Mla-Rajinderpal-Kaur-Chhina-Started-The-Cleanliness-Drive-In-The-Constituency

ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਹਲਕੇ ਚ ਸਫਾਈ ਅਭਿਆਨ ਦੀ ਕਰਵਾਈ ਸ਼ੁਰੂਆਤ

Jun2,2023 | Abhi Kandiyara | Ludhiana

  ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ: 33 ,ਰੇੜੂ ਸਾਹਿਬ ਰੋਡ ਤੇ ਸਫਾਈ ਅਭਿਆਨ ਸ਼ੁਰੂ ਕੀਤਾ, ਇਸ ਤੋਂ ਪਹਿਲਾਂ ਵੀ ਵਾਰਡ ਨੰਬਰ 29 ਤੇ 35 ਨੰਬਰ ਵਿੱਚ ਵੀ ਸਫਾਈ ਅਭਿਆਨ ਚਲਾਇਆ ਗਿਆ ਸੀ ਤੇ ਹੁਣ 33 ਨੰਬਰ ਦੀ ਵਾਰੀ ਹੈ | ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਇਸ ਮੁਹਿੰਮ ਦੀ ਮਾਨੀਟਰਿੰਗ ਕਰਨ ਦਾ ਵੀ ਫੈਸਲਾ ਲਿਆ ਹੈ, ਜਿਸ ਨਾਲ ਅੱਗੋਂ ਵੀ ਸਫਾਈ ਵਿਵਸਥਾ ਜਾਰੀ ਰਹੇਗੀ ਤਾਂ ਜੋ ਹਲਕਾ ਦੱਖਣੀ ਸੋਹਣਾ ਤੇ ਵਧੀਆ ਨਜ਼ਰ ਆਏ| ਇਸ ਦੌਰਾਨ ਆਮ ਆਦਮੀ ਪਾਰਟੀ ਹਲਕਾ ਲੁਧਿਆਣਾ ਦੱਖਣੀ ਦੇ ਸਾਰੇ ਅਹੁਦੇਦਾਰਾਂ ਅਤੇ ਵਲੰਟੀਅਰ ਸਾਹਿਬਾਨ ਵੀ ਸ਼ਾਮਿਲ ਰਹੇ। ਇਸ ਦੌਰਾਨ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਕੂੜਾ ਰਹਿਤ ਬਣਾਉਣ ਲਈ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਮ -ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ- ਹੈ | ਜਿਸ ਦੀ ਸ਼ੁਰੂਆਤ ਵਾਰਡ ਨੰਬਰ-31, ਗਿਆਸਪੁਰਾ ਫਲੈਟਾਂ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੁਹਿੰਮ ਤਹਿਤ ਲੋਕ ਆਪਣੇ ਘਰਾਂ ਦੀਆਂ ਅਣਉਪਯੋਗੀ ਚੀਜ਼ਾਂ ਨੂੰ -Reduce, Reuse, Recycle- (3R) ਦੇ ਸੈਂਟਰ ਵਿੱਚ ਦੇ ਸਕਦੇ ਹਨ | ਜਿਸ ਵਿਚ ਲੋਕ ਆਪਣੇ ਪੁਰਾਣੇ ਕੱਪੜੇ, ਖਿਡੌਣੇ, ਪੁਰਾਣਾ ਫਰਨੀਚਰ ਅਤੇ ਪੁਰਾਣੀਆਂ ਕਿਤਾਬਾਂ ਆਦਿ ਦੇ ਸਕਦੇ ਹਨ | ਇਸਦੇ ਨਾਲ ਕੂੜਾ ਵੀ ਘਟੇਗਾ ਅਤੇ ਚੀਜ਼ਾਂ ਦੀ ਮੁੜ ਵਰਤੋਂ ਵੀ ਕੀਤੀ ਜਾ ਸਕੇਗੀ | ਇਸ ਤੋ ਇਲਾਵਾ ਉਨ੍ਹਾਂ ਵੱਲੋਂ ਸਾਰੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੂੰ ਵੀ ਆਪਣੇ-ਆਪਣੇ ਇਲਾਕੇ ਵਿੱਚ ਇਸ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ। ਹਲਕੇ ਦੇ ਲੋਕ ਵਿਧਾਇਕ ਛੀਨਾ ਦੁਆਰਾ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਤੋਂ ਬਹੁਤ ਸੰਤੁਸ਼ਟ ਹਨ ਅਤੇ ਉਨ੍ਹਾਂ ਵੱਲੋਂ ਉੱਚ ਪੱਧਰ ਤੇ ਸ਼ਲਾਘਾ ਵੀ ਕੀਤੀ ਜਾ ਰਹੀ ਹੈ।

Mla-Rajinderpal-Kaur-Chhina-Started-The-Cleanliness-Drive-In-The-Constituency



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB