ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਪਿੰਕ ਅਵੇਨਿਊ ਬਾੜੇਵਾਲ ਸਥਿਤ ਕਾਇਆ ਯੋਗ ਵਿੱਚ ਯੋਗ ਮਹਾਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਯੋਗਾਚਾਰਿਆ ਸਾਵਨ ਚੋਧਰੀ ਤੇ ਕਾਇਆ ਯੋਗ ਦੀ ਐਮ.ਡੀ ਬਿੰਦੂ ਜੈਨ ਨੇ ਇਥੇ ਉਪਸਥਿਤ ਕਾਇਆ ਯੋਗ ਪਰਿਵਾਰ ਦੇ ਮੈਂਬਰਾਂ ਨੂੰ ਯੋਗ ਆਯੂਰਵੈਦ ਆਸਨ ਅਤੇ ਪ੍ਰਣਾਯਾਮ ਦੇ ਮਹੱਤਵ ਨੂੰ ਦਸਦੇ ਹੋਏ ਯੋਗ ਨਾਲ ਜੁੜਨ ਲਈ ਪ੍ਰੋਤਸਾਹਿਤ ਕੀਤਾ। ਯੋਗਾਚਾਰਿਆ ਸਾਵਨ ਚੌਧਰੀ ਨੇ ਸਾਰਿਆਂ ਨੂੰ ਯੋਗੀ ਬਣੋ ਅਤੇ ਉਪਯੋਗੀ ਬਣੋ - ਦਾ ਮੰਤਰ ਦੱਸਿਆ। ਇਸ ਮੌਕੇ ਤੇ ਸੰਦੀਪ ਜੈਨ, ਹਿਮਾਨੀ ਧੀਰ, ਅਨੂੰ ਖੰਨਾ, ਧਰਿਤੀ ਰਾਜਪੂਤ, ਬਿੰਦੀਆਂ ਟੱਕਰ ਤੋਂ ਹੋਰ ਵੀ ਮੈਂਬਰਾਂ ਨੇ ਯੋਗ ਕੀਤਾ ਤੇ ਆਜੀਵਨ ਯੋਗ ਨਾਲ ਜੁੜਨ ਦਾ ਸਕੰਲਪ ਕੀਤਾ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)