waheguru simran

ਜੈਕਾਰਿਆਂ ਦੀ ਗੂੰਜ -ਚ ਭਾਈ ਰਮਨਜੋਤ ਸਿੰਘ ਯੂ.ਐਸ.ਏ ਵਾਲਿਆਂ ਵੱਲੋ ਗਾਇਨ ਕੀਤਾ ਗੁਰਬਾਣੀ ਸ਼ਬਦ -ਤੂ ਠਾਕਰ ਤੁਮ ਪਹਿ ਅਰਦਾਸ- ਹੋਇਆ ਰਿਲੀਜ਼

May22,2023 | Abhi Kandiyara | ludhiana

ਕੌਮ ਨੂੰ ਆਪਣੇ ਵਿਰਸੇ ਦੇ ਪ੍ਰਤੀ ਜਾਗਰੂਕ ਕਰਨ ਲਈ ਗਾਇਨ ਕੀਤਾ ਸ਼ਬਦ ਇੱਕ ਸਾਰਥਕ ਉਪਰਾਲਾ-ਇੰਦਰਜੀਤ ਸਿੰਘ ਮੱਕੜ ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਕੀਰਤਨੀਏ ਸੰਤ ਅਨੂਪ ਸਿੰਘ ਜੀ ਊਨਾ ਵਾਲਿਆਂ ਅਤੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਭਾਈ ਰਮਨਜੋਤ ਸਿੰਘ ਯੂ.ਐਸ.ਏ ਵੱਲੋ ਮੌਜੂਦਾ ਸਮੇਂ ਦੀ ਸਿੱਖ ਨੌਜਵਾਨ ਪੀੜ੍ਹੀ ,ਬੱਚਿਆਂ ਅਤੇ ਸੰਗਤਾਂ ਨੂੰ ਗੁਰੂ ਸਾਹਿਬਾਂ ਵੱਲੋਂ ਬਖਸ਼ੀ ਗੁਰਬਾਣੀ ਕੀਰਤਨ ਗਾਇਨ ਕਲਾ ਦੀ ਅਸਲ ਮਹੱਤਤਾ ਨੂੰ ਸਮਝਾਉਣ ਅਤੇ ਪ੍ਰਚਾਰ ਦੇ ਲਈ ਕੀਤੇ ਜਾ ਵਡਮੁੱਲੇ ਯਤਨ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹਨ।ਜੋ ਕਿ ਸਮੁੱਚੀ ਸਿੱਖ ਕੌਮ ਦੇ ਲਈ ਪ੍ਰੇਣਾ ਦਾ ਸਰੋਤ ਬਣਨਗੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ.ਇੰਦਰਜੀਤ ਸਿੰਘ ਮੱਕੜ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲਧਿਆਣਾ ਨੇ ਅੱਜ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸਾਗਰ ਮਿਊਜ਼ਿਕ ਕੰਪਨੀ ਵੱਲੋਂ ਭਾਈ ਰਮਨਜੋਤ ਸਿੰਘ (ਯੂ.ਐਸ.ਏ ਵਾਲਿਆਂ) ਜੀ ਦੇ ਵੱਲੋ ਗਾਇਨ ਕੀਤੇ ਗੁਰਬਾਣੀ ਸ਼ਬਦ -ਤੂ ਠਾਕਰ ਤੁਮ ਪਹਿ ਅਰਦਾਸ- ਨੂੰ ਯੂ ਟਿਊਬ ਉਪਰ ਰਿਲੀਜ਼ ਕਰਨ ਮੌਕੇ ਇੱਕਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਦੇ ਕੀਰਤਨ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਜੋ ਯਤਨ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ.ਬਲਬੀਰ ਸਿੰਘ ਭਾਟੀਆ ਤੇ ਸ ਕਰਨਪ੍ਰੀਤ ਸਿੰਘ ਭਾਟੀਆ ਵੱਲੋ ਕੀਤੇ ਜਾ ਰਹੇ ਹਨ।ਉਹ ਵੀ ਸ਼ਲਾਘਾਯੋਗ ਹਨ।ਇਸ ਦੌਰਾਨ ਸ.ਇੰਦਰਜੀਤ ਸਿੰਘ ਮਕੱੜ ਨੇ ਕਿਹਾ ਕਿ ਭਾਈ ਰਮਨਜੋਤ ਸਿੰਘ ਯੂ.ਐਸ.ਏ ਵਾਲਿਆਂ ਵੱਲੋਂ ਕੌਮ ਨੂੰ ਆਪਣੇ ਵਿਰਸੇ, ਸਿਧਾਂਤਾਂ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਗਾਇਨ ਕੀਤਾ ਗਿਆ ਉਕਤ ਸ਼ਬਦ ਇੱਕ ਸਾਰਥਕ ਉਪਰਾਲਾ ਹੈ। ਜਿਸ ਉਪਰ ਸਮੁੱਚੇ ਪੰਥ ਨੂੰ ਮਾਣ ਹੈ। ਇਸ ਦੌਰਾਨ ਉਨ੍ਹਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਭਾਈ ਰਮਨਜੋਤ ਸਿੰਘ ਯੂ.ਐਸ.ਏ ਵਾਲਿਆਂ ਨੂੰ ਸਿਰਪਾਉ ਬਖਸ਼ਿਸ਼ ਕਰਕੇ ਸਨਮਾਨਿਤ ਵਿ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ ਬਲਬੀਰ ਸਿੰਘ ਭਾਟੀਆ,ਕਰਨਪ੍ਰੀਤ ਸਿੰਘ,ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਜੋਗਿੰਦਰ ਸਿੰਘ ਸਲੂਜਾ,ਮਹਿੰਦਰ ਸਿੰਘ ਡੰਗ,ਰਜਿੰਦਰ ਸਿੰਘ ਡੰਗ, ਗੁਰਦੀਪ ਸਿੰਘ ਡੀਮਾਰਟੇ,ਸੁਰਿੰਦਰਪਾਲ ਸਿੰਘ ਭੁਟੀਆਨੀ, ਭੁਪਿੰਦਰ ਸਿੰਘ ਮਨੀ ਜਿਊਲਰਜ਼, ਪ੍ਰਿਤਪਾਲ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

waheguru simran



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB