ਕਾਂਗਰਸ ਪਾਰਟੀ ਦੇ ਲੁਧਿਆਣਾ ਲੋਕ ਸਭਾ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਵੱਖ-ਵੱਖ ਚੋਣ ਜਲਸਿਆਂ ਵਿੱਚ ਸੰਬੋਧਨ ਕਰਦੇ ਹੋਏ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪੰਜਾਬ ਦੀ ਧਰਤੀ ‘ਤੇ ਪੈਰ ਰੱਖਣ ਤੋਂ ਪਹਿਲਾਂ ਦਿੱਲੀ ਬਾਰਡਰ ‘ਤੇ ਕਿਸਾਨੀ ਮੰਗਾਂ ਦੇ ਸੰਘਰਸ਼ ਵਿੱਚ ਸ਼ਹੀਦ ਹੋਏ 750 ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਅਤੇ ਫਿਰ ਆ ਕੇ ਝੂਠੇ ਵਾਅਦਿਆਂ ਦੀ ਪਟਾਰੀ ਪੰਜਾਬ ਵਿੱਚ ਖੋਲਦੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਫੇਰੀ ਨੇ ਪੰਜਾਬ ਦੀ ਸਿਆਸੀ ਫਿਜ਼ਾ ਬਦਲ ਦਿੱਤੀ ਹੈ।
ਬਾਵਾ ਨੇ ਕਿਹਾ ਕਿ 'ਆਪ' ਪਾਰਟੀ ਦਾ ਤਾਂ ਉਹ ਹਾਲ ਹੈ ਕਿ “ਹਮੇਂ ਤੋਂ ਅਪਨੋ ਨੇ ਮਾਰਾ, ਗੈਰੋ ਮੇ ਕਿਆ ਦਮ ਥਾ”। ਉਹਨਾਂ ਕਿਹਾ ਕਿ ਪੰਜਾਬ ਵਿੱਚ ਫਸਲਾਂ, ਡੰਗਰਾਂ, ਘਰਾਂ ਦੇ ਹੋਏ ਨੁਕਸਾਨ ਸਮੇਂ ਸ. ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਮੈਂ ਤਾਂ ਮੁਰਗੀਆਂ, ਮੱਝਾਂ, ਗਾਵਾਂ ਦਾ ਵੀ ਮੁਆਵਜ਼ਾ ਦੇਵਾਂਗਾ। ਕੀ ਇਹ ਦੁਖੀ ਪੀੜਤ ਪਰਿਵਾਰਾਂ ਨਾਲ ਸਟੇਜੀ ਮਜ਼ਾਕ ਸੀ..? ਪਰ ਹੁਣ ਪੰਜਾਬ ਦੇ ਲੋਕ 1 ਜੂਨ ਨੂੰ ਸਵੇਰ ਤੋਂ ਸ਼ਾਮ ਤੱਕ ਅਜਿਹੇ ਮਜ਼ਾਕਾਂ ਦਾ ਜਵਾਬ ਦੇਣਗੇ।