ਬੱਗਾ ਨੇ ਗਰਮੀ ਦੇ ਮੌਸਮ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਲਈ ਦੋ ਮੋਬਾਈਲ ਟਰਾਂਸਫਾਰਮਰ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਵਿਧਾਇਕ ਚੌ. ਮਦਨ ਲਾਲ ਬੱਗਾ ਨੇ ਵਿਧਾਨ ਸਭਾ ਉਤਰੀ ’ਚ ਗਰਮੀ ਦੇ ਮੌਸਮ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਲਈ ਦੋ ਮੋਬਾਈਲ ਟਰਾਂਸਫਾਰਮਰ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲੁਧਿਆਣਾ ਦੇ ਚੀਫ ਇੰਜੀਨੀਅਰ ਇੰਦਰਪਾਲ ਸਿੰਘ ਵੀ ਮੌਜੂਦ ਸਨ। ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ 315 ਕੇ.ਵੀ.ਏ ਮੋਬਾਈਲ ਟਰਾਂਸਫਾਰਮਰ ਵਾਹਨਾਂ ਦੀ ਮਦਦ ਨਾਲ ਉੱਤਰੀ ਵਿਧਾਨ ਸਭਾ ਦੇ ਕਿਸੇ ਵੀ ਖੇਤਰ ਵਿੱਚ ਟਰਾਂਸਫਾਰਮਰ ਖਰਾਬ ਹੋਣ ਦੀ ਸੂਰਤ ਵਿੱਚ ਤੁਰੰਤ ਬਿਜਲੀ ਸਪਲਾਈ ਮੁਹੱਇਆ ਕਰਵਾਈ ਜਾਵੇਗੀ। ਬੱਗਾ ਦੀ ਅਗਵਾਈ ਹੇਠ ਉਕਤ ਮੋਬਾਈਲ ਟਰਾਂਸਫਾਰਮਰ ਸੇਵਾ ਸ਼ੁਰੂ ਕਰਨ ਵਾਲਾ ਵਿਧਾਨ ਸਭਾ ਉੱਤਰੀ ਪੰਜਾਬ ਦਾ ਪਹਿਲਾ ਹਲਕਾ ਹੈ। ਸਲੇਮ ਟਾਬਰੀ ਦੇ ਸੀਨੀਅਰ ਸਿਟੀਜ਼ਨ ਹੋਮ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੱਗਾ ਨੇ ਵਿਧਾਨ ਸਭਾ ਉੱਤਰੀ ’ ਚ ਆਪਣੇ ਕਾਰਜਕਾਲ ਦੌਰਾਨ 75 ਤੋਂ ਵੱਧ ਟਰਾਂਸਫਾਰਮਰ ਬਦਲਵਾਉਣ, ਸੈਂਕੜੇ ਘਰਾਂ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਸਰਕਾਰੀ ਖਰਚੇ ’ਤੇ ਹਟਾਉਣ ਦੇ ਨਾਲ-ਨਾਲ ਹੀ ਹਰ ਗਲੀ ਅਤੇ ਮੁਹੱਲੇ ਵਿੱਚ ਲਟਕਦੀਆਂ ਬਿਜਲੀ ਦੀਆਂ ਤਾਰਾਂ ਦਾ ਖੁੱਦ ਨੋਟਿਸ ਲੈ ਕੇ ਤਾਰਾਂ ਦੇ ਜਾਲ ਨੂੰ ਹਟਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨਿਰਵਿਘਨ ਬਿਜਲੀ ਸਪਲਾਈ ਲਈ ਦੋ ਮੋਬਾਈਲ ਟਰਾਂਸਫਾਰਮਰ ਵਾਹਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਲੋਡ ਵਧਣ ਕਾਰਨ ਅਕਸਰ ਟਰਾਂਸਫਾਰਮਰ ਖਰਾਬ ਹੋ ਜਾਂਦੇ ਹਨ। ਜਿਵੇਂ ਹੀ ਕਿਸੇ ਇਲਾਕੇ ਵਿੱਚ ਟਰਾਂਸਫਾਰਮਰ ਫੇਲ ਹੋਵੇਗਾ ਤੁਰੰਤ ਮੋਬਾਈਲ ਟਰਾਂਸਫਾਰਮਰ ਗੱਡੀ ਉੱਥੇ ਪਹੁੰਚ ਜਾਵੇਗੀ। ਪਹਿਲੇ ਪੜਾਅ ਵਿੱਚ ਦੋ ਵਾਹਨ ਸ਼ੁਰੂ ਕੀਤੇ ਗਏ ਹਨ। ਜਲਦੀ ਹੀ ਅਜਿਹੇ ਹੋਰ ਮੋਬਾਈਲ ਟਰਾਂਸਫਾਰਮਰ ਵਾਹਨ ਵੀ ਉਪਲਬਧ ਕਰਵਾਏ ਜਾਣਗੇ। ਪੰਜਾਬ ਵਿੱਚ 70 ਸਾਲ ਤੱਕ ਸੱਤਾ ਵਿੱਚ ਰਹੇ ਲੋਕਾਂ ਨੇ ਵਕਾਸ ਦੀਆਂ ਯੋਜਨਾਵਾਂ ਨੂੰ ਸੁਪਨਿਆਂ ਦੀ ਸੋਚ ਤੱਕ ਹੀ ਸੀਮਤ ਰੱਖਿਆ। ਪਰ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਵਿੱਚ ਉਹਨਾਂ (ਬੱਗਾ) ਅਪਣੇ ਇੱਕ ਸਾਲ ਦੇ ਵਿਧਾਇਕ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਹਰ ਬੁਨਿਆਦੀ ਸਹੂਲਤ ਨੂੰ ਵਿਧਾਨਸਭਾ ਉਤਰੀਂ ਦੇ ਲੋਕਾਂ ਦੇ ਘਰ-ਘਰ ਤੱਕ ਪਹੁੰਚਾ ਕੇ ਵਿਕਾਸ ਕੀ ਹੈ? ਵਿਕਾਸ ਕਿਵੇਂ ਹੁੰਦਾ ਹੈ ਹਕੀਕਤ ਵਿੱਚ ਕਰ ਵਿਖਾਇਆ । ਵਿਕਾਸ ਦਾ ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਇਸ ਮੌਕੇ ਪਾਵਰਕਾਮ ਦੇ ਅਧਿਕਾਰੀ ਅਤੇ ਸਮੂਹ ਇਲਾਕਾ ਨਿਵਾਸੀ ਵੀ ਹਾਜ਼ਰ ਸਨ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)