਵਾਲ ਪ੍ਰਧਾਨ ਸ੍ਰੀ ਵਿਜੇ ਗੋਇਲ, ਸਾਬਕਾ ਮੰਡਲ ਪ੍ਰਧਾਨ ਰਤਨ ਕੁਮਾਰ ਮੰਗੂ, ਸਰਪੰਚ ਪਰਮਜੀਤ ਸਿੰਘ ਪੰਮਾ, ਕੌਂਸਲਰ ਬਲਵਿੰਦਰ ਸਿੰਘ ਸਿੱਧੂ, ਡਾਕਟਰ ਕੇਵਲ ਚੰਦ ਧੌਲਾ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।

Bjp-Held-A-Massive-Rally-At-Longowal-Union-Minister-Mansukh-Mandavi-Ashwini-Sharma-And-Other-Big-Bjp-Leaders-Addressed


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB