ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਬੀਤੇ ਦਿਨੀਂ ਮੈਸ. ਸੋਇਲ ਓਰੀਜਨ ਪ੍ਰੋਡਕਟਸ, ਪਿੰਡ ਬਾੜੀਆਂ ਖੁਰਦ, ਜ਼ਿਲ•ਾ ਹੁਸ਼ਿਆਰਪੁਰ ਨਾਲ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ| ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਤ ਫਰਮ ਦੇ ਮਾਲਕ ਸ੍ਰੀਮਤੀ ਨੀਤਾ ਨੇ ਆਪੋ-ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਤੇ ਹਸਤਾਖਰ ਕੀਤੇ| ਇਸ ਸਮਝੌਤੇੇ ਅਨੁਸਾਰ ਯੂਨੀਵਰਸਿਟੀ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਸੰਬੰਧਤ ਫਰਮ ਨੂੰ ਅਧਿਕਾਰ ਪੇਸ਼ ਕਰਦੀ ਹੈ | ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਬੇਸਿਕ ਸਾਇੰਸਜ ਕਾਲਜ ਦੇ ਕਾਰਜਕਾਰੀ ਡੀਨ ਡਾ. ਸੀਮਾ ਬੇਦੀ ਨੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਅਤੇ ਇਸ ਉਤਪਾਦ ਦੇ ਤਕਨੀਕੀ ਮਾਹਿਰ ਡਾ. ਜੀ. ਐਸ. ਕੋਚਰ ਨੂੰ ਵਧਾਈ ਦਿੱਤੀ| ਡਾ. ਕੋਚਰ ਨੇ ਕਿਹਾ ਕਿ ਪੀਏਯੂ ਫਰਮੈਂਟੇਡ ਸਿਰਕੇ ਦੀ ਖੋਜ ਵਿੱਚ ਸਰਗਰਮੀ ਨਾਲ ਕਾਰਜਸ਼ੀਲ ਹੈ | ਪੀਏਯੂ ਨੇ ਗੰਨੇ, ਅੰਗੂਰ, ਜਾਮਣ ਅਤੇ ਸੇਬ ਤੋਂ ਸਿਰਕੇ ਦੇ ਉਤਪਾਦਨ ’ਤੇ ਕਈ ਫਰਮੈਂਟੇਸਨ ਤਕਨੀਕਾਂ ਦੀ ਸਿਫਾਰਸ ਕੀਤੀ ਗਈ ਹੈ ਅਤੇ ਇਹਨਾਂ ਦਾ ਵਪਾਰੀਕਰਨ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਸਿਰਕੇ ਸੰਬੰਧੀ ਖੋਜ ਦਾ ਉਦੇਸ਼ ਕੁਦਰਤੀ ਸਿਕਰੇ ਨੂੰ ਰਵਾਇਤੀ ਫ਼ਲਾਂ ਤੋਂ ਤਿਆਰ ਕਰਨ ਦੇ ਨਾਲ-ਨਾਲ ਪੋਸ਼ਕ ਤੱਤਾਂ ਨੂੰ ਇਸ ਉਤਪਾਦ ਦਾ ਹਿੱਸਾ ਬਨਾਉਣਾ ਹੈ | ਡਾ. ਕੋਚਰ ਨੇ ਕਿਹਾ ਕਿ ਸੇਬ ਦੇ ਸਿਰਕੇ ਦੇ ਸਿਹਤ ਸੰਬੰਧੀ ਗੁਣਾਂ ਕਾਰਨ ਇਸ ਦੀ ਭਾਰੀ ਮੰਗ ਹੈ ਡਾ. ਊਸਾ ਨਾਰਾ, ਪਲਾਂਟ ਬਰੀਡਰ, ਟੈਕਨਾਲੋਜੀ ਮਾਰਕੀਟਿੰਗ ਅਤੇ ਆਈ.ਪੀ.ਆਰ. ਸੈੱਲ ਨੇ ਦੱਸਿਆ ਕਿ ਪੀਏਯੂ ਨੇ 322 ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ ਅਤੇ ਸਰ•ੋਂ, ਮੱਕੀ, ਮਿਰਚ, ਬੈਂਗਣ, ਬਾਇਓ-ਖਾਦ, ਪੱਤਾ ਰੰਗ ਚਾਰਟ, ਪਾਣੀ ਦੀ ਜਾਂਚ ਕਿੱਟ ਅਤੇ ਹੋਰ ਤਕਨੀਕਾਂ ਦੀਆਂ ਹਾਈਬ੍ਰਿਡ ਲਾਈਨਾਂ ਸਮੇਤ 77 ਤਕਨਾਲੋਜੀਆਂ ਦਾ ਵਪਾਰੀਕਰਨ ਕੀਤਾ ਹੈ|
Punjab Agricultural University
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)