🚩 ਪੰਜਾਬ ਚ ਲਾਅ ਐਡ ਆਰਡਰ ਦੀ ਸਥਿਤੀ ਬਾਰੇ ਕਰਵਾਇਆ ਜਾਣੂ
✔ ਕੇਂਦਰੀ ਮੰਤਰੀ ਨੂੰ ਮੰਡ ਨੇ ਆਪਣੇ ਘਰ ਆਉਣ ਦਾ ਦਿੱਤਾ ਸੱਦਾ
ਪੰਜਾਬ ਚ ਦਿਨ ਬ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਅੰਤਰਰਾਸ਼ਟਰੀ ਐਂਟੀ ਖਾਲਿਸਤਾਨੀ ਅਤਵਾਦੀ ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ
ਦੀ ਅਗਵਾਈ ਹੇਠ ਇੱਕ ਵਫਦ ਦਿੱਲੀ ਗ੍ਰਹਿ ਸਥਾਨ ਵਿਖੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸਿਥ
ਪ੍ਰਮਾਣਿਕ ਨਾਲ ਮੁਲਾਕਾਤ ਕੀਤੀ ਅਤੇ ਸਾਰੀ ਸਥਿਤੀ ਬਾਰੇ ਜਾਣੂ ਕਰਵਾਇਆ।
ਮੰਡ ਨੇ ਪ੍ਰੈਸ ਨੂੰ ਦਸਿਆ ਕਿ ਪੰਜਾਬ ਚ ਅਤਵਾਦ ਨੂੰ ਦੁਬਾਰਾ ਜਿਉਂਦਾ ਕਰਨ ਲਈ ਰਾਸਟਰ
ਹਿੱਤ ਦੀ ਗੱਲ ਕਰਨ ਵਾਲਿਆ ਤੇ ਲਗਾਤਾਰ ਖਾਲਿਸਤਾਨੀ ਹਮਲੇ ਕਰਕੇ ਸੂਬੇ ਦੀ ਅਮਨ ਕਾਨੂੰਨ
ਵਿਵਸਥਾ ਨੂੰ ਭੰਗ ਕਰਨ ਦੀਆ ਕੋਝੀਆਂ ਚਾਲਾਂ ਚੱਲ ਰਹੇ ਹਨ, ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ
ਰਾਜ ਮੰਤਰੀ ਨਾਲ ਪੰਜਾਬ ਦੇ ਮੁੱਦੇ ਤੇ ਤਕਰੀਬਨ 02 ਘੰਟੇ ਤੋਂ ਵੱਧ ਬੰਦ ਕਮਰਾ ਮੀਟਿੰਗ ਚੱਲੀ
ਹੈ, ਪੰਜਾਬ ਚ ਹੜ੍ਹ ਆਉਣ ਨਾਲ ਲਗਭਗ ਅੱਧਾ ਪੰਜਾਬ ਡੁੱਬ ਚੁਕਾ ਹੈ ਜਿਸ ਨਾਲ ਕਾਫੀ ਜਾਨੀ
ਮਾਲੀ ਪੰਜਾਬੀਆਂ ਦਾ ਨੁਕਸਾਨ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹੜ੍ਹ
ਪੀੜਤਾਂ ਲਈ ਸੂਬੇ ਨੂੰ ਤਕਰੀਬਨ 218 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ ਪਰੰਤੂ ਪੀੜਤ ਪਰਿਵਾਰਾਂ
ਦੀ ਸੂਬਾ ਸਰਕਾਰ ਸਹਾਇਤਾ ਕਰਨ ਚ ਪੂਰੀ ਤਰ੍ਹਾਂ ਨਾਲ ਅਸਮਰੱਥ ਹੈ, ਉਨ੍ਹਾਂ ਗ੍ਰਹਿ ਰਾਜ
ਮੰਤਰੀ ਨੂੰ ਜਾਣੂ ਕਰਵਾਇਆ ਕਿ ਪੰਜਾਬ ਚ ਲਗਾਤਾਰ ਦੇਸ਼ ਹਿੱਤ ਚ ਬੋਲਣ ਵਾਲਿਆਂ ਨੂੰ ਅਤਵਾਦੀ
ਅਤੇ ਗੈਗਸਟਰ ਟਾਰਗੇਟ ਕਰਕੇ ਰਹੇ ਹਨ, ਜਿਸ ਕਰਕੇ ਸੂਬਾ ਸਰਕਾਰ ਪੁਖਤਾ ਸੁਰੱਖਿਆ ਬੰਦੋਬਸਤ
ਕਰਨ ਲਈ ਫੇਲ ਹੈ ਅਤੇ ਮੇਰੇ ਵਰਗੇ ਰਾਸਟਰ ਪ੍ਰੇਮੀ ਦੀ ਸਿੱਧੂ ਮੂਸੇਵਾਲਾ ਵਾਂਗ ਸੁਰੱਖਿਆ ਚ
ਕਟੌਤੀ ਕਰਕੇ ਨੁਕਸਾਨ ਹੋਣ ਦਾ ਵੀ ਖਦਸ਼ਾ ਜਤਾਇਆ ਹੈ. ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਮੰਡ
ਨੂੰ ਆਸ਼ਵਾਸਨ ਦਿੱਤਾ ਕਿ ਉਨ੍ਹਾਂ ਵਲੋਂ ਰੱਖੇ ਮੁੱਦੇ ਉਹ ਜਲਦ ਕੇਂਦਰੀ ਗ੍ਰਹਿ ਮੰਤਰੀ ਅਮਿਤ
ਸ਼ਾਹ ਤੱਕ ਜਰੂਰ ਪਹੁੰਚਾਉਣਗੇ, ਮੰਡ ਨੇ ਇਸ ਮਿਲਣੀ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ
ਆਪਣੇ ਘਰ ਵਿਖੇ ਆਉਣ ਦਾ ਸੱਦਾ ਪੱਤਰ ਵੀ ਦਿਤਾ ਹੈ.
ਇਸ ਮੌਕੇ ਵਕੀਲ ਅਰੁਣ ਖੁਰਮੀ, ਸਚਿਨ, ਪੰਜਾਬ ਯੂਥ ਪ੍ਰਧਾਨ ਭਵਜੋਤ ਸਿੰਘ ਆਦਿ ਮੌਜੂਦ ਸਨ
Gursimran-Singh-Mand-National-President-Of-International-Anti-khalistani-Terrorist-Front-
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)