ਜਿਲਾਂ੍ਹ ਕਾਂਗਰਸ ਕਮੇੇਟੀ (ਸ਼ਹਿਰੀ) ਲੁਧਿਆਣਾ ਵੱਲੋਂ ਅੱਜ ਜਿਲਾਂ੍ਹ ਪ੍ਰਧਾਨ ਸੰਜੇ ਤਲਵਾੜ (ਸਾਬਕਾ ਵਿਧਾਇਕ) ਜੀ ਦੀ ਅਗਵਾਈ ਹੇਠ ਮੁੱਖ ਦਫਤਰ ਟਿੱਬਾ ਰੋਡ ਵਿਖੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਰਾਜੀਵ ਗਾਂਧੀ ਜੀ ਦੀ ਬਰਸੀ ਮਨਾਉਣ ਲਈ ਸ਼ਰਧਾਜ਼ਲੀ ਸਮਾਰੋਹ ਦਾ ਅਯੋਜਨ ਕੀਤਾ ਗਿਆ।ਇਸ ਸ਼ਰਧਾਜ਼ਲੀ ਸਮਾਰੋਹ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਰਾਜੀਵ ਗਾਂਧੀ ਜੀ ਦੀ ਫੋਟੋ ਉੱਪਰ ਫੂੱਲਾ ਦੀ ਮਾਲਾ ਚੜਾਕੇ ਉਨਾਂ੍ਹ ਨੂੰ ਸ਼ਰਧਾਜ਼ਲੀ ਭੇਟ ਕੀਤੀ ਗਈ।ਉਨਾਂ੍ਹ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਰਾਜੀਵ ਗਾਂਧੀ ਜੀ ਦੀ ਬਰਸੀ ਤੇ ਅੱਜ ਉਨਾਂ੍ਹ ਨੂੰ ਦੇਸ਼ ਭਰ ਵਿੱਚ ਯਾਦ ਕੀਤਾ ਜਾ ਰਿਹਾ ਹੈ।ਅੱਜ ਦੇ ਦਿਨ ਸਾਲ-1991 ਵਿੱਚ ਉਨਾਂ੍ਹ ਉੱਪਰ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿੱਚ ਉਨਾਂ੍ਹ ਦੀ ਹਤਿਆ ਕਰ ਦਿੱਤੀ ਗਈ ਸੀ।ਉਨਾਂ੍ਹ ਦਾ ਜਨਮ 20/08/1944 ਵਿੱਚ ਹੋਇਆ ਸੀ।ਉਨਾਂ੍ਹ ਦੇ ਜਨਮ ਤੋਂ 03 ਸਾਲ ਬਾਅਦ ਭਾਰਤ ਦੇਸ਼ ਅਜਾਦ ਹੋਇਆ ਸੀ।ਵੱਡੇ ਹੋਣ ਤੇ ਰਾਜੀਵ ਗਾਂਧੀ ਜੀ ਨੇ ਪੰ. ਜਵਾਹਰ ਲਾਲ ਨਹਿਰੂ ਜੀ ਅਤੇ ਇੰਦਰਾ ਗਾਂਧੀ ਜੀ ਦੀ ਰਾਜਨੀਤਿਕ ਵਿਰਾਸਤ ਨੂੰ ਸਭਾਲ ਕੇ ਦੇਸ਼ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਣ ਲਈ ਕਈ ਮੱਹਤਵਪੂਰਨ ਕੰਮ ਕੀਤੇ ਸਨ।ਉਨਾਂ੍ਹ ਵੱਲੋਂ ਦੇਸ਼ ਲਈ ਕੀਤੇ ਜਾ ਰਹੇ ਵੱਡੇ ਕੰਮਾਂ ਨੂੰ ਦੇਖਦੇ ਹੋਏ ਹੀ ਉਨਾਂ੍ਹ ਦੀ ਹਤਿਆ ਕਰ ਦਿੱਤੀ ਗਈ ਸੀ।ਅੱਜ ਵੀ ਉਨਾਂ੍ਹ ਦੇ ਪਰਿਵਾਰਕ ਮੈਂਬਰ ਸੋਨਿਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਪ੍ਰਿੰਯਕਾ ਗਾਂਧੀ ਜੀ ਉਨਾਂ੍ਹ ਦੀ ਰਾਜਨੀਤਿਕ ਵਿਰਾਸਤ ਨੂੰ ਸਭਾਲ ਕੇ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਹਨ।ਇਹ ਪਰਿਵਾਰ ਕੁਰਬਾਨੀਆ ਵਾਲਾ ਪਰਿਵਾਰ ਹੈ।ਅਸੀ ਇਨਾਂ੍ਹ ਦੇ ਪਰਿਵਾਰ ਵੱਲੋਂ ਦੇਸ਼ ਲਈ ਦਿੱਤਿਆ ਕੁਰਬਾਨੀਆ ਅਤੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣ ਵਾਲੇ ਕੀਤੇ ਉਪਰਾਲਿਆ ਦੀ ਕੱਦਰ ਕਰਦੇ ਹੋਏ ਅੱਜ ਰਾਜੀਵ ਗਾਂਧੀ ਜੀ ਦੀ ਬਰਸੀ ਮੋਕੇ ਉਨਾਂ੍ਹ ਨੂੰ ਸ਼ਰਧਾ ਦੇ ਫੂੱਲ ਭੇਟ ਕਰਦੇ ਹਾਂ।ਉਨਾਂ੍ਹ ਦਾ ਪੂਰਾ ਜੀਵਨ ਹਰ ਕਿਸੇ ਲਈ ਇੱਕ ਪ੍ਰੇਰਣਾ ਰਿਹਾ ਹੈ।ਇਮਾਨਦਾਰ ਚਰਿੱਤਰ ਅਤੇ ਸਾਦਗੀ ਭਰਿਆ ਜੀਵਨ ਜੀਣ ਵਾਲੇ ਰਾਜੀਵ ਗਾਂਧੀ ਜੀ ਦੇ ਵਿਚਾਰ ਜੀਵਨ ਨੂੰ ਸਹੀ ਰਾਹ ਤੇ ਚੱਲਣਾ ਸਿਖਾਉਂਦੇ ਹਨ।ਸਾਨੂੰ ਇਨਾਂ੍ਹ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਜਰੂਰਤ ਹੈ।ਇਸ ਸ਼ਰਧਾਜ਼ਲੀ ਸਮਾਰੋਹ ਵਿੱਚ ਸ਼ਾਮ ਸੁੰਦਰ ਮਲਹੋਤਰਾਂ ਸੀਨੀਅਰ ਵਾਇਸ ਪ੍ਰਧਾਨ ਜਿਲਾਂ੍ਹ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ, ਕੋਮਲ ਖੰਨਾ, ਹੈਪੀ ਰੰਧਾਵਾ, ਸਤੀਸ਼ ਮਲਹੋਤਰਾਂ, ਕੁਲਦੀਪ ਜੰਡਾ, ਅਨਿਲ ਪਾਰਤੀ, ਸਤਨਾਮ ਸਿੰਘ ਸੱਤਾ, ਸਰਬਜੀਤ ਸਿੰਘ ਸਰਹਾਲੀ, ਵਿਪਨ ਅੋਰੜਾ, ਹਰਜਿੰਦਰ ਸਿੰਘ ਰਹਿਮੀ, ਬਨੂ ਬਹਿਲ, ਕੌਰ ਸਿੰਘ ਗਰੇਵਾਲ, ਬਲਵਿੰਦਰ ਰਾਜਸਥਾਨੀ, ਨਰੇਸ਼ ਕੁਮਾਰ, ਕਿਸ਼ਨ ਲਾਲ, ਗਗਨ ਸਿੰਘ, ਰਾਜੇਸ਼ ਉੱਪਲ, ਰਾਮਜੀ ਦਾਸ, ਸ਼ਿਭੂ ਚੋਹਾਨ, ਧਰਮਿੰਦਰ ਸ਼ਰਮਾਂ, ਰਾਜਿੰਦਰ ਸਗਰ, ਕਪਿਲ ਕੋਚਰ, ਕੈਪਟਨ ਮਲਹੋਤਰਾਂ, ਮਨੀਸ਼ ਗਰਗ, ਪ੍ਰਵੀਨ ਸੂਦ, ਰਜਿੰਦਰ ਸ਼ਰਮਾਂ, ਲਵਲੀ ਮਨੋਚਾ, ਰਿੰਕੂ ਕਪੂਰ, ਝੀਨੂ ਪਾਂਡੇ, ਲੱਕੀ ਮੱਕੜ, ਰਵੀ ਮਲਹੋਤਰਾਂ, ਬੰਟੀ ਮੁਖਿਜਾ, ਸੋਮਨਾਥ ਵਰਮਾਂ, ਮਨੀਸ਼ ਕੁਮਾਰ, ਮਨੀ ਵਰਮਾਂ, ਵੀ.ਕੇ ਅਰੋੜਾ, ਵਿਨੇ ਵਰਮਾ, ਲੱਕੀ ਕਪੂਰ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਸਾਗਰ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁਦੇਦਾਰਾ ਅਤੇ ਵਰਕਰਾ ਨੇ ਸ਼ਰਧਾ ਦੇ ਫੂੱਲ ਭੇਟ ਕੀਤੇ।
Former Prime Minister H.R. Rajiv Gandhi ji to celebrate his death anniversary
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)