ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਖੇਤੀ ਆਧਾਰਿਤ ਉਦਯੋਗ ਸਥਾਪਿਤ ਕਰਨ ਬਾਰੇ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੋਰਸ ਵਿੱਚ ਲਗਭਗ 27 ਸਿਖਿਆਰਥੀਆਂ ਨੇ ਭਾਗ ਲਿਆ| ਉਹਨਾਂ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਕੋਰਸ ਦਾ ਮੁੱਖ ਮੰਤਵ ਹੈ ਕਿਸਾਨ ਵੀਰ ਖੇਤੀ ਦੇ ਨਾਲ ਨਾਲ ਛੋਟੇ ਉਦਯੋਗ ਸਥਾਪਿਤ ਕਰਕੇ ਫਸਲਾਂ ਦੀ ਪ੍ਰੋਸੈਸਿੰਗ ਕਰਨ ਅਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ| ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਦੱਸਿਆ ਕਿ ਇਹ ਕੋਰਸ ਛੋਟੇ ਪੱਧਰ ਤੇ ਉਦਯੋਗ ਸਥਾਪਿਤ ਕਰਨ ਲਈ ਸਹਾਈ ਸਿੱਧ ਹੁੰਦਾ ਹੈ| ਇਸ ਕੋਰਸ ਵਿੱਚ ਡਾ. ਤਰਸੇਮ ਚੰਦ ਨੇ ਪੰਜਾਬ ਰਾਜ ਵਿੱਚ ਖੇਤੀ ਆਧਾਰਿਤ ਧੰਦਿਆਂ ਦੀ ਮਹਤੱਤਾ ਬਾਰੇ, ਹਲਦੀ ਅਤੇ ਮਿਰਚਾਂ ਤਿਆਰ ਕਰਨ ਲਈ ਮਸ਼ੀਨਰੀ ਬਾਰੇ, ਡਾ. ਗੁਰਵੀਰ ਕੌਰ ਨੇ ਖੇਤੀ ਆਧਾਰਿਤ ਕਾਰਖਾਨਿਆਂ ਬਾਰੇ, ਡਾ. ਐਮ.ਐਸ. ਆਲਮ ਨੇ ਖੇਤੀ ਆਧਾਰਿਤ ਕਾਰਖਾਨਿਆਂ ਦੀ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਬਾਰੇ, ਡਾ. ਸੰਧਿਆ ਸਿੰਘ ਨੇ ਝੋਨੇ ਦੀ ਪ੍ਰੋਸੈਸਿੰਗ ਅਤੇ ਤੇਲ ਬੀਜਾਂ ਦੀ ਪ੍ਰੋਸੈਸਿੰਗ ਅਤੇ ਮਸ਼ੀਨਰੀ ਬਾਰੇ, ਡਾ. ਸਤੀਸ਼ ਕੁਮਾਰ ਨੇ ਬੀਜਾਂ ਦੀ ਪ੍ਰੋਸੈਸਿੰਗ ਅਤੇ ਮਸ਼ੀਨਰੀ ਬਾਰੇ, ਡਾ. ਮਨਿੰਦਰ ਕੌਰ ਨੇ ਸ਼ਹਿਦ ਦੀ ਪ੍ਰੋਸੈਸਿੰਗ ਅਤੇ ਖੁੰਬਾਂ ਦੀ ਪ੍ਰੋਸੈਸਿੰਗ ਅਤੇ ਮਸ਼ੀਨਰੀ ਬਾਰੇ, ਡਾ. ਮਹੇਸ਼ ਕੁਮਾਰ ਨੇ ਪੋਲਟਰੀ ਅਤੇ ਡੈਅਰੀ ਫੀਡ ਤਕਨੀਕਾਂ ਬਾਰੇ ਅਤੇ ਗੁੜ, ਖੰਡਸਾਰੀ ਦੀ ਪ੍ਰੋਸੈਸਿੰਗ ਅਤੇ ਮਸ਼ੀਨਰੀ ਬਾਰੇ, ਡਾ. ਗਗਨਦੀਪ ਕੌਰ ਨੇ ਖੁੰਬਾਂ ਦੀ ਕਾਸ਼ਤ ਬਾਰੇ,ਇੰਜ. ਰੋਹਿਤ ਕੁਮਾਰ ਨੇ ਕਣਕ ਦੀ ਪ੍ਰੋਸੈਸਿੰਗ ਬਾਰੇ, ਡਾ. ਪ੍ਰੀਤਇੰਦਰ ਕੌਰ ਨੇ ਛੋਟੇ ਪੱਧਰ ਤੇ ਆਲੂਆਂ ਦੀ ਪ੍ਰੋਸੈਸਿੰਗ ਬਾਰੇ, ਡਾ ਖੁਸ਼ਦੀਪ ਧਰਨੀ ਨੇ ਖੇਤੀ ਬਿਜਨਸ ਲਈ ਉੱਦਮੀਕਰਨ ਬਾਰੇ, ਡਾ. ਮਨਪ੍ਰੀਤ ਕੌਰ ਸੈਣੀ ਨੇ ਦਾਣਿਆਂ ਦੀ ਸਟੋਰੇਜ ਬਾਰੇ, ਡਾ. ਸਜੀਵ ਰਤਨ ਸ਼ਰਮਾ ਨੇ ਤੁੜਾਈ ਤੋਂ ਬਾਅਦ ਫਲਾਂ ਅਤੇ ਸਬਜੀਆਂ ਦੀ ਸਾਂਭ-ਸੰਭਾਲ ਕਰਨ ਬਾਰੇ, ਡਾ. ਮਨਮੀਤ ਮਾਨਵ ਨੇ ਕੁਆਲਟੀ ਕੰਟਰੋਲ ਅਤੇ ਐਗਮਾਰਕ ਸਹੂਲਤਾਂ ਬਾਰੇ, ਡਾ. ਸਤੀਸ਼ ਕੁਮਾਰ ਗੁਪਤਾ ਨੇ ਪਿਆਜਾਂ ਦੀ ਪ੍ਰੋਸੈਸਿੰਗ ਬਾਰੇ, ਡਾ. ਗਗਨਦੀਪ ਕੌਰ ਨੇ ਮੈਂਥਾ ਪ੍ਰੋਸੈਸਿੰਗ ਕਰਨ ਬਾਰੇ, ਅਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸ਼੍ਰੀ ਕੇ. ਐਸ. ਗਿੱਲ, ਸੀਨੀਅਰ ਮੈਨੇਜਰ, ਰਾਸ਼ਟਰੀਕ੍ਰਿਤ ਬੈਂਕ (ਰਿਟਾ.) ਨੇ ਖੇਤੀ ਆਧਾਰਿਤ ਧੰਦਿਆਂ ਲਈ ਪ੍ਰੋਜੈਕਟ ਤਿਆਰ ਕਰਨਾ ਅਤੇ ਰਾਸ਼ਟਰੀਕ੍ਰਿਤ ਬੈਕਾਂ ਤੋਂ ਕਰਜਾ ਸਹੂਲਤ ਲੈਣ ਬਾਰੇ ਵਿਸ਼ਿਆਂ ਉੱਪਰ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ| ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਡਾ ਮਨਿੰਦਰ ਕੌਰ ਅਤੇ ਡਾ. ਰੋਹਿਤ ਸ਼ਰਮਾ ਨੇ ਪਿੰਡ ਲੱਖੋਵਾਲ, ਜਿਲ੍ਹਾ ਲੁਧਿਆਣਾ ਵਿਖੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਗਿਆਨਵਰਧਕ ਦੌਰਾ ਵੀ ਕਰਵਾਇਆ| ਅੰਤ ਵਿੱਚ ਸ਼੍ਰੀਮਤੀ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ|
Pau-Conducted-A-Five-day-Training-On-Setting-Up-Agro-based-Industries
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)