Pau-Trained-About-Bitter-Grains

ਪੀ.ਏ.ਯੂ. ਨੇ ਖਰ੍ਹਵੇਂ ਅਨਾਜਾਂ ਬਾਰੇ ਸਿਖਲਾਈ ਦਿੱਤੀ

Jun19,2023 | Narinder Kumar | Ludhiana

ਬੀਤੇ ਦਿਨੀਂ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਵੱਦੀ ਕਲਾਂ ਵਿੱਚ ਮੋਟੇ ਅਨਾਜਾਂ ਦਾ ਪੋਸ਼ਣ ਸੰਬੰਧੀ ਮਹੱਤਵ ਅਤੇ ਪੰਜਾਬੀ ਪਕਵਾਨਾਂ ਵਿੱਚ ਖਰ੍ਹਵੇਂ ਅਨਾਜਾਂ ਦੀ ਵਰਤੋਂ ਵਿਸ਼ੇ ਤੇ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ | ਇਹ ਸਮਾਗਮ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਸ਼੍ਰੀ ਅੰਨਾ ਗ੍ਰਾਮ ਪੋ੍ਰਗਰਾਮ ਅਧੀਨ ਕਰਵਾਇਆ ਗਿਆ | ਇਸ ਸਿਖਲਾਈ ਦਾ ਲਾਭ ਲੈਣ ਲਈ 20 ਕਿਸਾਨ ਬੀਬੀਆਂ ਸ਼ਾਮਿਲ ਹੋਈਆਂ | ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਮਾਹਿਰ ਡਾ. ਰੇਨੂੰਕਾ ਅਗਰਵਾਲ ਨੇ ਸਿਖਲਾਈ ਵਿੱਚ ਭਾਗ ਲੈਣ ਵਾਲੀਆਂ ਬੀਬੀਆਂ ਨੂੰ ਦੱਸਿਆ ਕਿ ਸਾਲ 2023 ਨੂੰ ਖਰ੍ਹਵੇਂ ਅਨਾਜਾਂ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ | ਉਹਨਾਂ ਦੱਸਿਆ ਕਿ ਸਾਡੇ ਭੋਜਨ ਵਿੱਚ ਪੋਸ਼ਣ ਦੀ ਪੂਰਤੀ ਲਈ ਖਰ੍ਹਵੇਂ ਅਨਾਜਾਂ ਦੀ ਵਰਤੋਂ ਦਾ ਵਿਸ਼ੇਸ਼ ਮਹੱਤਵ ਹੈ | ਉਹਨਾਂ ਨੇ ਕਿਸਾਨ ਬੀਬੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੀ ਅਤੇ ਪਰਿਵਾਰ ਦੀ ਰੋਜ਼ਾਨਾਂ ਖੁਰਾਕ ਵਿੱਚ ਖਰ੍ਹਵੇਂ ਅਨਾਜਾਂ ਨੂੰ ਸ਼ਾਮਿਲ ਕਰਨ ਅਤੇ ਨਾਲ ਹੀ ਪੰਜਾਬੀ ਦੇ ਪਕਵਾਨਾਂ ਵਿੱਚ ਖਰ੍ਹਵੇਂ ਅਨਾਜਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ | ਭਾਗ ਲੈਣ ਵਾਲੀਆਂ ਕਿਸਾਨ ਬੀਬੀਆਂ ਨੇ ਇਸ ਸਿਖਲਾਈ ਪ੍ਰੋਗਰਾਮ ਤੋਂ ਬੇਹੱਦ ਲਾਭ ਲਿਆ ਅਤੇ ਉਹਨਾਂ ਨੇ ਪਰਿਵਾਰ ਲਈ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਵਿੱਚ ਖਰ੍ਹਵੇਂ ਅਨਾਜਾਂ ਦੀ ਹਿੱਸੇਦਾਰੀ ਵਧਾਉਣ ਦੀ ਗੱਲ ਕੀਤੀ | 

Pau-Trained-About-Bitter-Grains



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB