Pau-The-School-Of-Business-Studies-Conducted-A-Special-Lecture

ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਵਿਸ਼ੇਸ਼ ਭਾਸ਼ਣ ਕਰਵਾਇਆ

Aug1,2023 | Meenu Galhotra | Ludhiana

ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਕਾਰੋਬਾਰੀ ਨੈਤਿਕਤਾ ਅਤੇ ਸਿੱਖਣ ਦੀ ਮੁਹਾਰਤ ਬਾਰੇ ਆਪਣੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ | ਡਾ. ਜਸਵੰਤ ਸਿੰਘ ਪਰਮਾਰ ਬਾਗਬਾਨੀ ਯੂਨੀਵਰਸਿਟੀ ਦੇ ਕਾਰੋਬਾਰ ਪ੍ਰਬੰਧਨ ਵਿਭਾਗ ਦੇ ਮੁਖੀ ਡਾ. ਕ੍ਰਿਸ਼ਨ ਕੁਮਾਰ ਰੈਣਾ ਇਸ ਭਾਸ਼ਣ ਦੇ ਮੱੁਖ ਵਕਤਾ ਸਨ | ਇਸ ਭਾਸ਼ਣ ਦਾ ਉਦੇਸ਼ ਵਿਭਾਗ ਦੇ ਨੌਜਵਾਨ ਸਿਖਿਆਰਥੀਆਂ ਨੂੰ ਕਾਰੋਬਾਰ ਨਾਲ ਸੰਬੰਧਿਤ ਨੈਤਿਕਤਾ ਦੇ ਗੁਣਾਂ ਤੋਂ ਜਾਣੂੰ ਕਰਵਾਉਣਾ ਸੀ |

 
ਮਾਹਿਰ ਭਾਸ਼ਣ ਕਰਤਾ ਨੇ ਆਪਣੇ ਭਾਸ਼ਣ ਦੌਰਾਨ ਕਾਰੋਬਾਰ ਨਾਲ ਜੁੜੀ ਹੋਈ ਨੈਤਿਕਤਾ ਦਾ ਜ਼ਿਕਰ ਕੀਤਾ ਜਿਸ ਨਾਲ ਕਾਰੋਬਾਰੀਆਂ ਦਾ ਕਿਰਦਾਰ ਅਤੇ ਵਿਹਾਰ ਬਣਦਾ ਹੈ | ਡਾ. ਰੈਣਾ ਨੇ ਕਿਹਾ ਕਿ ਭਵਿੱਖ ਵਿੱਚ ਸਿਖਿਆਰਥੀਆਂ ਨੂੰ ਹਰ ਖਿੱਤੇ ਨਾਲ ਨੈਤਿਕ ਪ੍ਰਬੰਧ ਜੋੜ ਕੇ ਦੇਖਣਾ ਚਾਹੀਦਾ ਹੈ ਅਤੇ ਨੈਤਿਕਤਾ ਮਨੁੱਖੀ ਗੁਣਾਂ ਦਾ ਅਧਾਰ ਹੋਣੀ ਚਾਹੀਦੀ ਹੈ | ਇਸੇ ਨਾਲ ਹੀ ਕਾਰੋਬਾਰ ਦੀਆਂ ਸਾਰੀਆਂ ਧਿਰਾਂ ਡੂੰਘੇ ਅਤੇ ਪੱਕੇ ਰਿਸ਼ਤੇ ਵਿੱਚ ਬੱਝ ਸਕਣਗੀਆ ਅਤੇ ਕਾਰਪੋਰੇਟ ਦੁਨੀਆਂ ਵਿੱਚ ਸਫਲ ਹੋ ਸਕਣਗੀਆ |
 
ਵਿਦਿਆਰਥੀਆਂ ਨਾਲ ਗੱਲ ਕਰਦਿਆਂ ਡਾ. ਰੈਣਾ ਨੇ ਕਿਹਾ ਕਾਰੋਬਾਰ ਆਗੂਆਂ ਦੇ ਤੌਰ ਤੇ ਤੁਸੀਂ ਸਮਾਜ ਵਿੱਚ ਸਾਰਥਕ ਬਦਲਾਅ ਲਿਆ ਸਕਦੇ ਹੋ | ਇਸ ਨਾਲ ਇਮਾਨਦਾਰੀ, ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਫੈਸਲੇ ਲੈਣ ਦੀ ਸ਼ਕਤੀ ਪੈਦਾ ਹੁੰਦੀ ਹੈ | ਕਾਰੋਬਾਰ ਨਾਲ ਜੁੜੀ ਹੋਈ ਨੈਤਿਕਤਾ ਨਿਯਮਾਂ ਦਾ ਕੋਈ ਪ੍ਰਬੰਧ ਨਹੀਂ ਬਲਕਿ ਜ਼ਿੰਦਗੀ ਨੂੰ ਸੁਖਾਲਾ ਬਨਾਉਣ ਦਾ ਵਿਧਾਨ ਹੈ | ਇਸਦੇ ਨਾਲ ਹੀ ਮਾਹਿਰ ਵਿਦਵਾਨ ਨੇ ਸਿੱਖਣ ਦੀ ਕਲਾ ਬਾਰੇ ਅਹਿਮ ਨੁਕਤੇ ਉਭਾਰੇ | ਉਹਨਾਂ ਨੇ ਦੱਸਿਆ ਕਿ ਸਿੱਖਣ ਨਾਲ ਮਨੋ ਚੇਤਨਾ ਦਾ ਵਿਕਾਸ ਕਿਵੇਂ ਹੁੰਦਾ ਹੈ ਅਤੇ ਗਿਆਨ ਵਿੱਚ ਵਾਧਾ ਕਰਕੇ ਦੂਸਰਿਆਂ ਦੀਆਂ ਭਾਵਨਾਵਾਂ ਜਾਨਣ ਦੀ ਲਾਲਸਾ ਪੈਦਾ ਹੁੰਦੀ ਹੈ | ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਨਿੱਜੀ ਅਤੇ ਪੇਸ਼ਾਵਾਰ ਤੌਰ ਤੇ ਵਿਕਾਸ ਲਈ ਮਿਲਣ ਵਾਲੇ ਮੌਕਿਆਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ | ਉਹਨਾਂ ਕਿਹਾ ਕਿ ਅਜਿਹੇ ਭਾਸ਼ਣ ਅਤੇ ਵਿਚਾਰ-ਵਟਾਂਦਰੇ ਬੇਹੱਦ ਲਾਹੇਵੰਦ ਸਿੱਧ ਹੋ ਸਕਦੇ ਹਨ |
 
ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਮਾਹਿਰ ਵਿਦਵਾਨ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ | ਉਹਨਾਂ ਕਿਹਾ ਕਿ ਇਸ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ ਕਾਰੋਬਾਰੀ ਤੌਰ ਤੇ ਕੁਸ਼ਲ ਬਨਾਉਣਾ ਨਹੀਂ ਬਲਕਿ ਉਹਨਾਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦੇਣਾ ਹੈ ਜਿਸ ਨਾਲ ਉਹ ਸਮਾਜ ਦੀ ਉਸਾਰੀ ਵਿੱਚ ਅਹਿਮ ਯੋਗਦਾਨ ਪਾ ਸਕਣ | ਡਾ. ਰਮਨਦੀਪ ਸਿੰਘ ਨੇ ਅੱਜ ਦੇ ਭਾਸ਼ਣ ਨੂੰ ਇਸ ਦਿਸ਼ਾ ਵਿੱਚ ਬੇਹੱਦ ਅਹਿਮ ਗਤੀਵਿਧੀ ਕਿਹਾ |

Pau-The-School-Of-Business-Studies-Conducted-A-Special-Lecture


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB