politics-crime-education-news-punjab

ਜੁਵੇਨਾਈਲ ਜਸਟਿਸ ਐਕਟ ਅਤੇ ਪੋਕਸੋ ਐਕਟ ਸਬੰਧੀ ਜਾਗਰੂਕਤਾ ਪ੍ਰੋਗਰਾਮ

Awareness program regarding Juvenile Justice Act and POCSO Act

Dec15,2022 | Ayushi sharma | ludhiana

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਚਪਨ ਬਚਾਓ ਅੰਦੋਲਨ ਐਨ.ਜੀ.ਓ ਦੇ ਸਹਿਯੋਗ ਨਾਲ ਜਸਟਿਸ ਐਕਟ 2015 ਅਤੇ ਪੋਕਸੋ ਐਕਟ 2012 ਦੀ ਜਾਗਰੂਕਤਾ ਸੰਬੰਧੀ ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਅੰਮ੍ਰਿਤਸਰ (ਸ਼ਹਿਰੀ ਅਤੇ ਦਿਹਾਤੀ) ਦੇ ਅਧਿਕਾਰੀਆਂ ਲਈ ਇੱਕ ਦਿਨਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮਾਣਯੋਗ ਪ੍ਰਿੰਸੀਪਲ ਮੈਜਿਸਟਰੇਟ ਜੁਵੇਨਾਈਲ ਜਸਟਿਸ ਬੋਰਡ ਸ਼੍ਰੀਮਤੀ ਸੁਰਭੀ ਪਰਾਸ਼ਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿੱਚ ਸ਼੍ਰੀ ਯਾਦਵਿੰਦਰ ਸਿੰਘ ਸਟੇਟ ਕੋਆਰਡੀਨੇਟਰ ਬਚਪਨ ਬਚਾਓ ਅੰਦੋਲਨ ਵਲੋਂ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਦੇ ਅਧਿਕਾਰੀਆਂ ਨਾਲ ਜੁਵੇਨਾਈਲ ਜਸਟਿਸ ਐਕਟ ਅਤੇ ਪੋਕਸੋ ਐਕਟ ਅਤੇ ਇਹਨਾਂ ਐਕਟਾਂ ਵਿੱਚ ਹੋਈਆਂ ਸੋਧਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਐਕਟ ਅਨੁਸਾਰ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਵਿਸ਼ੇਸ਼ ਤੌਰ ਤੇ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਯਾਦਵਿੰਦਰ ਸਿੰਘ ਵੱਲੋਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਹਿੱਤ ਕੰਮ ਕਰਦੇ ਵੱਖ ਵੱਖ ਸਟੇਕ ਹੋਡਰਸ ਨੂੰ ਮਿਲਕੇ ਠੋਸ ਕਦਮ ਚੁੱਕਣ ਤੇ ਜ਼ੋਰ ਦੇਣ ਬਾਰੇ ਕਿਹਾ ਗਿਆਤਾਂ ਜ਼ੋ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇੱਕ ਬਿਹਤਰ ਮਾਹੋਲ ਮਿਲ ਸਕੇ। ਇਸ ਸਮਾਗਮ ਵਿੱਚ ਪੁਲਿਸ ਵਿਭਾਗ ਵੱਲੋਂ ਏਸੀਪੀ ਸ਼੍ਰੀ ਰਾਕੇਸ਼ ਕੁਮਾਰ, ਬਾਲ ਭਲਾਈ ਕਮੇਟੀ ਵੱਲੋਂ ਸ਼੍ਰੀ ਬਲਦੇਵ ਸਿੰਘ, ਸ਼੍ਰੀ ਮਨੁਰੰਜਨ ਸ਼ਰਮਾ, ਸ਼੍ਰੀ ਰਮੇਸ਼ਵਰ ਦੱਤ ਸ਼ਰਮਾ ਜੁਵੇਨਾਈਲ ਜਸਟਿਸ ਬੋਰਡ ਵੱਲੋਂ ਸ਼੍ਰੀ ਨਰਿੰਦਰ ਸਿੰਘ ਪਨੂੰ, ਸ਼੍ਰੀਮਤੀ ਤਨੁਜਾ ਗੋਇਲ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸ਼੍ਰੀ ਤਰਨਜੀਤ ਸਿੰਘ, ਸ਼੍ਰੀਮਤੀ ਰਿਤੂ ਭਗਤ, ਸ਼੍ਰੀਮਤੀ ਗੌਰੀ ਅਰੋੜਾ, ਸ਼੍ਰੀਮਤੀ ਰਣਜੀਤ ਕੌਰ, ਸ਼੍ਰੀ ਪ੍ਰਗਟ ਸਿੰਘ, ਸ਼੍ਰੀਮਤੀ ਗੀਤਿਕਾ, ਸ਼੍ਰੀ ਬਲਵਿੰਦਰ ਸਿੰਘ ਚਾਈਲਡ ਲਾਈਨ ਅੰਮ੍ਰਿਤਸਰ ਤੋਂ ਨਰੁਨ ਸਟੈਨਲੀ, ਜੋਨ ਮੱਟੂ ਹਾਜ਼ਰ ਰਹੇ।

politics-crime-education-news-punjab



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB