Mla-Kulwant-Singh-Sidhu-Inaugurated-The-Construction-Works-Of-15-Roads-Of-Dugri-Phase-1

ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਦੁੱਗਰੀ ਫੇਸ-1 ਦੀਆਂ 15 ਸੜਕਾਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਕਿਹਾ! ਇਹਨਾਂ 15 ਸੜਕਾਂ ਦੇ ਮੁੜ ਨਿਰਮਾਣ ਤੇ 49 ਲੱਖ, 7 ਹਜ਼ਾਰ ਰੁਪਏ ਦੀ ਲਾਗਤ ਆਵੇਗੀ

Jun7,2023 | Meenu Galhotra | Ludhiana

-ਧਾਂਦਰਾ ਰੋਡ ਬਣਨ ਦਾ ਕੰਮ ਵੀ ਉਦਘਾਟਨ ਕਰਕੇ ਬੜੀ ਜਲਦੀ ਸ਼ੁਰੂ ਕਰਵਾਇਆ ਜਾਵੇਗਾ : ਵਿਧਾਇਕ ਸਿੱਧੂ     - ਕਿਹਾ! ਸੂਬਾ ਸਰਕਾਰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਰਵ-ਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ                            ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਨੇ ਦੁੱਗਰੀ ਅਰਬਨ ਅਸਟੇਟ ਫੇਸ-1 ਦੀ ਲੇਬਰ ਕਲੋਨੀ ਅਤੇ 200 ਗਜ, 250 ਗਜ ਅਤੇ 300 ਗਜ ਬਲਾਕ ਦੀਆਂ 15 ਸੜਕਾਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ। ਇਹਨਾਂ ਸੜਕਾਂ ਦੇ ਮੁੜ ਨਿਰਮਾਣ ਤੇ 49 ਲੱਖ, 7 ਹਜ਼ਾਰ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਉਹਨਾਂ ਦੇ ਨਾਲ ਚੇਅਰਮੈਨ ਜਿ਼ਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਸ੍ਰੀ ਸ਼ਰਨ ਪਾਲ ਸਿੰਘ ਮੱਕੜ ਵੀ ਹਾਜ਼ਰ ਸਨ। ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਸ੍ਰੀ ਭਗਵੰਤ ਸਿੰਘ ਮਾਨ ਦੀ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸਮੁੱਚੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੇਵਲ ਸਰਵ-ਪੱਖੀ ਵਿਕਾਸ ਦੇ ਕੰਮ ਹੀ ਹੋ ਰਹੇ ਹਨ। ਉਹਨਾਂ ਕਿਹਾ ਮੈ ਧੰਨਵਾਦੀ ਹਾਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦਾ ਜਿਨ੍ਹਾਂ ਨੇ ਵਿਕਾਸ ਦੇ ਕੰਮਾਂ ਲਈ ਕਿਸੇ ਤਰ੍ਹਾਂ ਦੇ ਫੰਡਜ ਦੀ ਕੋਈ ਕਮੀ ਨਹੀਂ ਆਉਣ ਦਿੰਦੇ। ਉਹਨਾਂ ਦੁੱਗਰੀ ਅਰਬਨ ਅਸਟੇਟ ਫੇਸ-1 ਦੀ ਅਰਬਨ ਅਸਟੇਟ ਵੈਲਫੇਅਰ ਕੌਸਲ ਦੇ ਮੈਂਬਰਾਂ ਅਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਕਿਹਾ ਕਿ ਇਹ ਸੜਕਾਂ ਤੁਹਾਡੇ ਦਿੱਤੇ ਹੋਏ ਟੈਕਸ ਦੇ ਰੁਪਾਇਆ ਵਿੱਚੋਂ ਹੀ ਬਣਦੀਆਂ ਹਨ, ਇਸ ਲਈ ਉਹ ਆਪਣੀ ਨਿਗਰਾਨੀ ਹੇਠ ਹੀ ਇਹਨਾਂ ਸੜਕਾਂ ਦਾ ਨਿਰਮਾਣ ਕਰਵਾਉਣ ਅਤੇ ਬਾਅਦ ਵਿੱਚ ਇਹਨਾਂ ਸੜਕਾਂ ਦੀ ਸਾਂਭ ਸੰਭਾਲ ਰੱਖਣ ਦੀ ਜਿੰਮੇਵਾਰੀ ਵੀ ਨਿਭਾਉਣ। ਇਸ ਮੌਕੇ ਉਹਨਾਂ ਨੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਇਹਨਾਂ ਸੜਕਾਂ ਦੇ ਨਿਰਮਾਣ ਕਾਰਜ਼ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤੇ ਜਾਣ। ਉਨ੍ਹਾ ਕਿਹਾ ਕਿ ਸੜ੍ਹਕਾਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲ ਮਟੀਰੀਅਲ ਵਿੱਚ ਕੋਈ ਖਾਮੀ ਨਹੀਂ ਹੋਣੀ ਚਾਹੀਦੀ, ਬੇਨਿਯਮੀ ਪਾਏ ਜਾਣ `ਤੇ ਸਬੰਧਤ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ੍ਰੀ ਸਿੱਧੂ ਨੇ ਕਿਹਾ ਕਿ ਦੁੱਗਰੀ ਅਰਬਨ ਅਸਟੇਟ ਫੇਸ-1 ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਹੋਈਆਂ ਸੜਕਾਂ ਤੋਂ ਪ੍ਰੇਸ਼ਾਨ ਸਨ ਅਤੇ ਇਹਨਾਂ ਸੜਕਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਉਹਨਾਂ ਕਿਹਾ ਕਿ ਇਹਨਾਂ ਸੜਕਾਂ ਦੇ ਨਿਰਮਾਣ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਹਨਾਂ ਅੱਗੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਦੁੱਗਰੀ ਅਰਬਨ ਅਸਟੇਟ ਫੇਜ਼-1 ਦੇ ਇਲਾਕਾ ਨਿਵਾਸੀਆਂ ਤੋਂ ਪਾਸਾ ਵੱਟਣ ਕਰਕੇ ਇਹਨਾਂ ਸੜਕਾਂ ਦਾ ਨਿਰਮਾਣ ਨਾ ਹੋ ਸਕਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਸ ਦੇ ਤਹਿਤ ਹੁਣ ਹਰ ਗਲੀ ਮੁਹੱਲੇ ਦੀਆਂ ਸੜ੍ਹਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਲਕਾ ਆਤਮ ਨਗਰ ਦੇ ਵਸਨੀਕਾਂ ਵੱਲੋਂ ਫਤਵਾ ਜਾਰੀ ਕਰਕੇ ਉਨ੍ਹਾ ਨੂੰ ਸੇਵਾ ਕਰਨ ਦਾ ਮੌਕਾ ਬਖ਼ਸਿਆ ਹੈ ਜਿਸ ਨੂੰ ਉਹ ਅਜਾਂਈ ਨਹੀਂ ਜਾਣ ਦੇਣਗੇ। ਵਿਧਾਇਕ ਸਿੱਧੂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਧਾਂਦਰਾ ਰੋਡ ਬਣਨ ਦਾ ਕੰਮ ਵੀ ਉਦਘਾਟਨ ਕਰਕੇ ਬੜੀ ਜਲਦੀ ਸ਼ੁਰੂ ਕਰਵਾਇਆ ਜਾਵੇਗਾ, ਜਿਸ ਦੀ ਗਰਾਂਟ ਲੋਕ ਨਿਰਮਾਣ ਵਿਭਾਗ ਨੂੰ ਜਲਦ ਹੀ ਜ਼ਾਰੀ ਹੋ ਜਾਵੇਗੀ। ਉਹਨਾਂ ਵਿਕਾਸ ਕਾਰਜਾਂ ਦੀ ਚਰਚਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਟੀਚਾ ਸੂਬੇ ਖਾਸ ਕਰਕੇ ਵਿਧਾਨ ਸਭਾ ਹਲਕਾ ਆਤਮ ਨਗਰ ਦਾ ਬਹੁਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਆਪਣੇ ਵਲੋਂ ਤਿਆਰ ਕੀਤੀਆਂ ਵਿਕਾਸ ਲਈ ਭਵਿੱਖ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਆਤਮ ਨਗਰ ਨੂੰ ਹਰ ਪੱਖੋਂ ਮੋਹਰੀ ਹਲਕਾ ਬਣਾਇਆ ਜਾਵੇਗਾ। ਅਰਬਨ ਅਸਟੇਟ ਵੈਲਫੇਅਰ ਕੌਸਲ ਦੁੱਗਰੀ ਫੇਸ-1 ਦੇ ਸਰਪ੍ਰਸਤ ਡਾ. ਹਰਬੰਸ ਸਿੰਘ ਗਰੇਵਾਲ, ਚੇਅਰਮੈਨ ਐਡਵੋਕੇਟ ਸ੍ਰੀ ਕ੍ਰਿਪਾਲ ਸਿੰਘ ਕਾਲੜਾ, ਪ੍ਰਧਾਨ ਸ੍ਰੀ ਰਾਜ ਕੁਮਾਰ ਸ਼ਰਮਾ, ਸੈਕਟਰੀ ਸ੍ਰੀ ਹਰਵਿੰਦਰ ਸਿੰਘ ਬੱਗਾ, ਸੈਕਟਰੀ ਸ੍ਰੀ ਮਿੰਟੂ ਸਧਾਨਾ ਅਤੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਦੁੱਗਰੀ ਅਰਬਨ ਅਸਟੇਟ ਫੇਸ-1 ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਹੋਈਆਂ ਸੜਕਾਂ ਤੋਂ ਪ੍ਰੇਸ਼ਾਨ ਸਨ ਅਤੇ ਇਹਨਾਂ ਸੜਕਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਸੀ। ਉਹਨਾਂ ਕਿਹਾ ਕਿ ਇਹਨਾਂ ਸੜਕਾਂ ਦਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਵੱਲੋਂ ਮੁੜ ਨਿਰਮਾਣ ਸ਼ੁਰੂ ਕਰਵਾਉਣ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ, ਜਿਸ ਤੇ ਉਹਨਾਂ ਹਲਕਾ ਆਤਮ ਨਗਰ ਦੇ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਅਰਬਨ ਅਸਟੇਟ ਵੈਲਫੇਅਰ ਕੌਸਲ ਦੁੱਗਰੀ ਫੇਸ-1 ਦੇ ਸਰਪ੍ਰਸਤ ਡਾ. ਹਰਬੰਸ ਸਿੰਘ ਗਰੇਵਾਲ, ਚੇਅਰਮੈਨ ਐਡਵੋਕੇਟ ਸ੍ਰੀ ਕ੍ਰਿਪਾਲ ਸਿੰਘ ਕਾਲੜਾ, ਪ੍ਰਧਾਨ ਸ੍ਰੀ ਰਾਜ ਕੁਮਾਰ ਸ਼ਰਮਾ, ਸੈਕਟਰੀ ਸ੍ਰੀ ਹਰਵਿੰਦਰ ਸਿੰਘ ਬੱਗਾ, ਸੈਕਟਰੀ ਸ੍ਰੀ ਮਿੰਟੂ ਸਧਾਨਾ, ਪੰਜਾਬੀ ਗਾਇਕ ਸ੍ਰੀ ਜਸਵੰਤ ਸੰਦੀਲਾ, ਨਗਰ ਨਿਗਮ ਦੇ ਐਸ.ਡੀ.ੳ ਸ੍ਰੀ ਕਰਨਵੀਰ ਸਿੰਘ ਅਤੇ ਜੇ.ਈ ਸ੍ਰੀ ਰੁਪਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ

Mla-Kulwant-Singh-Sidhu-Inaugurated-The-Construction-Works-Of-15-Roads-Of-Dugri-Phase-1


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com