ਜੂਨ ਮਹੀਨੇ ਚ ਵੱਧ ਰਹੀ ਗਰਮੀ ਨੂੰ ਮੁੱਖ ਰੱਖਦਿਆਂ ਹਰ ਸਾਲ ਦੇ ਵਾਂਗ ਗਰਮੀਆਂ ਦੀਆਂ ਛੁੱਟੀਆਂ ਲਈ ਲੁਧਿਆਣਾ ਦੀਆਂ ਸਾਰੀਆਂ ਤਰਪਾਲ਼ਾਂ ਦੀਆਂ ਦੁਕਾਨਾਂ 24 ਜੂਨ ਦਿਨ ਅਨੁਵਾਦ ਅਤੇ 25 ਜੂਨ ਦਿਨ ਐਤਵਾਰ ਮੁਕੰਮਲ ਬੰਦ ਰਹਿਣਗੀਆਂ। ਉਕਤ ਜਾਣਕਾਰੀ ਲੁਧਿਆਣਾ ਹੋਲਸੇਲ ਅਤੇ ਰਿਟੇਲ ਤਰਪਾਲ਼ ਐਸੋਸਿਏਸ਼ਨ ਦੇ ਪ੍ਰਧਾਨ ਚੰਦਰਕਾਂਤ ਚੱਢਾ ਨੇ ਪ੍ਰੈਸਨੋਟ ਜਾਰੀ ਕਰਕੇ ਵਿਸ਼ੇਸ਼ ਤੌਰ ਤੇ ਦਿੱਤੀ। ਚੰਦਰਕਾਂਤ ਚੱਢਾ ਨੇ ਦੱਸਿਆ ਕਿ 24 ਤੇ 25 ਜੂਨ ਦੋ ਦਿਨ ਲਈ ਲੁਧਿਆਣਾ ਦੀਆਂ ਤਮਾਮ ਤਰਪਾਲ਼ਾਂ ਦੀਆਂ ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ ਉਥੇ ਹੀ ਚੱਢਾ ਨੇ ਦੱਸਿਆ ਕਿ ਐਸੋਸਿਏਸ਼ਨ ਵੱਲੋਂ ਹਰ ਮਹੀਨੇ ਦੇ ਆਖਿਰੀ ਐਤਵਾਰ ਨੂੰ ਵੀ ਦੁਕਾਨਾਂ ਬੰਦ ਰੱਖਣ ਦਾ ਫੈਂਸਲਾ ਪਹਿਲਾ ਹੀ ਲਿਆ ਗਿਆ ਹੈ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)