punjab-politics-crime-educational-news

ਲੁਧਿਆਣਾ ਆਧਾਰਿਤ ਫੋਟੋ ਕਲਾਕਾਰ ਤੇਜਪਰਤਾਪ ਸਿੰਘ ਸੰਧੂ ਦੇ ਰਾਗ ਆਧਾਰਿਤ ਫੋਟੋ ਚਿਤਰਾਂ ਦੀ ਕੈਲੇਫੋਰਨੀਆ ਚ ਪ੍ਰਦਰਸ਼

Sep6,2022 | ANUPAM | ludhiana

ਲੁਧਿਆਣਾ ਆਧਾਰਿਤ ਫੋਟੋ ਕਲਾਕਾਰ ਤੇਜਪਰਤਾਪ ਸਿੰਘ ਸੰਧੂ ਦੇ ਰਾਗ ਆਧਾਰਿਤ ਫੋਟੋ ਚਿਤਰਾਂ ਦੀ ਕੈਲੇਫੋਰਨੀਆ ਚ ਪ੍ਰਦਰਸ਼ਨੀ ਲੁਧਿਆਣਾ ਆਧਾਰਿਤ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਤੇਜਪਰਤਾਪ ਸਿੰਘ ਸੰਧੂ ਦੇ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ 31 ਸ਼ੁੱਧ ਰਾਗਾਂ ਤੇ ਆਧਾਰਿਤ ਫੋਟੋ ਚਿਤਰਾਂ ਦੀ ਕੈਲੇਫੋਰਨੀਆ (ਅਮਰੀਕਾ) ਦੇ ਸ਼ਹਿਰ ਸੈਨ ਹੌਜ਼ੇ ਦੇ ਗੁਰਦੁਆਰਾ ਸਾਹਿ ਵਿਖੇ ਤਿੰਨ ਰੋਜ਼ਾ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਃ ਭੂਪਿੰਦਰ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧ ਸੇਵਾ ਵਿੱਚ ਸ਼ਾਮਿਲ ਸਭ ਪ੍ਰਬੰਧਕ ਤੇ ਸਿੱਖ ਸੰਗਤਾਂ ਹਾਜ਼ਰ ਸਨ। ਪ੍ਰਦਰਸ਼ਨੀ ਬਾਰੇ ਜਾਣ ਪਛਾਣ ਕਰਵਾਉਂਦਿਆਂ ਗੁਰਮਤਿ ਸੰਗੀਤ ਦੇ ਪ੍ਰਕਾਂਡ ਵਿਦਵਾਨ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਡੀਨ ਅਕੈਡਮਿਕ ਅਫੇਅਰਜ਼ ਡਾਃ ਗੁਰਨਾਮ ਸਿੰਘ ਨੇ ਦੱਸਿਆ ਕਿ ਇਹ ਫੋਟੋ ਚਿਤਰ ਲਗਪਗ ਵੀਹ ਸਾਲ ਗੁਰਮਤਿ ਸੰਗੀਤ ਦੇ ਨਿਕਟ ਅਧਿਐਨ ਉਪਰੰਤ ਹੋਂਦ ਵਿੱਚ ਆਏ ਹਨ। ਇਸ ਦਾ ਆਰੰਭ ਬਿੰਦੂ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਜਵੱਦੀ ਕਲਾਂ(ਲੁਧਿਆਣਾ)ਚ 1985 ਵੇਲੇ ਆਰੰਭੀ ਗੁਰਮਤਿ ਸੰਗੀਤ ਦੀ ਟਕਸਾਲੀ ਪਰੰਪਰਾ ਦੀ ਸੇਵਾ ਸੰਭਾਲ ਦਾ ਹੀ ਕ੍ਰਿਸ਼ਮਾ ਹੈ। 1991 ਚ ਕਰਵਾਏ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਇਕੱਤੀ ਸ਼ੁੱਧ ਰਾਗਾਂ ਦੇ ਗਾਇਨ ਦਾ ਕੈਸਿਟਸ ਸੈੱਟ ਬੀਬੀ ਜਸਬੀਰ ਕੌਰ ਖ਼ਾਲਸਾ ਦੀ ਅਗਵਾਈ ਹੇਠ ਵਿਸਮਾਦ ਨਾਦ ਵੱਲੋਂ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਰਾਗਾਂ ਬਾਰੇ ਮੁੱਢਲੀ ਜਾਣਕਾਰੀ ਸੰਗੀਤ ਉਸਤਾਦ ਜਸਵੰਤ ਸਿੰਘ ਭੰਵਰਾ ਜੀ ਨੇ ਰੀਕਾਰਡ ਕਰਵਾਈ ਸੀ। ਇਨ੍ਹਾਂ ਕੈਸਿਟਸ ਨੂੰ ਬਾਰ ਬਾਰ ਸੁਣਨ ਉਪਰੰਤ ਆਤਮਸਾਤ ਕਰਕੇ ਹੀ ਤੇਜ ਪਰਤਾਪ ਸਿੰਘ ਸੰਧੂ ਨੇ ਸ਼ੁੱਧ 31ਰਾਗਾਂ ਨੂੰ ਕੈਮਰੇ ਦੀ ਅੱਖ ਰਾਹੀਂ ਵੇਖ ਕੇ ਸਾਡੇ ਸਨਮੁਖ ਪੇਸ਼ ਕੀਤਾ ਹੈ। ਇਸ ਕਾਰਜ ਲਈ ਸਲਾਹਕਾਰੀ ਸੇਵਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ, ਬੀਬੀ ਜਸਬੀਰ ਕੌਰ ਖ਼ਾਲਸਾ, ਪ੍ਰੋਃ ਕਰਤਾਰ ਸਿੰਘ, ਡਾਃ ਅੰਮ੍ਰਿਤਪਾਲ ਕੌਰ ਸਾਬਕਾ ਡੀਨ ਪੰਜਾਬੀ ਯੂਨੀਃ ਪਟਿਆਲਾ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ, ਗਿਆਨੀ ਪਿੰਦਰਪਾਲ ਸਿੰਘ, ਪ੍ਰਿੰਃ ਸੁਖਵੰਤ ਸਿੰਘ ਜਵੱਦੀ ਟਕਸਾਲ,ਭਾਈ ਹਰਚਰਨ ਸਿੰਘ ਖਾਲਸਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਹੋਰ ਸਹਿਯੋਗੀਆਂ ਵੱਲੋਂ ਪ੍ਰਾਪਤ ਹੁੰਦੀ ਰਹੀ ਹੈ। ਇਹ ਚਿਤਰ ਪਹਿਲੀ ਵਾਰ ਪੰਜਾਬੀ ਵਿੱਚ ਪੁਸਤਕ ਰੂਪ ਚ ਛਪੇ ਅਤੇ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਾਸ ਦੀ ਦੇਖ ਰੇਖ ਹੇਠ ਸਃ ਅਨੁਰਾਗ ਸਿੰਘ ਪਾਸੋਂ ਅੰਗਰੇਜ਼ੀ ਚ ਅਨੁਵਾਦ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਡਾਃ ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਦੀ ਹਲਾਸ਼ੇਰੀ ਸਦਕਾ ਪ੍ਰਕਾਸ਼ਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਸੈਨ ਹੌਜ਼ੇ ਦੇ ਮੁੱਖ ਪ੍ਰਬੰਧਕ ਸਃ ਭੁਪਿੰਦਰ ਸਿੰਘ ਢਿੱਲੋਂ ਜੀ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਯੋਗ ਸਥਾਨ ਦੀ ਚੋਣ ਕਰਕੇ ਪੱਕੇ ਤੌਰ ਤੇ ਸਥਾਪਿਤ ਕੀਤੀ ਜਾਵੇਗੀ। ਇਸ ਮੌਕੇ ਫੋਟੋ ਕਲਾਕਾਰ ਸਃ ਤੇਜਪਰਤਾਪ ਸਿੰਘ ਸੰਧੂ ਨੇ ਕਿਹਾ ਕਿ ਮੇਰੇ ਪਰਿਵਾਰ, ਸਨੇਹੀਆਂ ਦੇ ਸਹਿਚਾਰ ਅਤੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਅਪਾਰ ਬਿਨਾ ਇਹ ਕਾਰਜ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬੈਠੇ ਬਿਨਾ ਨਹੀਂ ਸੀ ਸੰਭਵ ਹੋ ਸਕਣਾ। ਇਸ ਮੌਕੇ ਪੰਜਾਬ ਤੋਂ ਅਮਰੀਕਾ ਗਏ ਕਲਾ ਪ੍ਰੇਮੀ ਸਃ ਹਰਪ੍ਰੀਤ ਸਿੰਘ ਸਿੱਧੂ ਸਾਬਕਾ ਜਨਰਲ ਮੈਨੇਜਰ ਮੰਡੀ ਬੋਰਡ, ਸਃ ਜਸਜੀਤ ਸਿੰਘ ਨੱਤ ਲੁਧਿਆਣਾ, ਉੱਘੇ ਲੇਖਕ ਤੇ ਖੋਜਕਾਰ ਡਾਃ ਦਲਵੀਰ ਸਿੰਘ ਪੰਨੂੰ, ਸਃ ਚਰਨਜੀਤ ਸਿੰਘ ਪੰਨੂੰ, ਸਃ ਕੁਲਬੀਰ ਸਿੰਘ ਸਿੱਧੂ, ਸਃ ਗੁਰਮੀਤ ਸਿੰਘ ਗਰੇਵਾਲ, ਸਰਦਾਰਨੀ ਸਤਿਬੀਰ ਕੌਰ ਸੰਧੂ, ਬੀਬੀ ਜਸਦੀਪ ਕੌਰ ਨੱਤ, ਬੀਬੀ ਲਵਦੀਪ ਕੌਰ ਨੱਤ , ਸਰਦਾਰਨੀ ਮਨਜੀਤ ਕੌਰ ਗਰੇਵਾਲ ਅਤੇ ਅਨੇਕਾਂ ਸਿਰਕੱਢ ਸ਼ਖ਼ਸੀਅਤਾਂ ਹਾਜ਼ਰ ਸਨ।

punjab-politics-crime-educational-news



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB