ਆਲ ਇੰਡੀਆ ਬੈੰਕ ਰਿਟਾਇਰੀਜ ਫੈਡਰੇਸ਼ਨ (ਏ.ਆਈ.ਬੀ.ਆਰ.ਐਫ) ਦੀ ਲੁਧਿਆਣਾ ਇਕਾਈ ਵਲੋੰ ਇਥੋਂ ਦੇ ਮੈਂਬਰ ਪਾਰਲੀਮੈਂਟ(ਐਮਪੀ) ਰਵਨੀਤ ਸਿੰਘ ਬਿੱਟੂ ਨੂੰ ਮੈਮੋਰੰਡਮ ਸੌਂਪਿਆ ਗਿਆ। ਵੱਖ ਵੱਖ ਬੈੰਕਾਂ ਤੋਂ ਆਏ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਮੈਮੋਰੰਡਮ ਦਿੱੱਤਾ। ਉਨ੍ਹਾਂ ਦੱਸਿਆ ਕਿ 1995 ਵਿੱਚ ਜਦੋੰ ਤੋਂ ਪੈਨਸ਼ਨ ਲਾਗੂ ਹੋਈ ਉਦੋਂ ਤੋਂ ਲੈ ਕੇ ਅੱਜ ਤੱਕ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਤਨਖਾਹਾਂ ਵਿੱਚ ਵਾਧੇ ਦਾ ਸਮਝੌਤਾ ਹਰ ਪੰਜ ਸਾਲ ਬਾਅਦ ਹੋ ਚੁੱਕਾ ਹੈ। ਪਰ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਅਪਡੇਸ਼ਨ ਨਹੀਂ ਕੀਤੀ ਗਈ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਡੈਲੀਗੇਸ਼ਨ ਮੈਂਬਰਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਇਸ ਮਸਲੇ ਨੂੰ ਸੰਸਦ ਵਿੱਚ ਉਠਾਉਣ ਦਾ ਭਰੋਸਾ ਦਿੱਤਾ। ਡੈਲੀਗੇਸ਼ਨ ਵਿੱਚ ਲੁਧਿਆਣਾ ਏਆਈਬੀਆਰਐਫ ਦੇ ਸਕੱਤਰ ਸ਼੍ਰੀ ਦਰਸ਼ਨ ਸਿੰਘ ਰੀਹਲ, ਪ੍ਰਧਾਨ ਸ਼੍ਰੀ ਐਮ ਪੀ ਬੱੱਸੀ,ਚੇਅਰਮੈਨ ਸ਼੍ਰੀ ਵਿਨੋਦ ਸੂਦ ਤੋਂ ਇਲਾਵਾ ਐਮ ਐਸ ਭਾਟੀਆ, ਅਵਤਾਰ ਛਿੱਬੜ, ਪੀ ਐਸ ਸੈਣੀ, ਜਗਤਾਰ ਸਿੰਘ, ਆਤਮਜੀਤ ਸਿੰਘ, ਮੇਘ ਨਾਥ, ਸੁਭਾਸ਼ ਮਲਿਕ, ਐਮ.ਆਰ. ਗਰਗ, ਐਸ.ਕੇ.ਰਿਸ਼ੀ,ਐਮ.ਪੀ.ਭਗਤ, ਰਾਜੇਸ਼ ਅੱਤਰੀ ਅਤੇ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ।
Bank retirees submitted demand letter to Member of Parliament Ravneet Singh Bittu
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)