ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਦੇ 7 ਵਿੱਚੋਂ 5 ਪੜਾਅ ਪੂਰੇ ਹੋ ਗਏ ਹਨ। 4 ਜੂਨ ਨੂੰ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਮੰਗਲਵਾਰ ਨੂੰ ਵੱਡਾ ਦਾਅਵਾ ਕੀਤਾ। ਮੀਡੀਆ ਚੈਨਲ NDTV ਨੂੰ ਦਿੱਤੇ ਇੰਟਰਵਿਊ 'ਚ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਇਕ ਹੋਰ ਜਿੱਤ ਦਿਵਾ ਸਕਦੇ ਹਨ।
ਉਨ੍ਹਾਂ ਨੂੰ ਪਿਛਲੀਆਂ ਚੋਣਾਂ ਦੇ ਬਰਾਬਰ ਸੀਟਾਂ ਮਿਲ ਸਕਦੀਆਂ ਹਨ ਜਾਂ ਥੋੜ੍ਹਾ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ। ਸਾਨੂੰ ਬੁਨਿਆਦੀ ਗੱਲਾਂ ਉੱਪਰ ਗ਼ੌਰ ਕਰਨਾ ਚਾਹੀਦਾ ਹੈ। ਜੇਕਰ ਮੌਜੂਦਾ ਸਰਕਾਰ ਅਤੇ ਉਸ ਦੇ ਨੇਤਾਵਾਂ ਖਿਲਾਫ ਗੁੱਸਾ ਹੈ ਤਾਂ ਸੰਭਾਵਨਾ ਹੈ ਕਿ ਕੋਈ ਆਪਸ਼ਨ ਮੌਜੂਦ ਹੋਵੇ ਜਾਂ ਨਾ, ਲੋਕ ਉਨ੍ਹਾਂ ਨੂੰ ਵੋਟ ਦੇ ਕੇ ਸੱਤਾਂ ਤੋਂ ਬਾਹਰ ਕਰਨ ਦਾ ਫੈਸਾਲ ਕਰ ਸਕਦੇ ਹਨ।' ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, 'ਅਜੇ ਤਕ ਅਸੀਂ ਇਹ ਨਹੀਂ ਸੁਣਿਆ ਕਿ ਮੋਦੀ ਜੀ ਦੇ ਖਿਲਾਫ ਲੋਕਾਂ 'ਚ ਵਿਆਪਕ ਗੁੱਸਾ ਹੈ। ਨਿਰਾਸ਼ਾ ਹੋ ਸਕਦੀ ਹੈ, ਇੱਛਾਵਾਂ ਪੂਰੀਆਂ ਨਹੀਂ ਹੋ ਸਕਦੀਆਂ, ਪਰ ਅਸੀਂ ਕਿਸੇ ਦੇ ਅੰਦਰ ਗੁੱਸਾ ਭੜਕਦੇ ਨਹੀਂ ਦੇਖਿਆ।
ਇਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ 'ਜੇ ਭਾਜਪਾ 275 ਸੀਟਾਂ ਜਿੱਤਦੀ ਹੈ ਤਾਂ ਇਸ ਦੇ ਨੇਤਾ ਇਹ ਨਹੀਂ ਕਹਿਣਗੇ ਕਿ ਅਸੀਂ ਸਰਕਾਰ ਨਹੀਂ ਬਣਾਵਾਂਗੇ, ਕਿਉਂਕਿ ਅਸੀਂ ਦਾਅਵਾ ਕੀਤਾ ਸੀ ਕਿ ਅਸੀਂ 370 ਸੀਟਾਂ ਜਿੱਤਾਂਗੇ। ਇਸ ਲਈ ਦੇਖਣਾ ਹੋਵੇਗਾ ਕਿ ਉਨ੍ਹਾਂ ਨੂੰ 272 ਸੀਟਾਂ ਮਿਲਦੀਆਂ ਹਨ ਜਾਂ ਨਹੀਂ, ਜੋ ਕਿ ਬਹੁਮਤ ਦਾ ਅੰਕੜਾ ਹੈ। ਰਾਜਨੀਤੀ ਤੇ ਬਹਿਸ ਹੁੰਦੀ ਰਹੇਗੀ। ਟਿੱਪਣੀਕਾਰ ਅਜਿਹਾ ਕਰਦੇ ਰਹਿਣਗੇ, ਪਰ ਮੈਨੂੰ ਕੋਈ ਖਤਰਾ ਨਜ਼ਰ ਨਹੀਂ ਆਉਂਦਾ, ਅਤੇ ਐਨਡੀਏ ਸੱਤਾ 'ਚ ਵਾਪਸ ਆਉਂਦੀ ਦਿਸ ਰਹੀ ਹੈ।' ਪ੍ਰਸ਼ਾਂਤ ਕਿਸ਼ੋਰ ਦੀ ਇਹ ਭਵਿੱਖਬਾਣੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੰਗਲਵਾਰ ਨੂੰ ਦਿੱਤੇ ਗਏ ਉਸ ਬਿਆਨ ਤੋਂ ਕੁਝ ਸਮੇਂ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਲੋਕ ਸਭਾ ਚੋਣਾਂ ਦਾ ਹਰ ਪੜਾਅ ਪੂਰਾ ਹੋਣ ਦੇ ਨਾਲ ਹੀ ਇਹ ਸਪੱਸ਼ਟ ਹੋ ਰਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਜਾਣ ਵਾਲੀ ਹੈ ਤੇ 4 ਜੂਨ ਨੂੰ INDI ਗਠਜੋੜ ਸੱਤਾ 'ਚ ਆ ਰਿਹਾ ਹੈ।
how-many-seats-will-bjp-win-in-the-lok-sabha-elections-prashant-kishore-made-predictions
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)