-i-have-become-abuse-proof-after-being-abused-for-the-last-24-years-pm-modi-s-big-attack-on-the-opposition

'ਪਿਛਲੇ 24 ਸਾਲਾਂ ਤੋਂ ਗਾਲ੍ਹਾਂ ਖਾ-ਖਾ ਕੇ ਗਾਲ੍ਹੀ ਪਰੂਫ ਬਣ ਗਿਆ ਹਾਂ, ਵਿਰੋਧੀ ਧਿਰ 'ਤੇ pm ਮੋਦੀ ਦਾ ਵੱਡਾ ਹਮਲਾ

May28,2024 | Bureau | Delhi

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ 1 ਜੂਨ ਨੂੰ ਵੋਟਿੰਗ ਹੋਣੀ ਹੈ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਸਭਾ ਸੀਟ ਵਾਰਾਣਸੀ 'ਤੇ ਵੀ ਵੋਟਿੰਗ ਹੋਵੇਗੀ। ਸੱਤਵੇਂ ਪੜਾਅ ਦੀਆਂ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਪਿਛਲੇ 24 ਸਾਲਾਂ ਤੋਂ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਹੇ ਹਨ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 24 ਸਾਲਾਂ ਤੋਂ ਗਾਲ੍ਹਾਂ ਖਾ-ਖਾ ਕੇ ਗਾਲ੍ਹੀ ਪਰੂਫ ਬਣ ਗਿਆ ਹਾਂ। ਮੌਤ ਦਾ ਸੌਦਾਗਰ ਤੇ ਗੰਦੀ ਨਾਲੀ ਦਾ ਕੀੜਾ ਕਿਸ ਨੇ ਕਿਹਾ ਸੀ?ਪੀਐਮ ਮੋਦੀ ਨੇ ਅੱਗੇ ਕਿਹਾ, "ਸੰਸਦ ਵਿੱਚ ਸਾਡੇ ਇੱਕ ਸਹਿਯੋਗੀ ਨੇ ਹਿਸਾਬ ਲਗਾਇਆ ਸੀ, 101 ਗਾਲ੍ਹਾਂ ਗਿਣੀਆਂ ਸੀ, ਇਸ ਲਈ ਚੋਣਾਂ ਹੋਣ ਜਾਂ ਨਾ ਹੋਣ, ਇਹ ਲੋਕ (ਵਿਰੋਧੀ) ਮੰਨਦੇ ਹਨ ਕਿ ਗਾਲ੍ਹਾਂ ਕੱਢਣ ਦਾ ਅਧਿਕਾਰ ਉਨ੍ਹਾਂ ਨੂੰ ਹੀ ਹੈ ਤੇ ਉਹ ਇੰਨੇ ਨਿਰਾਸ਼ ਹੋ ਗਏ ਹਨ ਕਿ ਗਾਲ੍ਹਾਂ ਕੱਢਣੀਆਂ, ਅਪਸ਼ਬਦ ਬੋਲਣਾ ਉਨ੍ਹਾਂ ਦਾ ਸੁਭਾਅ ਬਣ ਗਿਆ ਹੈ।


ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਜਦੋਂ ਪੀਐਮ ਮੋਦੀ ਨੂੰ ਪੁੱਛਿਆ ਗਿਆ ਕਿ ਸੀਐਮ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਪੀਐਮ ਮੋਦੀ ਫੈਸਲਾ ਕਰਦੇ ਹਨ ਕਿ ਕੌਣ ਜੇਲ੍ਹ ਜਾਵੇਗਾ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਤਰ ਹੋਵੇਗਾ ਜੇਕਰ ਇਹ ਲੋਕ ਸੰਵਿਧਾਨ ਪੜ੍ਹ ਲੈਣ, ਦੇਸ਼ ਦਾ ਕਾਨੂੰਨ ਪੜ੍ਹ ਲੈਣ, ਮੈਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ, "ਭਾਰਤ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨਾਲ ਸਾਡੇ ਚੰਗੇ ਸਬੰਧ ਹਨ। ਲੋਕਤੰਤਰ ਵਿੱਚ ਸਾਡੀ ਦੁਸ਼ਮਣੀ ਨਹੀਂ ਹੁੰਦੀ ਹੈ। ਹੁਣ ਸਵਾਲ ਇਹ ਹੈ ਕਿ ਕੀ ਮੈਂ ਆਪਣੇ ਸਬੰਧਾਂ ਨੂੰ ਸੰਭਾਲਾਂ ਜਾਂ ਉੜੀਸਾ ਦੀ ਕਿਸਮਤ ਦੀ ਚਿੰਤਾ ਕਰਾਂ। ਫਿਰ ਮੈਂ ਉੜੀਸਾ ਦੇ ਉੱਜਵਲ ਭਵਿੱਖ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਰਾਹ ਚੁਣਿਆ ਹੈ, ਜੇਕਰ ਮੈਨੂੰ ਇਸ ਲਈ ਆਪਣੇ ਰਿਸ਼ਤੇ ਦੀ ਕੁਰਬਾਨੀ ਦੇਣੀ ਪਵੇ ਤਾਂ ਮੈਂ ਤਿਆਰ ਹਾਂ।


ਸੀਐਮ ਮਮਤਾ ਬੈਨਰਜੀ ਤੇ ਟੀਐਮਸੀ 'ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ, "ਟੀਐਮਸੀ ਬੰਗਾਲ ਚੋਣਾਂ 'ਚ ਹੋਂਦ ਦੀ ਲੜ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਅਸੀਂ 3 (ਵਿਧਾਇਕ) ਸੀ ਅਤੇ ਬੰਗਾਲ ਦੀ ਜਨਤਾ ਸਾਨੂੰ 80 (ਵਿਧਾਇਕ) ਤੱਕ ਲੈ ਗਈ। ਪਿਛਲੀਆਂ ਚੋਣਾਂ ਵਿੱਚ ਭਾਰੀ ਬਹੁਮਤ ਮਿਲਿਆ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਸ ਵਾਰ, ਜੇਕਰ ਪੂਰੇ ਭਾਰਤ ਵਿੱਚ ਕੋਈ ਵਧੀਆ ਪ੍ਰਦਰਸ਼ਨ ਕਰਨ ਵਾਲਾ ਹੋਵੇਗਾ ਤਾਂ ਉਹ ਪੱਛਮੀ ਬੰਗਾਲ ਹੋਣ ਵਾਲਾ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਸਭ ਤੋਂ ਵੱਧ ਸਫਲਤਾ ਮਿਲ ਰਹੀ ਹੈ। ਉਥੇ ਚੋਣ ਇਕਪਾਸੜ ਹੈ। ਜਨਤਾ ਉਨ੍ਹਾਂ ਦੀ ਅਗਵਾਈ ਦਾ ਪਾਲਣ ਕਰ ਰਹੀ ਹੈ।ਟੀਐਮਸੀ ਦੇ ਲੋਕ ਪਰੇਸ਼ਾਨ ਹਨ, ਕਤਲ ਲਗਾਤਾਰ ਹੋ ਰਹੇ ਹਨ। ਭਾਜਪਾ ਵਰਕਰਾਂ ਨੂੰ ਚੋਣਾਂ ਤੋਂ ਪਹਿਲਾਂ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ।


-i-have-become-abuse-proof-after-being-abused-for-the-last-24-years-pm-modi-s-big-attack-on-the-opposition


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com