choose-not-kings-princes-and-uncles-but-your-sons-and-daughters-and-brothers-and-sisters-bhagwant-mann

ਰਾਜਿਆਂ, ਰਜਵਾੜਿਆਂ ਤੇ ਕਾਕਿਆਂ ਨੂੰ ਨਹੀਂ ਸਗੋਂ ਆਪਣੇ ਧੀਆਂ ਪੁੱਤਾਂ ਤੇ ਭੈਣ ਭਰਾਵਾਂ ਨੂੰ ਚੁਣੋ : ਭਗਵੰਤ ਮਾਨ

May27,2024 | Narinder Kumar | Faridkot

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਰੋਡ ਸ਼ੋਅ ਕੀਤਾ।ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਰਮਜੀਤ ਅਨਮੋਲ ਗਰੀਬ ਘਰ ਉਠ ਆਪਣੇ ਪਿੰਡੇ ਤੇ ਗਰੀਬੀ ਹੰਢਾ ਕੇ ਆਇਆ ਹੈ ਅਤੇ ਤੁਸੀਂ ਵੀ ਅਜਿਹੇ ਬੰਦੇ ਚੁਣ ਕੇ ਭੇਜੋ ਜਿੰਨਾਂ ਨੂੰ ਤੁਹਾਡੇ ਸੁੱਖ ਦੁੱਖ ਦਾ ਪਤਾ ਹੋਵੇ ਤੇ ਆਪਾਂ ਰਾਜਿਆਂ, ਰਜਵਾੜਿਆਂ ਅਤੇ ਕਾਕਿਆਂ ਤੋਂ ਕੀ ਲੈਣਾ ਹੈ, ਇੰਨਾਂ ਨੂੰ ਕੁਝ ਨਹੀਂ ਪਤਾ ਅਤੇ ਇੰਨਾਂ ਨੇ ਲੋਕਾਂ ਨੂੰ ਬਹੁਤ ਲੁੱਟ ਲਿਆ ਹੈ। ਹੁਣ ਆਮ ਲੋਕਾਂ ਦੀ ਵਾਰੀ ਆ ਗਈ ਹੈ ਅਤੇ ਹੁਣ ਆਪਾਂ ਆਪਣੇ ਧੀਆਂ ਪੁੱਤਾਂ ਅਤੇ ਭੈਣ ਭਰਾਵਾਂ ਨੂੰ ਚੁਣ ਕੇ ਸਸੰਦ ਵਿਚ ਭੇਜੋ, ਤਾਂ ਜੋ ਉਹ ਤੁਹਾਡੀ ਆਪਣੀ ਆਵਾਜ਼ ਪਾਰਲੀਮੈਂਟ ਵਿਚ ਉਠਾ ਸਕਣ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਜਦੋਂ ਵੀ ਗਿੱਦੜਬਾਹਾ ਵਿਖੇ ਆਇਆ ਤਾਂ ਮੈਨੂੰ ਲੋਕਾਂ ਦਾ ਬਹੁਤ ਵੱਡਾ ਪਿਆਰ ਅਤੇ ਹੁੰਗਾਰਾਂ ਮਿਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਮੈਂ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਜੜਾਂ ਨਹੀ ਪੁੱਟ ਦਿੰਦਾ ਉਦੋਂ ਤੱਕ ਥੱਕਦਾ ਨਹੀਂ। ਇਨ੍ਹਾਂ ਨੇ 70 ਸਾਲ ਆਪਣੀਆਂ ਚੀਕਾਂ ਕਢਵਾਈ ਰੱਖੀਆਂ ਹਨ ਅਤੇ ਹੁਣ ਇੰਨਾਂ ਦੀਆਂ ਚੀਕਾਂ ਕੱਢਵਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ 4 ਜੂਨ ਦੇ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਬਾਕੀ ਪਾਰਟੀਆਂ ਆਪਣੀਆਂ ਹਾਰਾਂ ਤੋਂ ਬਾਅਦ ਮੇਰੀ ਫੋਟੋ ਅੱਗੇ ਰੱਖ ਕੇ ਕੀਰਨੇ ਪਾਉਣਗੀਆਂ।

ਇਸ ਮੌਕੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਮੇਰਾ ਸਾਥ ਦਿਓ, ਮੈਂ ਵੀ ਮੁੱਖ ਮੰਤਰੀ ਭਗਵੰਤ ਮਾਨ ਵਾਂਗ ਤੁਹਾਡੇ ਹਰ ਸੁੱਖ ਦੁੱਖ ਸ਼ਰੀਕ ਹੋਵਾਂਗਾ ਅਤੇ ਹਲਕੇ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗਾ। ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਪ੍ਰਿਤਪਾਲ ਸ਼ਰਮਾ, ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਟਰੱਕ ਯੂਨੀਅਨ ਦੇ ਪ੍ਰਧਾਨ ਕਿਰਨਪਾਲ ਸਿੰਘ ਮਾਨ, ਕੌਂਸਲਰ ਰਾਜੀਵ ਮਿੱਤਲ, ਐਡਵੋਕੇਟ ਹਰਦੀਪ ਸਿੰਘ ਭੰਗਾਲ, ਵਨੀਤ ਜਿੰਦਲ ਮੋਂਟੀ, ਅਸ਼ੋਕ ਜੈਨ, ਸੰਜੀਵ ਮਿੱਤਲ, ਐਡਵੋਕੇਟ ਸੁਰੇਸ਼ ਗਰਗ, ਸੁਖਮੰਦਰ ਸਿੰਘ ਢਿੱਲੋਂ ਆਦਿ ਵੀ ਮੌਜੂਦ ਸਨ।

choose-not-kings-princes-and-uncles-but-your-sons-and-daughters-and-brothers-and-sisters-bhagwant-mann


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com