Invitation-From-District-Social-Security-Office-To-Provide-Services-As-Writer-And-Reader-For-Vyangjans

ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਲੋਂ ਵਿਆਂਗਜਨਾਂ ਲਈ ਲੇਖਕ ਅਤੇ ਪਾਠਕ ਵਜੋਂ ਸੇਵਾਵਾਂ ਦੇਣ ਦਾ ਸੱਦਾ

ਚਾਹਵਾਨ ਵਿਅਕਤੀ 31 ਜੁਲਾਈ ਤੱਕ ਭੇਜ ਸਕਦੇ ਹਨ ਆਪਣੀ ਸਹਿਮਤੀ

Jul14,2023 | Meenu Galhotra | Ludhiana

ਮਨੁੱਖਤਾ ਦੀ ਸੱਚੀ ਅਤੇ ਨਾ ਭੁੱਲਣ ਵਾਲੀ ਸੇਵਾ ਹੋਵੇਗੀ – ਵਰਿੰਦਰ ਸਿੰਘ ਟਿਵਾਣਾ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਵਿਭਾਗ ਪੰਜਾਬ ਵਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਸ. ਵਰਿੰਦਰ ਸਿੰਘ ਟਿਵਾਣਾ ਵਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਿਵਿਆਂਗਜਨ ਨੌਜਵਾਨਾਂ ਲਈ ਲਿਖਾਰੀ (ਸਕਰਾਈਬਰ) ਜਾਂ ਪਾਠਕ (ਰੀਡਰ) ਦੀਆਂ ਸੇਵਾਵਾਂ ਦੇਣ ਲਈ ਅੱਗੇ ਆਉਣ। ਇਸ ਸਬੰਧੀ ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਨੌਜਵਾਨ 40 ਫ਼ੀਸਦ ਜਾਂ ਉਸ ਤੋਂ ਵੱਧ ਦਿਵਿਆਂਗ ਹੁੰਦੇ ਹਨ, ਉਨਾਂ ਨੂੰ ਪੇਪਰ ਦੇਣ ਸਬੰਧੀ ਲਿਖਾਰੀ (ਸਕਰਾਈਬਰ) ਜਾਂ ਪਾਠਕ/ਪੜ੍ਹਨ ਵਾਲੇ (ਰੀਡਰ) ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਲਿਖਾਰੀ/ਪਾਠਕ ਉਪਲਬਧ ਨਾ ਹੋਣ ਕਰਕੇ ਅਕਸਰ ਦਿਵਿਆਂਗਜਨਾਂ ਨੂੰ ਸਿੱਧੀ ਭਰਤੀ ਲਈ ਹੋਣ ਵਾਲੀਆਂ ਵਿਭਾਗੀ ਪ੍ਰੀਖਿਆਵਾਂ ਦੇਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਸਵੈ ਇੱਛਾ ਨਾਲ ਦਿਵਿਆਂਗਜਨਾਂ ਨੂੰ ਸਕਰਾਈਬਰ ਅਤੇ ਰੀਡਰ ਦੀ ਸਹੂਲਤ ਮੁਹੱਈਆ ਕਰਵਾਉਣਾ ਚਾਹੁੰਦੇ ਹਨ ਉਹ ਆਪਣਾ ਨਿੱਜੀ ਵੇਰਵਾ ਅਤੇ ਵਿੱਦਿਅਕ ਯੋਗਤਾ ਦੇ ਦਸਤਾਵੇਜਾਂ ਸਮੇਤ, ਸਮਾਜ ਭਲਾਈ ਕੰਪਲੈਕਸ, ਨੇੜੇ ਗਿੱਲ ਨਹਿਰ, ਸ਼ਿਮਲਾਪੁਰੀ  ਵਿਖੇ 31 ਜੁਲਾਈ, 2023 ਤੱਕ ਸੰਪਰਕ ਕਰ ਸਕਦੇ ਹਨ ਤਾਂ ਜੋ ਭਵਿੱਖ ਵਿੱਚ ਦਿਵਿਆਂਗਜਨ ਵਿਅਕਤੀਆਂ  ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਲੇਖਕ ਅਤੇ ਪਾਠਕ ਵਜੋਂ ਸਹਿਯੋਗ ਕੀਤਾ ਜਾ ਸਕੇ। ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ. ਵਰਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਪ੍ਰੀਖਿਆਵਾਂ ਦੌਰਾਨ ਦਿੱਤੀ ਜਾਣ ਵਾਲੀ ਇਹ ਸੇਵਾ ਜਿੱਥੇ ਦਿਵਿਆਂਗਜਨਾਂ ਨੂੰ ਪੈਰਾਂ ਸਿਰ ਖੜ੍ਹਾ ਹੋਣ ਵਿੱਚ ਸਹਿਯੋਗ ਕਰੇਗੀ ਉੱਥੇ ਹੀ ਮਨੁੱਖਤਾ ਦੀ ਸੱਚੀ ਅਤੇ ਨਾ ਭੁੱਲਣ ਵਾਲੀ ਸੇਵਾ ਹੋਵੇਗੀ।

Invitation-From-District-Social-Security-Office-To-Provide-Services-As-Writer-And-Reader-For-Vyangjans


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB