ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਦਾ ਸ਼ਹੀਦੀ ਦਿਵਸ ਰਾਜਗੁਰੂ ਨਗਰ ਵਿੱਚ ਮਨਾਇਆ ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਦਾ ਸ਼ਹੀਦੀ ਦਿਨ ਅੱਜ ਰਾਜਗੁਰੂ ਨਗਰ ਵਿਚ ਮਨਾਇਆ ਗਿਆ। ਦੇਸ਼ ਭਗਤ ਯਾਦਗਾਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਲਾਲਾ ਲਾਜਪਤ ਰਾਏ ਦੀ ਕੁਰਬਾਨੀ ਸਾਨੂੰ ਦੇਸ਼ ਲਈ ਕੁੱਝ ਕਰਨ ਦਾ ਪ੍ਰੇਰਣਾ ਦਿੰਦੀ ਹੈ। ਉਨਾਂ ਲਾਹੌਰ ਵਿੱਚ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਹਰੇ ਲਗਾਉਂਦੇ ਹੋਏ ਆਪਣੇ ਸਰੀਰ ਤੇ ਲਾਠੀਆਂ ਖਾਧੀਅਆਂ। ਜੋ ਅੰਗਰੇਜ ਹਕੂਮਤ ਦੇ ਕਫਨ ਵਿੱਚ ਆਖਰੀ ਕਿਲ ਸਾਬਿਤ ਹੋਈ। ਉਨਾਂ ਕਿਹਾ ਕੁ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਅਜ ਪੰਜਾਬ ਸਰਕਾਰ ਵਲੋਂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਇਕ ਵੀ ਇਸ਼ਤਿਹਾਰ ਅਖਬਾਰ ਵਿੱਚ ਨਹੀਂ ਦਿੱਤਾ ਗਿਆ ਜੋ ਪੰਜਾਬ, ਸਮਾਜ ਅਤੇ ਦੇਸ਼ ਲਈ ਚੰਗਾ ਸੰਦੇਸ਼ ਨਹੀਂ ਹੈ। ਉਨਾਂ ਕਿਹਾ ਕਿ ਲਾਲਾ ਲਾਜਪਤ ਰਾਏ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਲਹੇ ਹਨ। ਉਨਾਂ ਕਿਹਾ ਕਿ ਮਾਸਟਰ ਹਰੀ ਸਿੰਘ ਢੁਡੀਕੇ ਵੱਲੋਂ ਲਾਲਾ ਜੀ ਦੇ ਜੀਵਨ ਤੇ ਪੁਸਤਕ ਸ਼ੂਕਦਾ ਦਰਿਆ ਸੱੱਈ ਸ਼ਰਧਾਂਜਲੀ ਹੈ। ਉਨਾਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹਨ ਅਤੇ ਇਨਾਂ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ਸਕੂਲਾਂ, ਕਾਲਜਾਂ ਵਿੱਚ ਸਮਾਜਿਕ ਸਮਾਗਮ ਕਰਕੇ ਮਨਾਏ ਜਾਣੇ ਚਾਹੀਦੇ ਹਨ।
politics-crime-education-news-punjab
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)