Pau-Directorate-Of-Student-Welfare-Started-Inspire-Club-Activities-To-Motivate-Students

ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਇੰਸਪਾਇਰ ਕਲੱਬ ਦੀਆਂ ਗਤੀਵਿਧੀਆਂ ਆਰੰਭੀਆਂ

Jul20,2023 | Meenu Galhotra | Ludhiana

    ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਨੂੰ ਹਾਂਪੱਖੀ ਕਦਰਾਂ ਕੀਮਤਾਂ ਨਾਲ ਜੋੜਨ, ਉਹਨਾਂ ਨੂੰ ਉਤਸ਼ਾਹਿਤ ਕਰਨ ਅਤੇ ਉਹਨਾਂ ਵਿੱਚ ਆਤਮ-ਵਿਸ਼ਵਾਸ ਭਰਨ ਲਈ ਇੰਸਪਾਇਰ ਕਲੱਬ ਦਾ ਗਠਨ ਕੀਤਾ | ਇਸ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿੱਚ ਉੱਘੇ ਫ਼ਸਲ ਵਿਗਿਆਨੀ ਡਾ. ਚਰਨਜੀਤ ਸਿੰਘ ਔਲਖ ਨੂੰ ਇੰਸਪਾਇਰ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਡਾ. ਰੁਪਿੰਦਰ ਕੌਰ ਅਤੇ ਡਾ. ਗਗਨਦੀਪ ਕੌਰ ਇਸ ਕਲੱਬ ਦੇ ਮੈਂਬਰ ਅਤੇ ਗੁਰਪ੍ਰੀਤ ਸਿੰਘ ਵਿਰਕ ਨੂੰ ਸਕੱਤਰ ਥਾਪਿਆ ਗਿਆ | ਇਸ ਮੀਟਿੰਗ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਸ਼ਾਮਿਲ ਹੋਏ |  ਇਸ ਬਾਰੇ ਹੋਰ ਗੱਲ ਕਰਦਿਆਂ ਡਾ. ਜੌੜਾ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਸਵੈ-ਭਰੋਸੇ ਦੀ ਘਾਟ ਕਾਰਨ ਆਪਣੇ ਹੁਨਰ ਅਤੇ ਪ੍ਰਤਿਭਾ ਨੂੰ ਪ੍ਰਗਟਾਉਣ ਤੋਂ ਸੰਕੋਚ ਕਰ ਜਾਂਦੇ ਹਨ | ਇੰਸਪਾਇਰ ਕਲੱਬ ਦਾ ਉਦੇਸ਼ ਅਜਿਹੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਉਹਨਾਂ ਨੂੰ ਹਾਂਪੱਖੀ ਕੀਮਤਾਂ ਨਾਲ ਜੋੜਨਾ ਅਤੇ ਸਵੈ-ਵਿਕਾਸ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਉਹ ਬਿਨਾਂ ਜਿੱਤ ਹਾਰ ਦੇ ਦਬਾਅ ਜਾਂ ਭੈਅ ਤੋਂ ਆਪਣੀ ਪ੍ਰਤਿਭਾ ਨੂੰ ਪ੍ਰਗਟਾਉਣ ਦੇ ਰਸਤੇ ਤੇ ਤੁਰਨ |  ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਡਾ. ਚਰਨਜੀਤ ਸਿੰਘ ਔਲਖ ਨੇ ਕਿਹਾ ਕਿ ਵਿਦਿਆਰਥੀਆਂ ਕੋਲ ਹਾਂ ਵਾਚੀ ਅਤੇ ਨਾਂਹ ਵਾਚੀ ਕੀਮਤਾਂ ਵਿੱਚ ਫਰਕ ਕਰਨ ਅਤੇ ਸਵੈ ਦੇ ਵਿਕਾਸ ਲਈ ਸਹੀ ਰਸਤੇ ਦੀ ਚੋਣ ਦਾ ਭਰੋਸਾ ਅਤੇ ਯੋਗਤਾ ਹੋਣੀ ਚਾਹੀਦੀ ਹੈ | ਸਕਾਰਾਤਮਕਾ ਵਿਦਿਆਰਥੀਆਂ ਨੂੰ ਹਮੇਸ਼ਾਂ ਚੰਗੇ ਕਾਰਜਾਂ ਨਾਲ ਜੋੜਦੀ ਹੈ ਅਤੇ ਉਸਾਰੂ ਮਾਹੌਲ ਪੈਦਾ ਕਰਦੀ ਹੈ | ਡਾ. ਰੁਪਿੰਦਰ ਕੌਰ ਨੇ ਹਾਜ਼ਰ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਯੋਗਤਾ ਦੀ ਸਹੀ ਪਛਾਣ ਕਰਨ ਅਤੇ ਮੌਕਿਆਂ ਦਾ ਲਾਭ ਉਠਾਉਣ | ਡਾ. ਗਗਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਨਵੇਂ ਕਾਰਜਾਂ ਨਾਲ ਜੋੜਨ ਦੀ ਲੋੜ ਤੇ ਜ਼ੋਰ ਦਿੰਦਿਆਂ ਆਪਣੇ ਤਜ਼ਰਬੇ ਸਾਂਝੇ ਕੀਤੇ |  ਪੀ.ਏ.ਯੂ. ਦੇ ਸਾਰੇ ਕਾਲਜਾਂ ਵਿੱਚ ਯੂ ਜੀ, ਪੀ ਜੀ ਅਤੇ ਪੀ ਐੱਚ ਡੀ ਦੇ ਵਿਦਿਆਰਥੀ ਮੀਟਿੰਗ ਵਿੱਚ ਹਾਜ਼ਰ ਹੋਏ | ਵਿਦਿਆਰਥੀਆਂ ਨੇ ਇਸ ਮੌਕੇ ਸੁਝਾਅ ਦਿੱਤੇ ਕਿ ਮੇਰਾ ਸੁਪਨਾ ਮੇਰੀ ਉਡਾਣ ਉਦੇਸ਼ ਦੇ ਤਹਿਤ ਇੰਸਪਾਇਰ ਕਲੱਬ ਕਾਰਜ ਕਰੇਗਾ | ਵਿਦਿਆਰਥੀ ਇਸ ਵਿਸ਼ੇ ਤੇ ਬੋਲਣ ਅਤੇ ਹਾਜ਼ਰੀਨ ਨੂੰ ਪ੍ਰੇਰਿਤ ਕਰਨ ਲਈ ਵੀ ਸਹਿਮਤ ਹੋਏ | ਉਹਨਾਂ ਕਿਹਾ ਕਿ ਇਹ ਗਤੀਵਿਧੀਆਂ ਬਿਨਾਂ ਕਿਸੇ ਮੁਕਾਬਲੇ ਤੋਂ ਸਿਰਫ ਪ੍ਰੇਰਨਾ ਲਈ ਕੀਤੀਆਂ ਜਾਣਗੀਆਂ ਅਤੇ ਇੰਸਪਾਇਰ ਕਲੱਬ ਅਕਸਰ ਅਜਿਹੇ ਕਾਰਜ ਕਰਦਾ ਰਹੇਗਾ |

Pau-Directorate-Of-Student-Welfare-Started-Inspire-Club-Activities-To-Motivate-Students



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB