Sanjay-Talwar

ਸੰਜੇ ਤਲਵਾੜ (ਸਾਬਕਾ ਵਿਧਾਇਕ) ਪ੍ਰਧਾਨ ਜਿਲਾਂ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਵੱਲੋਂ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਆਰਥੀਆ ਨੂੰ ਦਿਤੇ ਨਵਾਂ ਐਕਟਿਵਾ ਸਕੂਟਰ

Jul25,2023 | Anupam | Ludhiana

ਸੰਜੇ ਤਲਵਾੜ (ਸਾਬਕਾ ਵਿਧਾਇਕ) ਪ੍ਰਧਾਨ ਜਿਲਾਂ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਵੱਲੋਂ ਹਲਕਾ ਪੂਰਬੀ ਵਿੱਚ ਪੈਂਦੇ ਸਰਕਾਰੀ ਸਕੂਲਾ ਵਿੱਚ ਪੜਦੇ ਅਤੇ ਹਲਕਾ ਪੂਰਬੀ ਵਿੱਚ ਰਹਿਣ ਵਾਲੇ ਬਾਰਵੀ ਜਮਾਤ ਅਤੇ ਦਸਵੀ ਜਮਾਤ ਦੇ ਵਿਦਆਰਥੀਆ ਵਿੱਚੋ ਪਹਿਲੇ ਨੰਬਰ ਤੇ ਆਉਣ ਵਾਲੇ ਵਿਿਦਆਰਥੀਆ ਨੂੰ ਹਰ ਸਾਲ ਨਵਾਂ ਐਕਟਿਵਾ ਸਕੂਟਰ ਦੇਣ ਦਾ ਜੋ ਵਾਅਦਾ ਵਿਧਾਇਕ ਬਨਣ ਤੋਂ ਬਾਅਦ ਕੀਤਾ ਗਿਆ ਸੀ।ਜੋ ਕਿ ਪਿਛਲੇ ਸਾਲਾ ਦੌਰਾਨ ਵੀ ਪੂਰਾ ਕੀਤਾ ਜਾਦਾ ਰਿਹਾ ਹੈ।ਸੰਜੇ ਤਲਵਾੜ (ਸਾਬਕਾ ਵਿਧਾਇਕ) ਵੱਲੋਂ ਆਪਣੀ ਸਵਰਗਵਾਸੀ ਮਾਤਾ ਕ੍ਰਿਸ਼ਨਾ ਤਲਵਾੜ ਜੀ ਦੀ ਬਰਸੀ ਅਤੇ ਸਵਰਗਵਾਸੀ ਪਤਨੀ ਮੀਨੂ ਤਲਵਾੜ ਜੀ ਦੇ ਜਨਮ ਦਿਨ ਮੌਕੇ ਅੱਜ ਦੇ ਦਿਨ ਉਨਾਂ੍ਹ ਦੀ ਯਾਦ ਵਿੱਚ ਪਿਛਲੇ ਦੋ ਸਾਲਾ ਤੋਂ ਹਲਕਾ ਪੂਰਬੀ ਵਿੱਚੋ ਪਹਿਲੇ ਨੰਬਰ ਤੇ ਆਉਣ ਵਾਲੇ ਵਿਿਦਆਰਥੀਆ ਨੂੰ ਨਵੇਂ ਐਕਟਿਵਾ ਸਕੂਟਰ ਦਿੱਤੇ ਜਾ ਰਹੇ ਹਨ।ਇਨਾਂ ਦੀ ਯਾਦ ਵਿੱਚ ਇਸ ਸਾਲ ਵੀ ਸੰਜੇ ਤਲਵਾੜ ਵੱਲੋਂ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਇਨਾਂ੍ਹ ਦੋਨਾਂ੍ਹ ਸਕੂਲਾ ਵਿੱਚ ਆਪਣੇ ਪਰਿਵਾਰਕ ਮੈਂਬਰਾ ਕੁੰਅਰ ਤਲਵਾੜ, ਮੀਤ ਤਲਵਾੜ, ਕੰਨਵ ਤਲਵਾੜ ਦੇ ਨਾਲ ਪਹੰੁਚਕੇ ਸਾਲ-2022-23 ਦੇ ਆਏ ਨਤੀਜਿਆ ਵਿੱਚੋ ਹਲਕਾ ਪੂਰਬੀ ਵਿੱਚੋ ਪਹਿਲੇ ਨੰਬਰ ਤੇ ਆਈ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਇੰਦਰਾਪੂਰੀ, ਤਾਜਪੁਰ ਰੋਡ ਦੀ ਬਾਰਵੀ ਜਮਾਤ ਦੀ ਵਿਿਦਆਰਥਣ ਪ੍ਰਿਆ ਪੁੱਤਰੀ ਅਨੂਪ ਕੁਮਾਰ (ਅੰਕ -500/466 (93.2%)) ਨੂੰ ਅਤੇ ਹਲਕਾ ਪੂਰਬੀ ਵਿੱਚੋ ਪਹਿਲੇ ਨੰਬਰ ਤੇ ਆਈ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਸੁਭਾਸ਼ ਨਗਰ, ਨੇੜੇ ਬਸਤੀ ਜੋਧੇਵਾਲ ਚੌਕ ਦੀ ਦਸਵੀ ਜਮਾਤ ਦੀ ਵਿਿਦਆਰਥਣ ਸਿਮਰਨਜੀਤ ਕੌਰ ਪੁੱਤਰੀ ਕਸ਼ਮੀਰ ਸਿੰਘ (ਅੰਕ 650/599 (92.01%)) ਨੂੰ ਸਕੂਲ ਦੇ ਪ੍ਰਿਿਸਪਲ, ਸਕੂਲ ਸਟਾਫ, ਵਿਿਦਆਰਥੀਆ ਅਤੇ ਇਲਾਕਾ ਨਿਵਾਸਿਆ ਦੀ ਹਾਜਰੀ ਵਿੱਚ ਨਵੇਂ ਐਕਟਿਵਾ ਸਕੂਟਰ ਦਿੱਤੇ ਗਏ।ਇਸ ਮੌਕੇ ਤੇ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਮੇਰੇ ਸਵਰਗਵਾਸੀ ਮਾਤਾ ਕ੍ਰਿਸ਼ਨਾ ਤਲਵਾੜ ਜੀ ਜੋ ਕਿ ਸਰਕਾਰੀ ਅਧਿਆਪਕ ਸਨ ਉਨਾਂ੍ਹ ਦੀ ਅਤੇ ਮੇਰੀ ਸਵਰਗਵਾਸੀ ਪਤਨੀ ਮੀਨੂੰ ਤਲਵਾੜ ਦੀ ਇੱਕ ਸੌਚ ਸੀ ਕਿ ਸਰਕਾਰੀ ਸਕੂਲਾ ਵਿੱਚ ਪੜਾ੍ਹਈ ਦਾ ਸਤੱਰ ਉੱਚਾ ਚੁੱਕਣ ਲਈ ਸਾਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਵਧੀਆ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆ ਨੂੰ ਕੁੱਝ ਨਾ ਕੁੱਝ ਉਪਹਾਰ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ।ਜੱਦੋ ਅਸੀ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆ ਨੂੰ ਸਨਮਾਨਿਤ ਕਰਾਂਗੇ ਤਾਂ ਉਨਾਂ੍ਹ ਬੱਚਿਆ ਤੋਂ ਪ੍ਰਰੇਨਾ ਲੈ ਕੇ ਦੂਸਰੇ ਬੱਚੇ ਵੀ ਮਿਹਨਤ ਜਿਆਦਾ ਕਰਨ ਦੀ ਕੋਸ਼ਿਸ਼ ਕਰਨਗੇ।ਜਿਸ ਨਾਲ ਬੱਚਿਆ ਦਾ ਪੜਾਈ ਵਿੱਚ ਧਿਆਨ ਜਿਆਦਾ ਲੱਗੇਗਾ।ਬੱਚਿਆ ਵੱਲੋਂ ਕੀਤੀ ਗਈ ਮਿਹਨਤ ਸੱਦਕਾ ਹਰ ਸਾਲ ਸਰਕਾਰੀ ਸਕੂਲਾ ਦੇ ਨਤੀਜਿਆ ਵਿੱਚ ਵੀ ਸੁਧਾਰ ਹੋਵੇਗਾ।ਮੇਰੀ ਮਾਤਾ ਅਤੇ ਪਤਨੀ ਦੇ ਵਿਚਾਰਾ ਅਤੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਅਸੀ ਆਪਣੇ ਪਰਿਵਾਰ ਵੱਲੋਂ ਹਰ ਸਾਲ ਅੱਜ ਦੇ ਦਿਨ ਹਲਕਾ ਪੂਰਬੀ ਵਿੱਚ ਪੈਂਦੇ ਸਰਕਾਰੀ ਸਕੂਲਾ ਵਿੱਚ ਪੜਦੇ ਅਤੇ ਹਲਕਾ ਪੂਰਬੀ ਵਿੱਚ ਰਹਿਣ ਵਾਲੇ ਬਾਰਵੀ ਜਮਾਤ ਅਤੇ ਦਸਵੀ ਜਮਾਤ ਦੇ ਵਿਿਦਆਰਥੀਆ ਵਿੱਚੋ ਪਹਿਲੇ ਨੰਬਰ ਤੇ ਆਉਣ ਵਾਲੇ ਵਿਿਦਆਰਥੀਆ ਨੂੰ ਦੋ ਨਵੇਂ ਐਕਟਿਵਾ ਸਕੂਟਰ ਦਿੰਦੇ ਆ ਰਹੇ ਹਾਂ ਅਤੇ ਅੱਗੋ ਵੀ ਹਰ ਸਾਲ ਦਿੰਦੇ ਰਹਾਗੇ।ਇਸ ਮੌਕੇ ਤੇ ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰਿੰਸੀਪਲ ਤੇਜ ਵਰਿੰਦਰ ਕੌਰ, ਸੁਖਦੇਵ ਬਾਵਾ, ਮੋਨੂੰ ਖਿੰਡਾ, ਕੁਲਦੀਪ ਜੰਡਾ, ਹਰਜਿੰਦਰ ਪਾਲ ਲਾਲੀ, ਨਰੇਸ਼ ਉੱਪਲ, ਸਤੀਸ਼ ਮਲਹੋਤਰਾਂ, ਜਗਦੀਸ਼ ਲਾਲ, ਹਰਜਿੰਦਰ ਸਿੰਘ ਰਹਿਮੀ, ਪ੍ਰਿਸ ਦੁਆਬਾ, ਸੰਜੀਵ ਕੁਮਾਰ, ਸਰਬਜੀਤ ਕੌਰ, ਪੁਨਮ ਰਾਣੀ, ਰਛਪਾਲ ਕੌਰ, ਸਿਮੀ ਵਰਮਾਂ, ਨੀਲਮ ਰਾਣੀ, ਸਿਮਰਨ ਰਾਣੀ, ਗੁਰਮੀਤ ਕੌਰ, ਮਨਜੀਤ ਕੌਰ, ਦਵਿੰਦਰ ਸਿੰਘ, ਮਨਮੀਤ ਕੌਰ, ਸੁਰਿੰਦਰ ਕੌਰ, ਯਸ਼ਪਾਲ ਸਿੰਘ, ਰਸ਼ਮਿੰਦਰ ਪਾਲ ਕੌਰ, ਹਰਜੀਤ ਕੌਰ, ਮਿਨਾਕਸ਼ੀ ਰਾਣੀ, ਅਨੀਤਾ ਰਾਣੀ, ਮਧੂ ਤਿਵਾੜੀ, ਮਨਜਿੰਦਰ ਕੌਰ, ਪੂਜਾ ਸ਼ਰਮਾਂ, ਮਨਸ਼ੱਤਪ੍ਰੀਤ ਸਿੰਘ, ਹਰਿੰਦਰਜੀਤ ਸਿੰਘ, ਮਮਤਾ ਸ਼ਰਮਾਂ, ਪ੍ਰਵੀਨ ਲਤਾ, ਮੋਹਨ ਕੌਰ, ਸੁਮਨ ਸੰਧੂ, ਮਨੋਜ ਪਾਠਕ, ਵਿੱਪਨ ਸਿੰਘ, ਲੱਕੀ ਮੱਕੜ, ਸਿੰਕਦਰ ਸਿੰਘ, ਨਿਪੁਨ ਸ਼ਰਮਾਂ, ਸੁਰਜੀਤ ਰਾਮ, ਪ੍ਰਵੀਨ ਸੂਦ, ਭੋਲਾ ਮਹਿਤਾ, ਕਪਿਲ ਕੋਚਰ, ਪਿਉਸ਼ ਮਿੱਤਲ, ਬਿੱਟੂ ਪੇਂਟਰ, ਕੁਲਦੀਪ ਸਿੰਘ, ਗੁਰਮੇਲ ਸਿੰਘ, ਹਰਭਜਨ ਸਿੰਘ, ਅਮ੍ਰਿਤਸਰੀਆ ਜਨਾਗਲ, ਕਮਲ ਵਰਮਾਂ, ਰਾਜ ਪਾਲ, ਜੁਗਿੰਦਰ ਸਿੰਘ, ਜਸਵਿੰਦਰ ਸਿੰਘ, ਜਤਿੰਦਰ ਮਹਾਜਨ, ਅਮਰਜੀਤ ਸਿੰਘ, ਸੋਰਵ ਸ਼ਰਮਾਂ, ਬਬੂ ਕੁਮਾਰ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ ਅਤੇ ਸਾਗਰ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।

Sanjay-Talwar



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB