ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੇ ਭਾਜਪਾ ਦੇ ਵਫ਼ਾਦਾਰ ਆਗੂ , ਸੁਤੰਤਰਤਾ ਸੈਨਾਨੀ ਅਤੇ ਪ੍ਰੋ: ਰਜਿੰਦਰ ਭੰਡਾਰੀ ਦੇ ਪਿਤਾ ਸਤਪਾਲ ਭੰਡਾਰੀ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ। ਪ੍ਰੋ.ਭੰਡਾਰੀ ਦੇ ਗ੍ਰਹਿ ਵਿਖੇ ਸ਼ੋਕ ਪ੍ਰਗਟ ਕਰਨ ਲਈ ਪਹੁੰਚੇ ਅਵਿਨਾਸ਼ ਰਾਏ ਖੰਨਾ ਨੇ ਸਤਪਾਲ ਭੰਡਾਰੀ ਦੀ ਦੇਹਾਂਤ ਨੂੰ ਦੇਸ਼, ਸਮਾਜ ਅਤੇ ਭਾਜਪਾ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਵਿਚ ਜਿੱਥੇ ਅਹਿਮ ਭੂਮਿਕਾ ਨਿਭਾਈ, ਉਥੇ ਐਮਰਜੈਂਸੀ ਦੌਰਾਨ ਜਮਹੂਰੀਅਤ ਦੀ ਰਾਖੀ ਕਰਦਿਆਂ ਜੇਲ੍ਹ ਤਸ਼ੱਦਦ ਵੀ ਸਿਹਾ। ਆਰ.ਐਸ.ਐਸ ਦੇ ਰਾਹੀਂ ਉਨ੍ਹਾਂ ਨੇ ਦੇਸ਼ ਅਤੇ ਸਮਾਜ ਲਈ ਅਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਅਤੇ ਭਾਰਤ ਮਾਤਾ ਦੇ ਸੱਚੇ ਸਪੁੱਤਰ ਦੀ ਜ਼ਿੰਮੇਵਾਰੀ ਨੂੰ ਨਿਭਾਇਆ। ਸਤਪਾਲ ਭੰਡਾਰੀ ਨੇ ਖੁਦ ਹੀ ਨਹੀਂ ਸਗੋਂ ਅਪਣੇ ਪੁੱਤਰ ਪ੍ਰੋਫੈਸਰ ਰਜਿੰਦਰ ਭੰਡਾਰੀ ਸਮੇਤ ਅਪਣੇ ਪਰਿਵਾਰ ਨੂੰ ਵੀ ਲੋਕ ਸੇਵਾ ਦੇ ਮਾਰਗ ’ਤੇ ਚਲਦਿਆਂ ਦੇਸ਼ ਭਗਤੀ ਦਾ ਪਾਠ ਪੜ੍ਹਾਇਆ। ਸਤਪਾਲ ਭੰਡਾਰੀ ਜੀ ਦੇ ਦੇਹਾਂਤ ’ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਭੰਡਾਰੀ ਪਰਿਵਾਰ ਜੇ ਸਿਰ ਤੋਂ ਜਿੱਥੇ ਪਿਤਾ ਦਾ ਆਸ਼ੀਰਵਾਦ ਗੁਆਇਆ ਹੈ ਉੱਥੇ ਉਨ੍ਹਾਂ (ਅਵਿਨਾਸ਼ ਖੰਨਾ) ਨੇ ਵੀ ਅਪਣਾ ਮਾਰਗ ਦਰਸ਼ਕ ਵੀ ਗੁਆ ਦਿੱਤਾ ਹੈ। ਇਸ ਦੌਰਾਨ ਜ਼ਿਲ੍ਹਾ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਡਾ: ਸੁਭਾਸ਼ ਵਰਮਾ ਨੇ ਵੀ ਸਤਪਾਲ ਭੰਡਾਰੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)