ਮਮਤਾ ਆਸੂ ਨੇ ਕਿਹਾ ਕਿ ਜੋਂ ਵਿਜੀਲੈਂਸ ਨੂੰ ਡਾਕੂਮੈਂਟ ਕਰਵਾਏ ਸੀ ਪੇਸ਼ ਉਹੀ ਦਿੱਤੇ ਈਡੀ ਨੂੰ
ਲੁਧਿਆਣਾ, 24 ਅਗਸਤ - ਪੰਜਾਬ ਦੇ ਸਾਬਕਾ ਫੂਡ ਐਂਡ ਸਿਵਿਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਪਹੁੰਚੀ ਈਡੀ ਪੂਰੇ ਦਿਨ ਦੀ ਜਾਂਚ ਤੋਂ ਬਾਅਦ ਵਾਪਿਸ ਚਲੀ ਗਈ ਹੈ. ਈਡੀ ਦੀ ਟੀਮ ਤੜਕ ਸਾਰ ਤੋਂ ਹੀ ਘਰ ਵਿੱਚ ਜਾਂਚ ਲਈ ਸ਼ਾਮਿਲ ਹੋਈ ਸੀ.ਹਾਲਾਂਕਿ ਈਡੀ ਦੇ ਅਧਿਕਾਰੀਆਂ ਨੇ ਇਸ ਜਾਂਚ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਪਰ ਮੰਨਿਿਆ ਜਾ ਰਿਹਾ ਹੈ ਕਿ ਕਾਂਗਰਸ ਰਾਜ ਦੇ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਅਨਾਜ ਮੰਡੀਆਂ ਦੇ ਟੈਂਡਰਾਂ ਅਤੇ ਅਨਾਜ ਦੀ ਖਰੀਦ ਫ਼ਰੋਖਤ ਦੌਰਾਨ ਹੋਏ ਘਪਲਿਆਂ ਦੇ ਮਾਮਲੇ ਵਿੱਚ ਈਡੀ ਜਾਂਚ ਕਰ ਰਹੀ ਹੈ. ਸਿਰਫ ਸਾਬਕਾ ਮੰਤਰੀ ਭਾਰਤ ਭੂਸ਼ਣ ਹੀ ਨਹੀਂ ਬਲਕਿ ਉਨ੍ਹਾਂ ਦੇ ਕਈ ਹੋਰ ਨਜ਼ਦੀਕੀਆਂ ਦੇ ਘਰ ਵੀ ਈਡੀ ਦੀਆਂ ਟੀਮਾਂ ਜਾਂਚ ਕਰ ਰਹੀਆਂ ਸਨ. ਇਸਤੋਂ ਅਲਾਵਾ ਕਈ ਠੇਕੇਦਾਰਾਂ, ਆੜਤੀਆਂ ਅਤੇ ਕਾਰੋਬਾਰੀਆਂ ਦੇ ਠਿਕਾਣਿਆਂ ਤੇ ਵੀ ਈਡੀ ਦੀ ਟੀਮ ਨੇ ਜਾਂਚ ਕੀਤੀ. ਜਾਂਚ ਤੋਂ ਬਾਅਦ ਕਈ ਸਮਰਥਕ ਪੁੱਜੇ ਉਨ੍ਹਾਂ ਦੇ ਘਰ.
ਸਾਬਕਾ ਮੰਤਰੀ ਭਾਰਤ ਭੂਸ਼ਨ ਦੇ ਘਰ ਹੋਈ ਇਡੀ ਦੀ ਰੇਡ ਦੇ ਮਾਮਲੇ ਵਿੱਚ ਮੰਤਰੀ ਪਤਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਕੋਲੋਂ ਦਸਤਾਵੇਜ ਮੰਗੇ ਗਏ ਨੇ ਉਸ ਵਿੱਚ ਉਹ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ ਸੀ ਅਤੇ ਕਾਂਗਰਸ ਦੇ ਹੀ ਰਹਿਣਗੇ। ਇਸ ਤੋਂ ਇਲਾਵਾ ਉਨ੍ਹਾਂ ਭਾਜਪਾ ਸਰਕਾਰ ਤੇ ਜੰਮ ਕੇ ਨਿਸ਼ਾਨਾ ਸਾਧਿਆ
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)