Pau-Food-And-Nutrition-Department-Of-Airforce-Center-Halwara-Spread-Awareness-About-Nutrition

ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਏਅਰਫੋਰਸ ਕੇਂਦਰ ਹਲਵਾਰਾ ਵਿੱਚ ਪੋਸ਼ਣ ਸੰਬੰਧੀ ਜਾਗਰੂਕਤਾ ਫੈਲਾਈ

Jul13,2023 | Muneesh Targotra | Ludhiana

ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਹਲਵਾਰਾ ਦੇ ਏਅਰ ਫੋਰਸ ਫੈਮਿਲੀਜ਼ ਵੈਲਫੇਅਰ ਐਸੋਸੀਏਸਨ ਦੇ ਸਹਿਯੋਗ ਨਾਲ ਬੀਤੇ ਦਿਨੀਂ ਦੋ ਰੋਜ਼ਾ ਕੈਂਪ ਲਗਾਇਆ | ਇਹ ਕੈਂਪ ਏਅਰਫੋਰਸ ਕੇਂਦਰ ਹਲਵਾਰਾ ਵਿੱਚ ਲਾਇਆ ਗਿਆ ਅਤੇ ਇਸਦਾ ਔਰਤਾਂ ਵਿੱਚ ਚੰਗੀ ਸਿਹਤ ਅਤੇ ਪੋਸ਼ਣ ਦੇ ਨਾਲ ਉਸਾਰੂ ਜੀਵਨ ਸ਼ੈਲੀ ਦਾ ਪਸਾਰ ਕਰਨਾ ਸੀ |   ਨਿਊਟ੍ਰੀਸ਼ਨ ਅਤੇ ਡਾਇਟੈਟਿਕਸ ਵਿੱਚ ਬੀ ਐੱਸ ਆਨਰਜ਼ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਨੇ ਡਾ. ਸ਼ਰੂਤੀ ਜੈਨ, ਡਾ. ਧਾਰਾ ਜੈਨ ਅਤੇ ਕੁਮਾਰੀ ਟਿੰਮੀ ਸਿੰਗਲਾ ਦੀ ਨਿਗਰਾਨੀ ਹੇਠ ਔਰਤਾਂ ਨੂੰ ਸੰਤੁਲਤ ਭੋਜਨ, ਚੰਗੀ ਖੁਰਾਕ ਅਤੇ ਪੋਸ਼ਣ ਸੰਬੰਧੀ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਸੁਆਣੀਆਂ ਨੂੰ ਜਾਗਰੂਕ ਕੀਤਾ ਕਿ ਤੰਦਰੁਸਤ ਸਮਾਜ ਦਾ ਨਿਰਮਾਣ ਔਰਤਾਂ ਦੀ ਚੰਗੀ ਸਿਹਤ ਤੋਂ ਹੀ ਹੋ ਸਕਦਾ ਹੈ | ਇਸ ਮੌਕੇ ਔਰਤਾਂ ਦੀ ਸਿਹਤ ਸੰਬੰਧੀ ਜਾਂਚ ਲਈ ਉਹਨਾਂ ਦਾ ਭਾਰ ਅਤੇ ਲੰਬਾਈ ਨੂੰ ਮਾਪਿਆ ਗਿਆ ਅਤੇ ਇਸਦੇ ਅਧਾਰ ਤੇ ਸਿਹਤ ਸੰਬੰਧੀ ਜ਼ਾਇਜਾ ਲਿਆ ਗਿਆ | ਵਿਦਿਆਰਥੀਆਂ ਨੇ ਖਰਾਬ ਸਿਹਤ ਕਾਰਨ ਸਰੀਰ ਵਿੱਚ ਪੈਦਾ ਹੋਣ ਵਾਲੀਆਂ ਅਲਾਮਤਾਂ ਜਿਵੇਂ ਸੁਸਤੀ, ਕੁਪੋਸ਼ਿਤ ਖਾਣਾ, ਗਲਤ ਜੀਵਨ ਵਿਹਾਰ ਆਦਿ ਬਾਰੇ ਗੱਲ ਕੀਤੀ ਅਤੇ ਕਿਹਾ ਇਸ ਨਾਲ ਭਾਰ ਦਾ ਵਧਣਾ, ਮੋਟਾਪਾ, ਸ਼ੂਗਰ, ਤਨਾਅ ਅਤੇ ਦਿਲ ਦੀਆਂ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਹੋ ਜਾਂਦਾ ਹੈ |  ਏਅਰ ਫੋਰਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ  ਨੇ ਫੈਕਲਟੀ ਅਤੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਅਤੇ ਇਸ ਕੈਂਪ ਲਈ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਇਸ ਕੈਂਪ ਨਾਲ ਏਅਰ ਫੋਰਸ ਦੀਆਂ ਔਰਤਾਂ ਵਿੱਚ ਸਿਹਤ ਸੰਬੰਧੀ ਜਾਗਰੂਕਤਾ ਵਧੇਗੀ | ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਮੰਤਵ ਔਰਤਾਂ ਨੂੰ ਉਹਨਾਂ ਦੀ ਸਿਹਤ ਦੇ ਮਹੱਤਵ ਤੋਂ ਜਾਣੂੰ ਕਰਵਾਉਣਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਦੀ ਸਿਹਤ ਨੂੰ ਬਿਹਤਰ ਬਨਾਉਣ ਲਈ ਉਸਾਰੂ ਕਾਰਜ ਕਰ ਸਕਣ | ਉਹਨਾਂ ਕਿਹਾ ਕਿ ਚੰਗੀ ਖੁਰਾਕ ਦੇ ਨਾਲ-ਲ ਪੋਸ਼ਣ ਵੀ ਸਾਡੇ ਸਮਿਆਂ ਵਿੱਚ ਮਹੱਤਵਪੂਰਨ ਹੈ ਅਤੇ ਸੰਤੁਲਿਤ ਭੋਜਨ ਹੀ ਚੰਗੇ ਮਨੁੱਖੀ ਵਿਹਾਰ ਦੀ ਨੀਂਹ ਬਣਦਾ ਹੈ |  ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਇਸ ਕੈਂਪ ਲਈ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਹਨਾਂ ਕਿਹਾ ਕਿ ਏਅਰ ਫੋਰਸ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਖੁਰਾਕ ਅਤੇ ਪੋਸਣ ਸੰਬੰਧੀ ਜਾਗਰੂਕ ਕਰਨਾ ਬੇਹੱਦ ਅਹਿਮ ਕਾਰਜ ਹੈ ਅਤੇ ਇਸ ਗੱਲ ਦੀ ਖੁਸ਼ੀ ਹੈ ਇਹ ਕਾਰਜ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦਾ ਭੋਜਨ ਅਤੇ ਪੋਸ਼ਣ ਵਿਭਾਗ ਕਰ ਰਿਹਾ ਹੈ |

Pau-Food-And-Nutrition-Department-Of-Airforce-Center-Halwara-Spread-Awareness-About-Nutrition



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB