Members-Of-Kul-Hind-Kisan-Sabha-Visited-The-Villages-On-The-Banks-Of-Sutlej

ਕੁੱਲ ਹਿੰਦ ਕਿਸਾਨ ਸਭਾ ਦੇ ਮੈਂਬਰਾਂ ਨੇ ਕੀਤਾ ਸਤਲੁਜ ਕੰਢ੍ਹੇ ਪਿੰਡਾਂ ਦਾ ਦੌਰਾ

Jul14,2023 | Muneesh Targotra | Ludhiana

ਕੁੱਲ ਹਿੰਦ ਕਿਸਾਨ ਸਭਾ (1936) ਜ਼ਿਲ੍ਹਾ ਲੁਧਿਆਣਾ ਦੇ ਕਾਰਜਕਾਰੀ ਪ੍ਰਧਾਨ ਜਸਵੀਰ ਝੱਜ, ਜਨਰਲ ਸਕੱਤਰ ਚਮਕੌਰ ਸਿੰਘ, ਵਿੱਤ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਚਰਨ ਸਿੰਘ ਸਰਾਭਾ ਨੇ ਸਤਲੁਜ ਕੰਢ੍ਹੇ ਵਸੇ ਧਨਾਨਸੂ, ਭੁੱਖੜੀ ਕਲਾਂ, ਭੁੱਖੜੀ ਖੁਰਦ, ਖਾਸੀਆਂ, ਸਾਹਾਬਾਣਾ, ਭੈਣੀ, ਝਾਬੇਵਾਲ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ ਸਮੇਂ ਪਿੰਡ ਧਨਾਨਸੂ ਦੇ ਪੰਚ ਅਮਰਜੀਪ ਸਿੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਹੜਾਂ ਦੀ ਸਥਿੱਤੀ ਬਣੀ ਹੈ, ਸਰਕਾਰ ਦਾ ਕੋਈ ਵੀ ਨੁੰਮਾਇਦਾ ਸਾਡੀ ਸਾਰ ਲੈਣ ਨਹੀਂ ਆਇਆ। ਧਨਾਨਸੂ ਦੇ ਕਿਸਾਨ ਬੁੱਧ ਸਿੰਘ ਪੁੱਤਰ ਚੰਦ ਸਿੰਘ ਨੇ ਦੱਸਿਆ ਕਿ ਉਸ ਨੇ 10 ਕਿਲੇ ਜ਼ਮੀਨ ਮਾਮਲੇ ਪੰਜਤਾਲੀ ਹਜ਼ਾਰ ਰੁਪਏ ਪ੍ਰਤੀ ਕਿਲੇ ਦੇ ਹਿਸਾਬ ਲੈ ਕੇ ਧਾਨ ਲਗਾਏ ਸਨ ਜੋ ਪੜ੍ਹ ਦੇ ਪਾਣੀ ਦੀ ਭੇਂਟ ਚੜ੍ਹ ਗਏ। ਇਸੇ ਤਰ੍ਹਾਂ ਬੁੱਢ੍ਹੇ ਨਾਲੇ ਤੇ ਪੈਂਦੀਆਂ, ਭੁੱਖੜੀ ਪਿੰਡ ਦੀਆਂ ਦੋ ਪੁਲੀਆਂ ਟੁੱਟਣ ਨਾਲ ਪਾਰ ਰਪਿੰਦੇ ਪਿੰਡਾਂ ਦਾ ਰਾਬਤਾ ਵੀ ਟੁੱਟ ਗਿਆ। ਇਸ ਇਲਾਕੇ ਵਿਚ ਸਾਇਕਲ ਵੈਲੀ ਦੇ ਇਲਾਕੇ ਵਿਚ ਖੜ੍ਹੀਆਂ ਫਸਲਾਂ ‘ਤੇ ਅਜੇ ਵੀ ਹੜ ਦੇ ਪਾਣੀ ਦਾ ਖਤਰਾ ਬਣਿਆ ਹੋਇਆ ਹੈ। ਹਾਜ਼ਰ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਇਲਾਕੇ ਦੇ ਲੋਕਾਂ ਦੀ ਬਾਂਹ ਫੜੇ ਤੇ ਮੱਦਦ ਕਰੇ। ਇਲਾਕੇ ਵਿਚ ਪ੍ਰਭਾਵਤ ਕਿਸਾਨਾਂ ਦੀ ਜ਼ਮੀਨ ਦੀ ਗਰਦਾਵਰੀ ਕਰਵਾਕੇ ਹੋਏ ਨੁਕਸਾਨ ਦੀ ਭਰ ਪਾਈ ਕੀਤੀ ਜਾਵੇ। ਇਸ ਸਮੇਂ ਉੱਕਤ ਦੇ ਨਾਲ ਪੰਚ ਅਮਰਦੀਪ ਸਿੰਘ ਧਨਾਨਸੂ, ਕੁਲਦੀਪ ਸਿੰਘ ਸਾਹਾਬਾਣਾ, ਸਰਪੰਚ ਪ੍ਰੀਤਮ ਸਿੇਘ ਸਾਹਾਬਾਣਾ, ਧਰਮਜੀਤ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ ਮਾਣਾ, ਨਵਵਿੰਦਰ ਸਿੰਘ ਖਾਸੀਆਂ, ਕੁਲਵਿੰਦਰ ਸਿੰਘ ਖਾਸੀਆਂ, ਸੋਨੂੰ ਸ਼ਰਮਾਂ ਭੁੱਖੜੀ ਆਦਿ ਹਾਜ਼ਰ ਸਨ। 

Members-Of-Kul-Hind-Kisan-Sabha-Visited-The-Villages-On-The-Banks-Of-Sutlej


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB