punjab-politics-crime-educational-news

ਬਾਵਾ ਨੇ ਸਮਾਜ ਸੇਵੀ ਨੰਦਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ‘ਤੇ ਆਧਾਰਿਤ ਪੁਸਤਕ ਭੇਂਟ ਕਰਕੇ ਸਨਮਾਨਿਤ ਕੀਤ�

Sep12,2022 | Varinder kumar | ludhiana

ਬਾਵਾ ਨੇ ਸਮਾਜ ਸੇਵੀ ਨੰਦਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ‘ਤੇ ਆਧਾਰਿਤ ਪੁਸਤਕ ਭੇਂਟ ਕਰਕੇ ਸਨਮਾਨਿਤ ਕੀਤਾ ਸਮਾਜ ਸੇਵੀ ਐਨ.ਐਸ.ਨੰਦਾ ਜੋ ਕਿ ਲੰਬਾ ਸਮਾਂ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ,ਦੇ ਗ੍ਰਹਿ ਵਿਖੇ ਪੁੱਜਣ ਉਪਰੰਤ ਲੁਧਿਆਣਾ ਫਸਟ ਕਲੱਬ ਦੇ ਅਹੁਦੇਦਾਰਾਂ ਕਿ੍ਰਸਨ ਕੁਮਾਰ ਬਾਵਾ, ਕਰਨਲ ਐਚ.ਐਸ.ਕਾਹਲੋਂ, ਐਸ.ਕੇ.ਗੁਪਤਾ, ਮਹਿੰਦਰ ਸਿੰਘ ਈਰੋਜ, ਡਾ. ਅਸਵਨੀ ਅਰੋੜਾ, ਆਰ.ਐਸ.ਖੋਖਰ ਸੇਵਾਮੁਕਤ ਜੱਜ, ਡੀ.ਐਸ.ਮਲਹੋਤਰਾ ਅਤੇ ਮੁਕੇਸ ਸੂਦ ਨੇ ਸਭ ਤੋਂ ਪਹਿਲਾਂ ਸ੍ਰੀ ਨੰਦਾ ਦਾ ਹਾਲ ਚਾਲ ਪੱੁਛਿਆ ਅਤੇ ਫਿਰ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ‘ਤੇ ਆਧਾਰਿਤ ਅਤੇ 45 ਸਾਲਾਂ ਦੇ ਸੰਘਰਸ ਪੁਸਤਕ ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ। ਨੰਦਾ ਨੇ ਪਹਿਲਾਂ ਵਾਂਗ ਆਪਣੀ ਅਦਭੁਤ ਸ਼ਾਇਰੀ ਨਾਲ ਸਭ ਦਾ ਮਨ ਮੋਹ ਲਿਆ ਅਤੇ ਸਵੇਰ ਦੀ ਸਭਾ ਨੂੰ ਰੰਗੀਨ ਬਣਾ ਦਿੱਤਾ। ਬਾਵਾ ਨੇ ਕਿਹਾ ਕਿ ਨੰਦਾ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਸੇਵਾ ਸਮਾਜ ਨੂੰ ਇੱਕ ਸੇਧ ਦੇ ਰਹੀ ਹੈ ਕਿਉਂਕਿ ਜਿਸ ਘਰ ਵਿੱਚ ਬਜੁਰਗ ਜਿਉਂਦੇ ਹਨ, ਸਮਝੋ ਕਿ ਬੱਚੇ ਅਮੀਰ ਵਿਰਸਾ ਸੰਭਾਲੇ ਬੈਠੀ ਹਨ। ਅਸੀਂ ਸਾਰੇ ਨੰਦਾ ਜੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ। ਇਸ ਮੌਕੇ ਨੰਦਾ ਦੀ ਪਤਨੀ ਬਲਬੀਰ ਕੌਰ, ਪੁੱਤਰ ਇੰਦਰਬੀਰ ਸਿੰਘ ਨੰਦਾ ਅਤੇ ਨੂੰਹ ਨਵੀ ਨੰਦਾ ਵੀ ਹਾਜਰ ਸਨ। ਫੋਟੋ ਸਮਾਜ ਸੇਵੀ ਨੰਦਾ ਦਾ ਸਨਮਾਨ ਕਰਦੇ ਹੋਏ ਬਾਵਾ ਸਮੇਤ ਲੁਧਿਆਣਾ ਫਸਟ ਕਲੱਬ ਦੇ ਅਹੁਦੇਦਾਰ।

punjab-politics-crime-educational-news



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB